24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ: ਐਫੀਲੀਏਟਿਡ ਆਰਟਸ ਕਾਲਜਾਂ ਦੀਆਂ ਦੋ ਅਹਿਮ ਕਾਂਸਟੀਚੂਐਂਸੀਆਂ ਦੀ ਹੋਈ ਚੋਣ

ਚੰਡੀਗੜ੍ਹ, 23 ਸਤੰਬਰ(ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਚੋਣਾਂ 2026 ਲੰਬੀ ਦੇਰੀ ਅਤੇ ਭਾਰੀ ਵਿਰੋਧ ਪ੍ਰਦਰਸ਼ਨਾ ਤੋਂ ਬਾਅਦ ਭਾਰਤ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾ ਮੁਤਾਬਕ ਵੱਖ-ਵੱਖ ਪੜਾਵਾਂ ਵਿਚ ਹੋ ਚੁੱਕੀਆਂ ਹਨ। ਜਿਸ ਤਹਿਤ ਵੋਟਾਂ ਦੀ ਗਿਣਤੀ ਦਾ ਦੌਰ ਜਾਰੀ ਹੈ।

Ad Position 21
No active advertisement
ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ(ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਚੋਣਾਂ 2026 ਲੰਬੀ ਦੇਰੀ ਅਤੇ ਭਾਰੀ ਵਿਰੋਧ ਪ੍ਰਦਰਸ਼ਨਾ ਤੋਂ ਬਾਅਦ ਭਾਰਤ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾ ਮੁਤਾਬਕ ਵੱਖ-ਵੱਖ ਪੜਾਵਾਂ ਵਿਚ ਹੋ ਚੁੱਕੀਆਂ ਹਨ। ਜਿਸ ਤਹਿਤ ਵੋਟਾਂ ਦੀ ਗਿਣਤੀ ਦਾ ਦੌਰ ਜਾਰੀ ਹੈ। ਯੂਨੀਵਰਸਿਟੀ ਪ੍ਰਸਾਸ਼ਨ ਵਲੋਂ ਸੈਨੇਟ ਚੋਣਾਂ-2026 ਲਈ ਵੱਖ-ਵੱਖ ਕਾਂਸਟੀਚੂਐਂਸੀਆਂ ਦੇ ਚੋਣ ਕਾਰਜ ਅਤੇ ਕਾਊਂਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਐਫੀਲੀਏਟਿਡ ਆਰਟਸ ਕਾਲਜਾਂ ਦੇ ਮੁੱਖੀ ਅਤੇ ਅਧਿਆਪਕ ਵਰਗ ਦੀਆਂ ਕਾਂਸਟੀਚੂਐਂਸੀਆਂ ਲਈ ਅੱਠ-ਅੱਠ ਦੀ ਚੋਣ ਹੋ ਚੁੱਕੀ ਹੈ। ਆਰਟਸ ਕਾਲਜਾਂ ਦੀ ਕਾਂਸਟੀਚੂਐਂਸੀ ਵਿਚੋਂ 8 ਪ੍ਰਿਸੀਪਲਾਂ ਦੀਆਂ ਚੋਣਾਂ ਵਿਚੋਂ ਡਾ.ਐਨ.ਆਰ. ਸ਼ਰਮਾ ਪੰਜਾਬ, ਐਸ.ਡੀ ਕਾਲਜ ਦੇ ਪ੍ਰਿਸੀਪਲ ਡਾ.ਅਜੈ ਸ਼ਰਮਾ ਚੰਡੀਗੜ੍ਹ,ਡਾ. ਨੀਨਾ ਸੇਠੀ ਪੰਜਾਬ, ਡਾ. ਰਜਿੰਦਰ ਕੌਰ ਪੰਜਾਬ, ਡਾ.ਸੰਦੀਪ ਕਟਾਰੀਆਂ ਪੰਜਾਬ, ਡਾ.ਕਿਰਨਦੀਪ ਕੌਰ ਪੰਜਾਬ, ਡਾ.ਰਾਜੇਸ ਕੁਮਰ ਮਹਾਜਨ ਪੰਜਾਬ, ਡਾ.ਰੁਪਿੰਦਰ ਕੌਰ ਪੰਜਾਬ ਦੀ ਚੋਣ ਕੀਤੀ ਗਈ। ਇਸੇ ਤਰ੍ਹਾਂ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਐਫੀਲੀਏਟਿਡ ਆਰਟਸ ਕਾਲਜਾਂ ਦੇ ਪ੍ਰੋਫੈਸਰ ਕਾਂਸਟੀਚੂਐਂਸੀ ਵਿਚੋਂ ਡਾ. ਇੰਦਰਪਾਲ ਸਿੰਘ ਸਿੱਧੂ ਚੰਡੀਗੜ੍ਹ, ਡਾ. ਸਮਿੰਦਰ ਸਿੰਘ ਸੰਧੂ ਚੰਡੀਗੜ੍ਹ, ਡਾ. ਜਗਤਾਰ ਸਿੰਘ ਚੰਡੀਗੜ੍ਹ, ਡਾ. ਹਰਪ੍ਰੀਤ ਸਿੰਘ ਦੁਆ ਪੰਜਾਬ, ਡਾ. ਵਰੁਣ ਗੋਇਲ ਪੰਜਾਬ, ਡਾ.ਜਗਦੀਪ ਕੁਮਾਰ ਪੰਜਾਬ, ਡਾ. ਪੂਜ਼ਾ ਗੋੜ ਪੰਜਾਬ, ਡਾ. ਜਗਦੀਸ ਮਹਿਤਾ ਚੰਡੀਗੜ੍ਹ ਨੂੰ ਚੁਣਿਆ ਗਿਆ। ਇਸ ਕਾਂਸਟੀਚੂਐਂਸੀ ਲਈ ਵੀ ਅੱਠ ਦੀ ਚੋਣ ਹੋਣੀ ਹੈ। 20 ਸਤੰਬਰ ਨੂੰ ਹੋਈ ਸੀ ਪੋਲਿੰਗ ਪੰਜਾਬ ਯੂਨੀਵਰਸਿਟੀ ਦੇ ਐਫੀਲੀਏਟਿਡ ਆਰਟਸ ਕਾਲਜਾਂ ਦੇ ਮੁਖੀਆਂ ਅਤੇ ਪ੍ਰੋਫੈਸਰ/ਐਸੋਸੀਏਟ ਪ੍ਰੋਫੈਸਰ/ਅਸਿਸਟੈਂਟ ਪ੍ਰੋਫੈਸਰ ਵਰਗ ਦੀਆਂ ਕਾਂਸਟੀਚੂਐਂਸੀਆਂ ਲਈ ਪੋਲਿੰਗ 20 ਸਤੰਬਰ ਨੂੰ ਹੋਈ ਸੀ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤੀ ਮੁਹਿੰਮ ਦੌਰਾਨ 25.94 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ ਅਗਲੀ ਖ਼ਬਰ ਯੂ.ਟੀ ਇੰਟਰ ਸਕੂਲ ਕ੍ਰਿਕਟ ਟੂਰਨਾਮੈਂਟ ’ਚ ਸੇਂਟ ਜ਼ੇਵੀਅਰਜ਼ ਦੀ ਖਿਡਾਰਨਾਂ ਅੰਡਰ-17 ’ਚ ਮਾਰੀ ਬਾਜ਼ੀ
Ad Position 24