18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪੰਜਾਬ ਵਿਚ ਮੌਸਮ ਲੈਣ ਲੱਗਾ ਕਰਵਟ, 20 ਤੋਂ 24 ਸਤੰਬਰ ਤੱਕ ਨਹੀਂ ਪਵੇਗਾ ਮੀਂਹ

ਚੰਡੀਗੜ੍ਹ, 18 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਮੌਸਮ ਕਰਵਟ ਲੈਣ ਲੱਗਾ ਹੈ। ਮੌਨਸੂਨ ਵਿਦਾਇਗੀ ਦੇ ਮੋੜ ’ਤੇ ਪਹੁੰਚ ਚੁੱਕਾ ਹੈ ਅਤੇ ਮੌਸਮ ਖ਼ਰਾਬ ਰਹਿਣ ਸੰਬੰਧੀ ਚਿਤਾਵਨੀ ਖ਼ਤਮ ਹੋ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 19-09-2026
ਚੰਡੀਗੜ੍ਹ, 18 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਮੌਸਮ ਕਰਵਟ ਲੈਣ ਲੱਗਾ ਹੈ। ਮੌਨਸੂਨ ਵਿਦਾਇਗੀ ਦੇ ਮੋੜ ’ਤੇ ਪਹੁੰਚ ਚੁੱਕਾ ਹੈ ਅਤੇ ਮੌਸਮ ਖ਼ਰਾਬ ਰਹਿਣ ਸੰਬੰਧੀ ਚਿਤਾਵਨੀ ਖ਼ਤਮ ਹੋ ਗਈਆਂ ਹਨ। ਇਸ ਹਫ਼ਤੇ ਆਸਮਾਨ ਵਿਚ ਬੱਦਲਾਂ ਦੀ ਰਫ਼ਤਾਰ, ਗਰਜ ਅਤੇ ਚਮਕ ਘਟ ਜਾਵੇਗੀ। ਕੁੱਝ ਇਲਾਕਿਆਂ ਵਿਚ ਹਲਕਾ ਜਿਹਾ ਮੀਂਹ ਪੈਣ ਅਤੇ ਦਿਨ ਦਾ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿਚ 18 ਤੋਂ 24 ਸਤੰਬਰ ਤੱਕ ਦੇ ਸਮੇਂ ਦੌਰਾਨ ਮੌਨਸੂਨ ਦੀਆਂ ਗਤੀਵਿਧੀਆਂ ਘੱਟ ਜਾਣਗੀਆਂ। ਇਸ ਹਫ਼ਤੇ ਦੌਰਾਨ ਮੀਂਹ ਘੱਟ ਪੈਣ ਦੀ ਉਮੀਦ ਹੈ। ਕੇਵਲ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਰੂਪਨਗਰ ਦੇ ਕੁੱਝ ਇਲਾਕਿਆਂ ਵਿਚ ਹਲਕਾ ਮੀਂਹ ਪੈ ਸਕਦਾ ਹੈ। ਜਦੋਂ ਕਿ 20 ਤੋਂ 24 ਸਤੰਬਰ ਤੱਕ ਸਮੁੱਚੇ ਪੰਜਾਬ ਵਿਚ ਮੌਸਮ ਖੁਸ਼ਕ ਅਤੇ ਸਾਫ਼ ਰਹੇਗਾ। ਇਸ ਹਫ਼ਤੇ ਦੌਰਾਨ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਐਸ.ਏ.ਐਸ ਨਗਰ ਅਤੇ ਪਟਿਆਲਾ ਦੇ ਕੁਝ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਅਤੇ ਹੋਰਨਾਂ ਜ਼ਿਲ੍ਹਿਆਂ ਵਿਚ 34 ਤੋਂ 36 ਡਿਗਬੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਪ੍ਰਗਟਾਈ ਗਈ ਹੈ। ਇਸੇ ਤਰ੍ਹਾਂ ਰਾਤ ਦਾ ਤਾਪਮਾਨ ਆਮ ਜਾਂ ਆਮ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ ਵਿਚ ਰਾਤ ਦਾ ਤਾਪਮਾਨ 16-18 ਡਿਗਰੀ, ਅੰਮ੍ਰਿਤਸਰ, ਗੁਰਦਾਸਪੁਰ , ਹੁਸ਼ਿਆਰਪੁਰ ਅਤੇ ਰੂਪਨਗਰ ਵਿਚ 18-20 ਡਿਗਰੀ ਤੱਕ ਰਹੇਗਾ, ਜਦੋਂ ਕਿ ਹੋਰਨਾਂ ਜ਼ਿਲ੍ਹਿਆਂ ਵਿਚ ਰਾਤ ਦਾ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿਚ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਫਰੀਦਕੋਟ ਵਿਚ ਦਰਜ ਕੀਤਾ ਗਿਆ। ਜਦੋਂ ਕਿ ਰਾਜਧਾਨੀ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 34 ਡਿਗਰੀ ਅਤੇ ਰਾਤ ਦਾ ਤਾਪਮਾਨ 20 ਡਿਗਰੀ ਸੈਲਸੀਅਸ ਰਿਹਾ।
Ad Position 22
No active advertisement
ਪਿਛਲੀ ਖ਼ਬਰ ਮਾਡਲ ਕਰੀਅਰ ਸੈਂਟਰ ਵਲੋਂ ਪਲੇਸਮੈਂਟ ਕੈਂਪ 21 ਤੋਂ 25 ਸਤੰਬਰ ਤੱਕ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੀ.ਐੱਮ.ਓ. ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ
Ad Position 24