12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਵਾਰਡ ਰਾਖਵੇਂਕਰਨ ਨੇ ਬਦਲੇ ਚੰਡੀਗੜ੍ਹ ਨਿਗਮ ਚੋਣਾਂ ਦੇ ਸਿਆਸੀ ਸਮੀਕਰਨ 7 ਵਾਰਡ ਐੱਸ.ਸੀ. ਅਤੇ 9 ਆਮ ਵਰਗ ਦੀਆਂ ਔਰਤਾਂ ਲਈ ਰਾਖਵੇਂ, ਕਈ ਮੌਜੂਦਾ ਕੌਂਸਲਰਾਂ ਨੂੰ ਲੱਭਣੀ ਪਵੇਗੀ ਨਵੀਂ ਸੀਟ

ਚੰਡੀਗੜ੍ਹ, 11 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਨਗਰ ਨਿਗਮ ਦੀਆਂ ਸੰਭਾਵਿਤ ਦਸੰਬਰ ਚੋਣਾਂ ਤੋਂ ਪਹਿਲਾਂ ਵਾਰਡਾਂ ਦੇ ਰਾਖਵੇਂਕਰਨ ਲਈ ਅੱਜ ਕੱਢੇ ਗਏ ਡਰਾਅ ਨੇ ਸਿਆਸੀ ਹਲਕਿਆਂ ’ਚ ਹਲਚਲ ਪੈਦਾ ਕਰ ਦਿੱਤੀ ਹੈ। ਰਾਖਵੇਂਕਰਨ ਦੀ ਤਸਵੀਰ ਸਾਫ਼ ਹੋਣ ਨਾਲ ਜਿੱਥੇ ਕਈ ਮੌਜੂਦਾ ਕੌਂਸਲਰਾਂ ਦੇ ਚੋਣ ਸਮੀਕਰਨ ਪ੍ਰਭਾਵਿਤ ਹੋਏ ਹਨ, ਉੱਥੇ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਵੀ ਨਵੀਆਂ ਸੀਟਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਚੰਡੀਗੜ੍ਹ, 11 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਨਗਰ ਨਿਗਮ ਦੀਆਂ ਸੰਭਾਵਿਤ ਦਸੰਬਰ ਚੋਣਾਂ ਤੋਂ ਪਹਿਲਾਂ ਵਾਰਡਾਂ ਦੇ ਰਾਖਵੇਂਕਰਨ ਲਈ ਅੱਜ ਕੱਢੇ ਗਏ ਡਰਾਅ ਨੇ ਸਿਆਸੀ ਹਲਕਿਆਂ ’ਚ ਹਲਚਲ ਪੈਦਾ ਕਰ ਦਿੱਤੀ ਹੈ। ਰਾਖਵੇਂਕਰਨ ਦੀ ਤਸਵੀਰ ਸਾਫ਼ ਹੋਣ ਨਾਲ ਜਿੱਥੇ ਕਈ ਮੌਜੂਦਾ ਕੌਂਸਲਰਾਂ ਦੇ ਚੋਣ ਸਮੀਕਰਨ ਪ੍ਰਭਾਵਿਤ ਹੋਏ ਹਨ, ਉੱਥੇ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਵੀ ਨਵੀਆਂ ਸੀਟਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਯੂ.ਟੀ. ਗੈਸਟ ਹਾਊਸ, ਸੈਕਟਰ-6 ਵਿਖੇ ਸੂਬਾ ਚੋਣ ਕਮਿਸ਼ਨਰ ਵਿਜੇ ਦੇਵ ਦੀ ਨਿਗਰਾਨੀ ਹੇਠ ਹੋਏ ਡਰਾਅ ਦੌਰਾਨ ਕੁੱਲ 7 ਵਾਰਡ ਅਨੁਸੂਚਿਤ ਜਾਤੀ ਅਤੇ 9 ਵਾਰਡ ਆਮ ਵਰਗ ਦੀਆਂ ਔਰਤਾਂ ਲਈ ਰਾਖਵੇਂ ਕੀਤੇ ਗਏ, ਜਦਕਿ ਬਾਕੀ ਵਾਰਡ ਆਮ ਸ਼੍ਰੇਣੀ ਲਈ ਰਹਿਣਗੇ। ਰਾਖਵੇਂਕਰਨ ਦੀ ਇਸ ਪ੍ਰਕਿਰਿਆ ਨਾਲ ਭਾਜਪਾ, ‘ਆਪ’ ਅਤੇ ਕਾਂਗਰਸ ਸਮੇਤ ਸਾਰੀਆਂ ਸਿਆਸੀ ਧਿਰਾਂ ਨੂੰ ਹੁਣ ਆਪਣੀਆਂ ਚੋਣ ਰਣਨੀਤੀਆਂ ਮੁੜ ਤਿਆਰ ਕਰਨੀਆਂ ਪੈਣਗੀਆਂ। 7 ਵਾਰਡ ਐੱਸ . ਸੀ . ਵਰਗ ਲਈ ਰਾਖਵੇਂ ਰਾਖਵੇਂਕਰਨ ਅਨੁਸਾਰ ਵਾਰਡ ਨੰਬਰ 1, 4, 9 ਅਤੇ 15 ਅਨੁਸੂਚਿਤ ਜਾਤੀ ਵਰਗ ਲਈ ਰਾਖਵੇਂ ਕੀਤੇ ਗਏ ਹਨ, ਜਦਕਿ ਵਾਰਡ ਨੰਬਰ 3, 29 ਅਤੇ 32 ਐੱਸ.ਸੀ. ਮਹਿਲਾਵਾਂ ਲਈ ਰਾਖਵੇਂ ਹਨ। ਇਸ ਤਰ੍ਹਾਂ ਕੁੱਲ 7 ਵਾਰਡ ਐੱਸ.ਸੀ. ਵਰਗ ਦੇ ਹਿੱਸੇ ਆਏ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਵੇਰਵਿਆਂ ਅਨੁਸਾਰ ਨਿਗਮ ਦੇ 35 ਵਾਰਡਾਂ ਵਿਚੋਂ 7 ਵਾਰਡ ਐੱਸ.ਸੀ. ਵਰਗ ਲਈ ਰਾਖਵੇਂ ਹਨ। 9 ਵਾਰਡ ਆਮ ਵਰਗ ਦੀਆਂ ਔਰਤਾਂ ਲਈ ਇਸੇ ਤਰ੍ਹਾਂ ਆਮ ਵਰਗ ਦੀਆਂ ਔਰਤਾਂ ਲਈ ਵਾਰਡ ਨੰਬਰ 2, 8, 11, 13, 17, 21, 25, 26 ਅਤੇ 30 ਰਾਖਵੇਂ ਕੀਤੇ ਗਏ ਹਨ। ਇਸ ਨਾਲ ਨਿਗਮ ’ਚ ਮਹਿਲਾਵਾਂ ਲਈ ਰਾਖਵੇਂ ਵਾਰਡਾਂ ਦੀ ਕੁੱਲ ਗਿਣਤੀ 12 ਹੋ ਗਈ ਹੈ, ਜਿਨ੍ਹਾਂ ’ਚ 3 ਐੱਸ.ਸੀ. ਮਹਿਲਾਵਾਂ ਅਤੇ 9 ਆਮ ਵਰਗ ਦੀਆਂ ਮਹਿਲਾਵਾਂ ਲਈ ਹਨ।ਰਾਖਵੇਂਕਰਨ ਦੀ ਸਭ ਤੋਂ ਵੱਧ ਚਰਚਾ ਮੌਜੂਦਾ ਕੌਂਸਲਰਾਂ ਨੂੰ ਲੈ ਕੇ ਹੋ ਰਹੀ ਹੈ। ਵਾਰਡ ਨੰਬਰ 3 ਐੱਸ.ਸੀ. ਮਹਿਲਾ ਲਈ ਰਾਖਵਾਂ ਹੋਣ ਕਾਰਨ ਇੱਥੋਂ ਦੇ ਭਾਜਪਾ ਕੌਂਸਲਰ ਦਲੀਪ ਸ਼ਰਮਾ ਲਈ ਹੁਣ ਨਵੀਂ ਸੀਟ ਦੀ ਭਾਲ ਦੀ ਸਥਿਤੀ ਬਣ ਗਈ ਹੈ। ਇਸੇ ਤਰ੍ਹਾਂ ਵਾਰਡ ਨੰਬਰ 4 ਦੇ ਭਾਜਪਾ ਕੌਂਸਲਰ ਤੇ ਡਿਪਟੀ ਮੇਅਰ ਸੁਮਨ ਸ਼ਰਮਾ ਦਾ ਵਾਰਡ ਵੀ ਐੱਸ.ਸੀ. ਸ਼੍ਰੇਣੀ ਲਈ ਰਾਖਵਾਂ ਹੋ ਗਿਆ ਹੈ। ਵਾਰਡ ਨੰਬਰ 9 ਦੀ ਭਾਜਪਾ ਕੌਂਸਲਰ ਬਿਮਲਾ ਦੂਬੇ ਦੇ ਸਾਹਮਣੇ ਵੀ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਉਹ 2021 ਦੀਆਂ ਚੋਣਾਂ ਦੌਰਾਨ ਰਾਖਵੇਂਕਰਨ ਦੇ ਕਾਰਨ ਵਾਰਡ ਨੰਬਰ 7 ਦੀ ਥਾਂ ਵਾਰਡ ਨੰਬਰ 9 ਤੋਂ ਚੋਣ ਲੜੇ ਸਨ। ਹੁਣ ਵਾਰਡ 9 ਦੇ ਐੱਸ.ਸੀ. ਰਾਖਵਾਂ ਹੋਣ ਨਾਲ ਉਨ੍ਹਾਂ ਨੂੰ ਮੁੜ ਨਵੇਂ ਹਲਕੇ ਦੀ ਤਲਾਸ਼ ਕਰਨੀ ਪੈ ਸਕਦੀ ਹੈ।ਵਾਰਡ ਨੰਬਰ 15 ਵੀ ਐੱਸ.ਸੀ. ਲਈ ਰਾਖਵਾਂ ਹੋਣ ਕਾਰਨ ਇੱਥੋਂ ਦੇ ਕੌਂਸਲਰ ਰਾਮ ਚੰਦਰ ਯਾਦਵ ਦੇ ਚੋਣ ਸਮੀਕਰਨ ਪ੍ਰਭਾਵਿਤ ਹੋਏ ਹਨ। ਵਾਰਡ ਨੰਬਰ 29 ਐੱਸ.ਸੀ. ਮਹਿਲਾ ਲਈ ਰਾਖਵਾਂ ਹੋਣ ਨਾਲ ਇੱਥੋਂ ਦੇ ਕੌਂਸਲਰ ਮੁੰਨਵਰ ਸਾਹਮਣੇ ਵੀ ਨਵੀਂ ਸੀਟ ਦੀ ਚੁਣੌਤੀ ਆ ਗਈ ਹੈ। ਇਸੇ ਤਰ੍ਹਾਂ ਵਾਰਡ ਨੰਬਰ 32 ਐੱਸ.ਸੀ. ਮਹਿਲਾ ਲਈ ਰਾਖਵਾਂ ਹੋਣ ਕਾਰਨ ਭਾਜਪਾ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ ਨੂੰ ਵੀ ਅਗਲੀਆਂ ਚੋਣਾਂ ਲਈ ਬਦਲਵੇਂ ਵਾਰਡ ਦੀ ਤਲਾਸ਼ ਕਰਨੀ ਪੈ ਸਕਦੀ ਹੈ। ਮਹਿਲਾ ਰਾਖਵੇਂਕਰਨ ਨੇ ਵਧਾਈਆਂ ਸਿਆਸੀ ਸਰਗਰਮੀਆਂ 9 ਆਮ ਮਹਿਲਾ ਵਾਰਡ ਰਾਖਵੇਂ ਹੋਣ ਨਾਲ ਉਨ੍ਹਾਂ ਵਾਰਡਾਂ ’ਚ ਪਾਰਟੀਆਂ ਅੰਦਰ ਟਿਕਟਾਂ ਲਈ ਨਵੇਂ ਦਾਅਵੇਦਾਰ ਸਾਹਮਣੇ ਆਉਣ ਦੀ ਸੰਭਾਵਨਾ ਹੈ। ਮੌਜੂਦਾ ਪੁਰਸ਼ ਕੌਂਸਲਰਾਂ ਨੂੰ ਆਪਣੀ ਸੀਟ ਬਦਲਣ ਦੇ ਨਾਲ-ਨਾਲ ਆਪਣੇ ਪਰਿਵਾਰ ਜਾਂ ਸਮਰਥਕ ਮਹਿਲਾ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਰਣਨੀਤੀ ’ਤੇ ਵੀ ਵਿਚਾਰ ਕਰਨਾ ਪੈ ਸਕਦਾ ਹੈ। ਇਸ ਨਾਲ ਭਾਜਪਾ, ਕਾਂਗਰਸ ਅਤੇ ‘ਆਪ’ ਵਿਚ ਸੰਭਾਵੀ ਉਮੀਦਵਾਰਾਂ ਦੀਆਂ ਸਰਗਰਮੀਆਂ ਤੇਜ਼ ਹੋਣ ਦੀ ਉਮੀਦ ਹੈ। 2021 ਦੇ ਰਾਖਵੇਂਕਰਨ ਤੋਂ ਵੱਖਰਾ ਰੋਟੇਸ਼ਨ ਇਸ ਵਾਰ ਦੇ ਰਾਖਵੇਂਕਰਨ ’ਚ ਰੋਟੇਸ਼ਨ ਪ੍ਰਣਾਲੀ ਨੂੰ ਵੀ ਅਹਿਮ ਮੰਨਿਆ ਗਿਆ ਹੈ। ਪਿਛਲੀਆਂ ਨਿਗਮ ਚੋਣਾਂ ਦੌਰਾਨ ਐੱਸ.ਸੀ. ਲਈ ਰਾਖਵੇਂ ਰਹੇ ਵਾਰਡਾਂ ਨੂੰ ਇਸ ਵਾਰ ਉਸੇ ਸ਼੍ਰੇਣੀ ਵਿਚ ਦੁਬਾਰਾ ਰੱਖਣ ਦੀ ਬਜਾਏ ਨਵੇਂ ਵਾਰਡਾਂ ਨੂੰ ਮੌਕਾ ਦਿੱਤਾ ਗਿਆ ਹੈ। 2021 ਵਿਚ ਵਾਰਡ ਨੰਬਰ 7, 16, 19, 24, 26, 28 ਅਤੇ 31 ਐੱਸ.ਸੀ. ਲਈ ਰਾਖਵੇਂ ਰਹੇ ਸਨ, ਜਿਨ੍ਹਾਂ ਵਿਚੋਂ 16, 19 ਅਤੇ 28 ਐੱਸ.ਸੀ. ਮਹਿਲਾਵਾਂ ਲਈ ਸਨ। ਆਮ ਵਰਗ ਲਈ 19 ਵਾਰਡ ਐੱਸ.ਸੀ. ਅਤੇ ਮਹਿਲਾ ਰਾਖਵੇਂਕਰਨ ਤੋਂ ਬਾਅਦ ਵਾਰਡ ਨੰਬਰ 5, 6, 7, 10, 12, 14, 16, 18, 19, 20, 22, 23, 24, 27, 28, 31, 33, 34 ਅਤੇ 35 ਆਮ ਸ਼੍ਰੇਣੀ ਵਿਚ ਰਹਿਣਗੇ। ਹੁਣ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਨ੍ਹਾਂ ਵਾਰਡਾਂ ਵਿਚ ਵੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਅੰਦਰੂਨੀ ਵਿਚਾਰ-ਵਟਾਂਦਰਾ ਤੇਜ਼ ਹੋਣ ਦੀ ਸੰਭਾਵਨਾ ਹੈ। ਰਾਖਵੇਂਕਰਨ ਦੀ ਤਸਵੀਰ ਸਪੱਸ਼ਟ ਹੋਣ ਤੋਂ ਬਾਅਦ ਹੁਣ ਚੰਡੀਗੜ੍ਹ ਦੀ ਸਿਆਸਤ ’ਚ ਟਿਕਟਾਂ ਦੀ ਦੌੜ, ਵਾਰਡ ਬਦਲਣ ਦੀਆਂ ਕੋਸ਼ਿਸ਼ਾਂ ਅਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਕਵਾਇਦ ਤੇਜ਼ ਹੋਣ ਦੇ ਆਸਾਰ ਹਨ। ਇਸ ਤਰ੍ਹਾਂ ਨਿਗਮ ਚੋਣਾਂ ਤੋਂ ਪਹਿਲਾਂ ਹੀ ਰਾਖਵੇਂਕਰਨ ਨੇ ਕਈ ਮੌਜੂਦਾ ਕੌਂਸਲਰਾਂ ਅਤੇ ਸੰਭਾਵੀ ਉਮੀਦਵਾਰਾਂ ਲਈ ਨਵੇਂ ਸਿਆਸੀ ਇਮਤਿਹਾਨ ਖੜ੍ਹੇ ਕਰ ਦਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਡੀ . ਏ . ਮਾਮਲੇ ’ ਚ ਕਾਨੂੰਨੀ ਪ੍ਰਕਿਰਿਆ ਨੂੰ ਬਹਾਨਾ ਨਾ ਬਣਾਏ ਸਰਕਾਰ - ਤਰੁਣ ਚੁੱਘ ਸੁਪਰੀਮ ਕੋਰਟ ’ਚ ਅਪੀਲ ਦੀਆਂ ਕਮੀ... ਅਗਲੀ ਖ਼ਬਰ ਬੰਦੂਕ ਵਿਖਾ ਕੇ ਪ੍ਰਾਪਰਟੀ ਡੀਲਰ ਦੇ ਪੁੱਤਰ ਤੋਂ ਕਾਰ ਲੁੱਟਣ ਵਾਲੇ 3 ਕਾਬੂ ਲੁੱਟੀ ਗਈ ਹੌਂਡਾ ਸਿਟੀ, ਦੇਸੀ ਕੱਟਾ, ਖਿਡੌਣ...
Ad Position 24