06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨੋਰਾ ਨੇ ਸੁਕੇਸ਼ ਨਾਲ ਪਹਿਲੀ ਮੁਲਾਕਾਤ ਬਾਰੇ ਅਦਾਲਤ ਨੂੰ ਦੱਸਿਆ ‘ਉਸ ਦੀ ਪਤਨੀ ਨੇ 2020 ’ਚ ਚੇਨਈ ਦੇ ਇਕ ਪ੍ਰੋਗਰਾਮ ਲਈ ਮੈਨੂੰ ਬੁੱਕ ਕੀਤਾ ਸੀ’

ਨਵੀਂ ਦਿੱਲੀ, 6 ਨਵੰਬਰ (ਪੀ.ਟੀ.ਆਈ.)-ਅਦਾਕਾਰਾ ਨੋਰਾ ਫਤੇਹੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਦਸੰਬਰ 2020 ’ਚ ਚੇਨਈ ’ਚ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਤੋਂ ਬਾਅਦ, ਉਸ ਦੀ ਜਾਣ-ਪਛਾਣ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਉਸ ਦੀ ਪਤਨੀ ਲੀਨਾ ਪਾਲੋਸ ਨੇ ਫੋਨ ’ਤੇ ਕਰਵਾਈ ਸੀ। ਉਹ ਚੰਦਰਸ਼ੇਖਰ ਨਾਲ ਜੁੜੇ 200 ਕਰੋੜ...

Ad Position 21
No active advertisement
ਅਜੀਤ ਡੈਸਕ 07-11-2026

ਨਵੀਂ ਦਿੱਲੀ, 6 ਨਵੰਬਰ (ਪੀ.ਟੀ.ਆਈ.)-ਅਦਾਕਾਰਾ ਨੋਰਾ ਫਤੇਹੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਦਸੰਬਰ 2020 ’ਚ ਚੇਨਈ ’ਚ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਤੋਂ ਬਾਅਦ, ਉਸ ਦੀ ਜਾਣ-ਪਛਾਣ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਉਸ ਦੀ ਪਤਨੀ ਲੀਨਾ ਪਾਲੋਸ ਨੇ ਫੋਨ ’ਤੇ ਕਰਵਾਈ ਸੀ।

ਉਹ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੀ ਜਬਰੀ ਵਸੂਲੀ ਦੇ ਮਾਮਲੇ ’ਚ ਵਧੀਕ ਸੈਸ਼ਨ ਜੱਜ ਗਗਨਦੀਪ ਸਿੰਘ ਸਾਹਮਣੇ ਇਕ ਗਵਾਹ ਵਜੋਂ ਪੇਸ਼ ਹੋਈ। ਫਤੇਹੀ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਜਾਂਚ ਦੇ ਸੰਬੰਧ ’ਚ ਉਸ ਨੂੰ ਬੁਲਾਇਆ ਸੀ ਤੇ ਲੀਨਾ ਤੇ ਸੁਕੇਸ਼ ਬਾਰੇ ਪੁੱਛਗਿੱਛ ਕੀਤੀ ਸੀ।

ਉਸ ਨੇ ਕਿਹਾ ਕਿ ਦਸੰਬਰ 2020 ’ਚ ਉਸ ਨੂੰ ਚੇਨਈ ’ਚ ਇਕ ਪ੍ਰੋਗਰਾਮ ਲਈ ਬੁੱਕ ਕੀਤਾ ਗਿਆ ਸੀ ਤੇ ਲੀਨਾ ਪਾਲੋਸ ਇਸ ਦੀ ਪ੍ਰਬੰਧਕ ਸੀ। ਉਸ ਨੇ ‘ਐਕਸੀਡ ਐਂਟਰਟੇਨਮੈਂਟ’ ਨਾਮਕ ਏਜੰਸੀ ਰਾਹੀਂ ਉਸ ਨੂੰ ਬੁੱਕ ਕੀਤਾ ਸੀ। ਉਸ ਨੇ ਕਿਹਾ ਕਿ ਲੀਨਾ ਪਾਲੋਸ ਨੂੰ ਪਹਿਲੀ ਵਾਰ ਉਸੇ ਪ੍ਰੋਗਰਾਮ ਦੌਰਾਨ ਮਿਲੀ ਸੀ। ਅਦਾਲਤ ਨੇ ਉਸ ਨੂੰ 30 ਨਵੰਬਰ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ਪਟਨਾ ’ਚ ਪੁਲਿਸ ਨਾਲ ਮੁਕਾਬਲੇ ’ਚ 3 ਕਥਿਤ ਦੋਸ਼ੀ ਹਲਾਕ ਅਗਲੀ ਖ਼ਬਰ ਨੈਸ਼ਨਲ ਕਾਨਫ਼ਰੰਸ ’ਚ ਕੋਈ ਫੁੱਟ ਨਹੀਂ-ਫਾਰੂਕ ਅਬਦੁੱਲਾ
Ad Position 24