11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੋਟਰਸਾਈਕਲ ਸਵਾਰ ਦਿਨ - ਦਿਹਾੜੇ ਵੀਲ੍ਹਚੇਅਰ ’ ਤੇ ਜਾ ਰਹੇ ਅਪਾਹਜ ਵਿਅਕਤੀ ਤੋਂ ਪਰਸ ਖੋਹ ਕੇ ਹੋਏ ਫ਼ਰਾਰ

ਜ਼ੀਰਕਪੁਰ, 10 ਸਤੰਬਰ (ਮਨਿੰਦਰ ਸਿੰਘ)-ਸ਼ਹਿਰ ਵਿਚ ਝਪਟਮਾਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ‘ਚ ਝਪਟਮਾਰਾਂ ਨੇ ਵੀਲ੍ਹਚੇਅਰ ’ਤੇ ਜਾ ਰਹੇ ਇਕ ਅਪਾਹਿਜ਼ ਵਿਅਕਤੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ ਪਰਸ ਝਪਟ ਲਿਆ।

Ad Position 21
repet_subhas-goyals [Copy P29]
ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਅਪਾਹਜ ਵਿਅਕਤੀ ਤੋਂ ਪਰਸ ਝਪਟਣ ਵਾਲੇ ਝਪਟਮਾਰ। ਅਜੀਤ ਤਸਵੀਰ 11-09-2026
ਜ਼ੀਰਕਪੁਰ, 10 ਸਤੰਬਰ (ਮਨਿੰਦਰ ਸਿੰਘ)-ਸ਼ਹਿਰ ਵਿਚ ਝਪਟਮਾਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ‘ਚ ਝਪਟਮਾਰਾਂ ਨੇ ਵੀਲ੍ਹਚੇਅਰ ’ਤੇ ਜਾ ਰਹੇ ਇਕ ਅਪਾਹਿਜ਼ ਵਿਅਕਤੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ ਪਰਸ ਝਪਟ ਲਿਆ। ਜਾਣਕਾਰੀ ਅਨੁਸਾਰ ਸੁਰਿੰਦਰ ਪਾਲ ਵਾਸੀ ਪਾਲਮ ਇਨਕਲੇਵ ਸਰੀਰਕ ਤੌਰ ‘ਤੇ ਅਪਾਹਜ ਹਨ, ਜੋ ਕਿ ਆਪਣੀ ਰੋਜ਼ੀ-ਰੋਟੀ ਲਈ ਇਕ ਇੰਸਟੀਚਿਊਟ ਚਲਾਉਂਦੇ ਹਨ। ਉਹ ਸਵੇਰੇ ਕਰੀਬ 10.30 ਵਜੇ ਵ੍ਹੀਲਚੇਅਰ ‘ਤੇ ਜਰਨੈਲ ਇਨਕਲੇਵ ਦੀ ਪੁਰਾਣੀ ਐੱਮ. ਸੀ. ਵਾਲੀ ਗਲੀ ਵਿਚੋਂ ਲੰਘ ਰਹੇ ਸਨ ਤਾਂ ਪਿੱਛਿਓਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਨੇੜੇ ਆ ਕੇ ਹੱਥ ਵਿਚ ਫੜ੍ਹਿਆ ਪਰਸ ਝਪਟ ਲਿਆ ਅਤੇ ਤੇਜ਼ੀ ਨਾਲ ਫ਼ਰਾਰ ਹੋ ਗਏ। ਪੀੜਤ ਨੇ ਰੌਲਾ ਪਾਉਂਦਿਆਂ ਵ੍ਹੀਲਚੇਅਰ ਦੇ ਸਹਾਰੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਹੱਥ ਨਹੀਂ ਆਏ। ਪੀੜਤ ਅਨੁਸਾਰ ਪਰਸ ਵਿਚ ਕਰੀਬ 4-5 ਹਜ਼ਾਰ ਰੁ. ਨਕਦੀ, ਮੋਬਾਈਲ ਫ਼ੋਨ, ਬਲੂਟੁੱਥ ਹੈੱਡ ਫ਼ੋਨ, ਕ੍ਰੈਡਿਟ ਕਾਰਡ, ਪੈਨ ਕਾਰਡ, ਆਧਾਰ ਕਾਰਡ ਅਤੇ ਅਪਾਹਿਜ਼ ਸਰਟੀਫਿਕੇਟ (ਡਿਸਏਬਿਲਿਟੀ ਕਾਰਡ) ਸਮੇਤ ਹੋਰ ਕਈ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਘਟਨਾ ਤੋਂ ਬਾਅਦ ਉਨ੍ਹਾਂ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਇਸ ਮਾਮਲੇ ਸੰਬੰਧੀ ਏ. ਐਸ. ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਨੇ ਇਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇ ਆਧਾਰ ‘ਤੇ ਝਪਟਮਾਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਝਪਟਮਾਰਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਉਣ ’ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖੁਸ਼ੀ ਦਾ ਇਜ਼ਹਾਰ ਅਗਲੀ ਖ਼ਬਰ ਸਵਾਦ ਦਾ ਫੰਦਾ, ਦਵਾਈਆਂ ਦੀ ਬੈਸਾਖੀ ਅਤੇ ਛਲਾਵਾ ਬਣਦੀ ਸਿਹਤ
Ad Position 24