09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

‘ ਵਿਸ਼ਵ ਫਿਜ਼ਿਓਥੈਰੇਪੀ ਦਿਵਸ ’ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਜਾਗਰੂਕਤਾ ਸਮਾਗਮ ਕਰਵਾਇਆ

ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਐੱਸ.ਏ.ਐੱਸ. ਨਗਰ, 8 ਸਤੰਬਰ (ਪ੍ਰੋ. ਅਵਤਾਰ ਸਿੰਘ)-’ਵਿਸ਼ਵ ਫਿਜ਼ੀਓਥੈਰੇਪੀ ਦਿਵਸ’ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਦੋ ਰੋਜ਼ਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਤੇ ਫਿਜ਼ੀਓਥੈਰੇਪੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਸਰਤ ਨਾਲ ਹੋਈ, ਉਪਰੰਤ ਫਿਜ਼ੀਓਥੈਰੇਪੀ ਅਤੇ ਸਿਹਤ ਜਾਗਰੂਕਤਾ ਸੰਬੰਧੀ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਰਾਹੀਂ ਸਰੀਰਕ ਤੰਦਰੁਸਤੀ ਅਤੇ ਬਿਮਾਰੀਆਂ ਤੋਂ ਬਚਾਅ ਲਈ ਨਿਯਮਿਤ ਕਸਰਤ ਦਾ ਸੰਦੇਸ਼ ਦਿੱਤਾ ਗਿਆ। ਪਹਿਲੇ ਦਿਨ ਵਿਦਿਆਰਥੀਆਂ ‘ਚ ਸਿਹਤ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਵੱਖ-ਵੱਖ ਸਰੀਰਕ ਚੁਣੌਤੀਆਂ ਕਰਵਾਈਆਂ ਗਈਆਂ। ਇਸ ਤੋਂ ਬਾਅਦ ਸਮੂਹਿਕ ਨਾਚ ਰਾਹੀਂ ਜਾਗਰੂਕਤਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਦੀਪ ਜਲਾਉਣ ਦੀ ਰਸਮ ਨਾਲ ਹੋਈ। ਸਮਾਗਮ ‘ਚ ਆਈ. ਪੀ. ਐਲ. ‘ਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਪੁਰਸ਼ ਤੇ ਮਹਿਲਾ ਕ੍ਰਿਕਟ ਟੀਮਾਂ ਦੀ ਮਸ਼ਹੂਰ ਅਥਲੈਟਿਕ ਥੈਰੇਪਿਸਟ ਨਵਨੀਤਾ ਗੌਤਮ, ਕੋਕੂਨ ਹਸਪਤਾਲ ‘ਚ ਫਿਜ਼ੀਓਥੈਰੇਪੀ ਦੇ ਸੀਨੀਅਰ ਸਲਾਹਕਾਰ ਤੇ ਐਚ. ਓ. ਡੀ. ਡਾ. ਮਹਿਕ ਮੱਕੜ, ਇੰਡੀਆ ਜੀਵਾਸਾ ਯੂ. ਐੱਸ. ਏ. ਇੰਸਟੀਚਿਊਟ ਆਫ਼ ਲੌਂਗਏਵਿਟੀ ਰਿਸਰਚ ਸੈਨ ਡਿਏਗੋ ਦੇ ਡਾਇਰੈਕਟਰ ਜੋਏਦੀਪ ਦਾਸ ਗੁਪਤਾ ਅਤੇ ਮਾਈ ਹਸਪਤਾਲ ਦੇ ਕਾਰਡੀਓਲੋਜਿਸਟ ਡਾ. ਅਸ਼ੀਸ਼ ਪਾਲ ਸਿੰਘ ਸਮੇਤ ਹੋਰ ਵਿਸ਼ੇਸ਼ ਮਹਿਮਾਨਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਫਿਜ਼ੀਓਥੈਰੇਪੀ ਦੇ ਵਿਕਸਿਤ ਹੁੰਦੇ ਪਹਿਲੂਆਂ ਅਤੇ ਆਧੁਨਿਕ ਸਿਹਤ ਸੰਭਾਲ ਅਤੇ ਖੇਡਾਂ ‘ਚ ਇਸ ਦੀ ਵਧਦੀ ਸਾਰਥਿਕਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਫਿਜ਼ੀਓਥੈਰੇਪੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਰਸਵਤੀ ਵੰਦਨਾ ਪੇਸ਼ ਕੀਤੀ ਗਈ। ਸਮਾਗਮ ਦੌਰਾਨ ਮਸ਼ਹੂਰ ਅਥਲੈਟਿਕ ਥੈਰੇਪਿਸਟ ਨਵਨੀਤਾ ਗੌਤਮ ਨੇ ਕਿਹਾ ਕਿ ਏ. ਆਈ. ਸੰਭਾਵਿਤ ਖੇਡ ਸੱਟਾਂ ਦੀ ਪਹਿਲਾਂ ਭਵਿੱਖਬਾਣੀ ਕਰਨ ਅਤੇ ਉਨ੍ਹਾਂ ਨੂੰ ਰੋਕਣ ‘ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀ ਦੀ ਕੁੱਲ ਦੂਰੀ, ਸਪ੍ਰਿੰਟਾਂ ਦੀ ਗਿਣਤੀ, ਐਕਸੀਲੇਰੇਸ਼ਨ ਅਤੇ ਡੀ-ਐਕਸੀਲੇਰੇਸ਼ਨ ਵਰਗੇ ਲਾਈਵ ਜੀ. ਪੀ. ਐੱਸ. ਡਾਟਾ ਨੂੰ ਏ. ਆਈ. ਨਾਲ ਜੋੜ ਕੇ ਸੰਭਾਵਿਤ ਸੱਟਾਂ ਬਾਰੇ ਪਹਿਲਾਂ ਹੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਿਯਮਿਤ ਜਾਂਚ ਅਤੇ ਸਹੀ ਡਾਕਟਰੀ ਇਲਾਜ ਰਾਹੀਂ ਮੋਟਾਪੇ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਨਿਯੰਤਰਨ ‘ਚ ਰੱਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਖੁਰਾਕ ਮਾਹਿਰ ਡਾ. ਭਾਵਨਾ ਨੇ ਸੰਤੁਲਿਤ ਖੁਰਾਕ ਦੀ ਅਹਿਮੀਅਤ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਹਰ ਮਰੀਜ਼ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ-ਢੰਗ ਵੱਖਰੇ ਹੁੰਦੇ ਹਨ, ਲਿਹਾਜ਼ਾ ਉਸ ਦੀ ਰੋਜ਼ਾਨਾ ਦੀ ਖੁਰਾਕ ਅਤੇ ਜੀਵਨ-ਸ਼ੈਲੀ ਨੂੰ ਧਿਆਨ ‘ਚ ਰੱਖ ਕੇ ਹੀ ਖੁਰਾਕ ਸੰਬੰਧੀ ਸਲਾਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਦੇ ਨਾਲ ਦਵਾਈਆਂ ਦੀ ਸਹੀ ਵਰਤੋਂ ਮਰੀਜ਼ ਦੀ ਸਿਹਤ ‘ਚ ਸੁਧਾਰ ਲਿਆਉਣ ਅਤੇ ਜਲਦੀ ਤੰਦਰੁਸਤ ਹੋਣ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਗਾਇਨ, ਸ਼ਾਸਤਰੀ ਨਾਚ, ਗਿੱਧਾ, ਹਰਿਆਣਵੀਂ ਨਾਚ, ਪੰਜਾਬੀ ਨਾਚ, ਸਮੂਹਿਕ ਨਾਚ, ਨੁੱਕੜ ਨਾਟਕ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਅੰਤ ‘ਚ ਪ੍ਰਬੰਧਕਾਂ ਵਲੋਂ ਮਾਹਿਰਾਂ ਅਤੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਨੂਰਪੁਰ ਬੇਦੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ 28 ਨੂੰ ਲਗਾਇਆ ਜਾਵੇਗਾ ਖ਼ੂਨਦਾਨ ਕੈਂਪ ਅਗਲੀ ਖ਼ਬਰ ਫੇਜ਼ -1 ’ ਚ ਔਰਤ ਨਾਲ ਅਸ਼ਲੀਲ ਹਰਕਤਾਂ ਤੇ ਧਮਕੀਆਂ , ਕੇਸ ਦਰਜ ਐਕਟਿਵਾ ਸਵਾਰ ਨੌਜਵਾਨ ਵਲੋਂ ਪਿੱਛਾ ਕਰਨ ਦਾ ਦੋਸ਼, ਵਾਹ...
Ad Position 24