09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ’ਚ ਨਾਮਜ਼ਦ ਮਹਿਲਾ ਬਰੀ ਸਾਲ 2022 ਵਿਚ ਥਾਣਾ ਫੇਜ਼ 8 ਦੀ ਪੁਲਿਸ ਵਲੋਂ ਕੀਤਾ ਗਿਆ ਸੀ ਮਾਮਲਾ ਦਰਜ

ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਐੱਸ.ਏ.ਐੱਸ. ਨਗਰ, 8 ਸਤੰਬਰ (ਕਪਿਲ ਵਧਵਾ)- ਇਕ ਮਕੈਨਿਕ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਮਾਮਲੇ ਵਿਚ ਨਾਮਜ਼ਦ ਮਹਿਲਾ ਹਰਮੀਤ ਕੌਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਥਾਣਾ ਫੇਜ਼-8 ਮੁਹਾਲੀ ਵਿਖੇ ਹਰਮੀਤ ਕੌਰ ਵਿਰੁੱਧ 19 ਜੂਨ 2022 ਨੂੰ ਧਾਰਾ 306 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੇ ਵੇਰਵਿਆਂ ਅਨੁਸਾਰ ਸ਼ਿਕਾਇਤਕਰਤਾ ਅਰਸ਼ਦੀਪ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਹ ਤਿੰਨ ਭਰਾ ਸਨ ਅਤੇ ਉਸ ਦਾ ਵੱਡਾ ਭਰਾ ਜਸਪਾਲ ਸਿੰਘ ਮੁਲਜ਼ਮ ਮਹਿਲਾ ਨਾਲ ਲੰਮੇ ਸਮੇਂ ਤੋਂ ਸਪੰਰਕ ਵਿਚ ਸੀ, ਇਸ ਦੇ ਨਾਲ ਹੀ ਹਰਮੀਤ ਕੌਰ ਰਿਸ਼ਤੇ ਵਿਚ ਉਨ੍ਹਾਂ ਦੀ ਮਾਸੀ ਦੀ ਨੂੰਹ ਲੱਗਦੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਹਰਮੀਤ ਕੌਰ ਵਲੋਂ ਜਸਪਾਲ ਸਿੰਘ ਨੂੰ ਕਥਿਤ ਤੌਰ ’ਤੇ ਉਸ ਨਾਲ ਸੰਪਰਕ ਨਾ ਤੋੜਨ ਲਈ ਧਮਕਾਇਆ ਜਾਂਦਾ ਰਿਹਾ, ਜਿਸ ਕਾਰਨ ਉਹ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਗਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ 19 ਜੂਨ 2022 ਨੂੰ ਜਸਪਾਲ ਸਿੰਘ ਵਲੋਂ ਜ਼ਹਿਰੀਲੀ ਚੀਜ਼ ਖਾਣ ਦੀ ਸੂਚਨਾ ਪ੍ਰਾਪਤ ਹੋਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫੇਜ਼-6 ਲਿਜਾਇਆ ਗਿਆ, ਪਰ ਪੀ. ਜੀ. ਆਈ. ਚੰਡੀਗੜ੍ਹ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਉਕਤ ਮਹਿਲਾ ਨੂੰ ਪੁਲਿਸ ਨੇ 20 ਜੂਨ 2022 ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਵਲੋਂ ਦਲੀਲ ਦਿੱਤੀ ਗਈ ਕਿ ਹਰਮੀਤ ਕੌਰ ਨੂੰ ਝੂਠਾ ਫਸਾਇਆ ਗਿਆ ਹੈ ਅਤੇ ਮ੍ਰਿਤਕ ਵਲੋਂ ਖੁਦ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਇਸ ਦੇ ਨਾਲ ਹੀ ਇਹ ਵੀ ਤੱਥ ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਮਰਨ ਤੋਂ ਪਹਿਲਾਂ ਜਸਪਾਲ ਸਿੰਘ ਨੇ ਇਕ ਵੋਇਸ ਮੈਸੇਜ ਸ਼ਿਕਾਇਤਕਰਤਾ ਨੂੰ ਭੇਜਿਆ ਸੀ ਜਿਸ ਵਿਚ ਹਰਮੀਤ ਕੌਰ ਨੂੰ ਉਸ ਨੇ ਆਪਣੀ ਮੌਤ ਦਾ ਜਿੰਮੇਵਾਰ ਠਹਿਰਾਇਆ। ਜਦਕਿ ਇਕ ਵੱਖਰਾ ਵੋਇਸ ਮੈਸੇਜ ਹਰਮੀਤ ਕੌਰ ਨੂੰ ਭੇਜਿਆ ਜਿਸ ਵਿਚ ਜਸਪਾਲ ਸਿੰਘ ਨੇ ਖੁਦ ਨੂੰ ਹੀ ਆਪਣੀ ਮੌਤ ਲਈ ਜਿੰਮੇਵਾਰ ਦੱਸਿਆ। ਹਾਲਾਕਿ ਇਸ ਮਾਮਲੇ ਵਿਚ ਮਹਿਲਾ ਨੂੰ 2023 ਵਿਚ ਹੀ ਜ਼ਮਾਨਤ ਮਿਲ ਗਈ ਸੀ ਅਤੇ ਇਸ ਮਾਮਲੇ ਦਾ ਫੈਸਲਾ ਤਿੰਨ ਸਾਲ ਬਾਅਦ ਆਇਆ। ਜਿਸ ਵਿਚ ਅਦਾਲਤ ਨੇ ਮਹਿਲਾ ਨੂੰ ਸ਼ੱਕ ਦਾ ਲਾਭ ਦਿੰਦਿਆ ਬਰੀ ਕਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਫੇਜ਼ -1 ’ ਚ ਔਰਤ ਨਾਲ ਅਸ਼ਲੀਲ ਹਰਕਤਾਂ ਤੇ ਧਮਕੀਆਂ , ਕੇਸ ਦਰਜ ਐਕਟਿਵਾ ਸਵਾਰ ਨੌਜਵਾਨ ਵਲੋਂ ਪਿੱਛਾ ਕਰਨ ਦਾ ਦੋਸ਼, ਵਾਹ... ਅਗਲੀ ਖ਼ਬਰ ਜ਼ੀਰਕਪੁਰ ’ਚ ਚੇਨ ਸਨੇਚਿੰਗ ਗਰੋਹ ਦੇ ਦੋ ਮੈਂਬਰ ਕਾਬੂ 7 ਸੋਨੇ ਦੀਆਂ ਚੇਨਾਂ ਤੇ ਵਾਰਦਾਤ ’ਚ ਵਰਤੀ ਮੋਟਰਸਾਈਕਲ ਬਰਾਮਦ
Ad Position 24