ਪਿੰਡ ਮੀਰਪੁਰ ਦੀ ਵਿਸ਼ਾਲ ਇਨਕਲੇਵ ਵਿਖੇ ਚੋਰਾਂ ਨੇ ਬੰਦ ਮਕਾਨ ਨੂੰ ਬਣਾਇਆ ਨਿਸ਼ਾਨਾ 2.50 ਲੱਖ ਰੁ. ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣਿਆਂ ਤੇ ਕੀਮਤੀ ਸਾਮਾਨ ’ਤੇ ਹੱਥ ਕੀਤਾ ਸਾਫ਼
ਡੇਰਾਬੱਸੀ, 8 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਨੇੜਲੇ ਪਿੰਡ ਮੀਰਪੁਰ ਦੀ ਵਿਸ਼ਾਲ ਇਨਕਲੇਵ ਵਿਖੇ ਚੋਰਾਂ ਨੇ ਇਕ ਬੰਦ ਮਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਲੱਖਾਂ ਰੁ. ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਕੀਮਤੀ ਘਰੇਲੂ ਸਾਮਾਨ ਚੋਰੀ ਕਰ ਲਿਆ।
ਚੋਰੀ ਦੀ ਵਾਰਦਾਤ ਤੋਂ ਬਾਅਦ ਘਰ ਅੰਦਰ ਖਿੱਲਰਿਆ ਪਿਆ ਸਾਮਾਨ। ਤਸਵੀਰ : ਗੁਰਮੀਤ ਸਿੰਘ
09-09-2026