09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੈਕਟਰ-29 ਸਥਿਤ ਘਰ ’ਚੋਂ ਗਹਿਣੇ ਤੇ ਨਕਦੀ ਚੋਰੀ

ਚੰਡੀਗੜ੍ਹ, 8 ਸਤੰਬਰ (ਕਪਿਲ ਵਧਵਾ)–ਥਾਣਾ ਇੰਡਸਟਰੀਅਲ ਏਰੀਆ ਅਧੀਨ ਪੈਂਦੇ ਸੈਕਟਰ-29 ਵਿਚ ਇਕ ਘਰ ਦੇ ਤਾਲੇ ਤੋੜ ਕੇ ਅਣਪਛਾਤਾ ਚੋਰ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਚੰਡੀਗੜ੍ਹ, 8 ਸਤੰਬਰ (ਕਪਿਲ ਵਧਵਾ)–ਥਾਣਾ ਇੰਡਸਟਰੀਅਲ ਏਰੀਆ ਅਧੀਨ ਪੈਂਦੇ ਸੈਕਟਰ-29 ਵਿਚ ਇਕ ਘਰ ਦੇ ਤਾਲੇ ਤੋੜ ਕੇ ਅਣਪਛਾਤਾ ਚੋਰ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਬੀ.ਐੱਨ.ਐੱਸ. ਦੀ ਧਾਰਾ 305(ਏ) ਅਤੇ 331(3) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-29 ਵਾਸੀ ਚਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। 7 ਸਤੰਬਰ ਨੂੰ ਸਵੇਰੇ ਕਰੀਬ 10.30 ਵਜੇ ਉਹ ਕਮਰੇ ਨੂੰ ਤਾਲਾ ਲਗਾ ਕੇ ਹੇਠਾਂ ਕੰਮ ਕਰਨ ਲਈ ਚਲਾ ਗਿਆ। ਦੁਪਹਿਰ ਕਰੀਬ 3.15 ਵਜੇ ਜਦੋਂ ਉਹ ਵਾਪਸ ਕਮਰੇ ਵਿਚ ਆਇਆ ਤਾਂ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਣ ’ਤੇ ਅਲਮਾਰੀ ਅਤੇ ਗੁੱਲਕ ਦੇ ਤਾਲੇ ਵੀ ਟੁੱਟੇ ਮਿਲੇ। ਸ਼ਿਕਾਇਤਕਰਤਾ ਅਨੁਸਾਰ ਜਾਂਚ ਕਰਨ ’ਤੇ ਇਕ ਸੋਨੇ ਦਾ ਨੈਕਲੈਸ, ਸੋਨੇ ਦੇ ਕੰਨਾਂ ਦੇ ਟੌਪਸ, ਨੱਕ ਦੀਆਂ ਦੋ ਕੋਕਾਂ, ਸੋਨੇ ਦੀਆਂ ਤਿੰਨ ਅੰਗੂਠੀਆਂ, ਚਾਂਦੀ ਦੀਆਂ ਚਾਰ ਪਾਇਲਾਂ, ਚਾਂਦੀ ਦੀਆਂ ਸੱਤ ਚੁਟਕੀਆਂ, ਇਕ ਚਾਂਦੀ ਦਾ ਬ੍ਰੈਸਲੈੱਟ, ਚਾਂਦੀ ਦੀਆਂ ਦੋ ਚੇਨਾਂ ਅਤੇ ਦੋ ਚਾਂਦੀ ਦੀਆਂ ਅੰਗੂਠੀਆਂ ਗ਼ਾਇਬ ਮਿਲੀਆਂ। ਇਸ ਤੋਂ ਇਲਾਵਾ ਗੁੱਲਕ ਵਿਚ ਰੱਖੀ ਕਰੀਬ 6 ਤੋਂ 7 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਹੋਣ ਦੀ ਗੱਲ ਕਹੀ ਗਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵਲੋਂ ਅਣਪਛਾਤੇ ਚੋਰ ਦੀ ਪਛਾਣ ਅਤੇ ਚੋਰੀ ਹੋਏ ਸਾਮਾਨ ਦੀ ਬਰਾਮਦਗੀ ਲਈ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਪੁਲਿਸ ਵਲੋਂ ‘ ਆਪਰੇਸ਼ਨ ਨਾਈਟ ਡੋਮੀਨੇਸ਼ਨ ’ ਸ਼ੁਰੂ ਅਗਲੀ ਖ਼ਬਰ 100 ਦਿਨਾਂ ਬਾਅਦ ਕੈਬ ਚਾਲਕਾਂ ਦਾ ਧਰਨਾ ਖ਼ਤਮ , ਚੰਡੀਗੜ੍ਹ ਦੀਆਂ ਚਾਰੋਂ ਕੈਬ ਕੰਪਨੀਆਂ ਦੇ ਲਾਇਸੰਸ ਮੁਅੱਤਲ
Ad Position 24