07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੋਟਰਸਾਈਕਲ ਤੇ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ ’ ਚ ਨੌਜਵਾਨ ਦੀ ਮੌਤ

ਖਰੜ, 6 ਸਤੰਬਰ (ਜੰਡਪੁਰੀ)-ਅੱਜ ਸਵੇਰੇ ਖਰੜ ਫਲਾਈ ਓਵਰ ‘ਤੇ ਕ੍ਰਿਸ਼ਚਨ ਸਕੂਲ ਦੇ ਸਾਹਮਣੇ ਇਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ ਦੌਰਾਨ ਮੱਥਾ ਟੇਕਣ ਜਾ ਰਹੇ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਮੁਕੰਦਪੁਰ (ਡੇਰਾਬੱਸੀ) ਵਜੋਂ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਖਰੜ, 6 ਸਤੰਬਰ (ਜੰਡਪੁਰੀ)-ਅੱਜ ਸਵੇਰੇ ਖਰੜ ਫਲਾਈ ਓਵਰ ‘ਤੇ ਕ੍ਰਿਸ਼ਚਨ ਸਕੂਲ ਦੇ ਸਾਹਮਣੇ ਇਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ ਦੌਰਾਨ ਮੱਥਾ ਟੇਕਣ ਜਾ ਰਹੇ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਮੁਕੰਦਪੁਰ (ਡੇਰਾਬੱਸੀ) ਵਜੋਂ ਹੋਈ। ਇਸ ਹਾਦਸੇ ਸੰਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਿੱਟੂ ਨਾਂਅ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤਾਂ ਸਮੇਤ ਆਪੋ- ਆਪਣੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਪਣੇ ਪਿੰਡ ਮੁਕੰਦਪੁਰ ਤੋਂ ਡੇਰਾ ਬਾਬਾ ਸ੍ਰੀ ਚੰਦ ਫਰੋਰ (ਖਮਾਣੋਂ) ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਇਕ ਮੋਟਰਸਾਈਕਲ ਜਿਸ ਨੂੰ ਜਗਮੀਤ ਸਿੰਘ ਚਲਾ ਰਿਹਾ ਸੀ, ‘ਤੇ ਮਨਜੀਤ ਸਿੰਘ ਵੀ ਬੈਠਾ ਸੀ। ਇਸੇ ਦੌਰਾਨ ਜਦੋਂ ਉਹ ਖਰੜ ਫਲਾਈ ਓਵਰ ‘ਤੇ ਕ੍ਰਿਸ਼ਚਨ ਸਕੂਲ ਕੋਲ ਪੁੱਜੇ ਤਾਂ ਸਾਹਮਣੇ ਤੋਂ ਗ਼ਲਤ ਸਾਈਡ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਨੇ ਲਾਪ੍ਰਵਾਹੀ ਵਰਤਦਿਆਂ ਜਗਮੀਤ ਸਿੰਘ ਤੇ ਮਨਜੀਤ ਸਿੰਘ ਵਾਲੇ ਮੋਟਰਸਾਈਕਲ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਜਗਮੀਤ ਸਿੰਘ ਤੇ ਮਨਜੀਤ ਸਿੰਘ ਦੋਵੇਂ ਉੱਭੜ ਕੇ ਸੜਕ ਕਿਨਾਰੇ ਜਾ ਡਿੱਗੇ। ਇਸ ਤੋਂ ਬਾਅਦ ਮੌਕੇ ‘ਤੇ ਇਕੱਤਰ ਹੋਏ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਮਨਜੀਤ ਸਿੰਘ ਤੇ ਜਗਮੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫੇਜ਼-6 ਮੁਹਾਲੀ ਵਿਖੇ ਪਹੁੰਚਾਇਆ, ਜਿਥੇ ਕਿ ਡਾਕਟਰਾਂ ਨੇ ਮਨਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇਸ ਹਾਦਸੇ ਸੰਬੰਧੀ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਣ ਵਿਭਾਗ ਦੀ ਟੀਮ ਵਲੋਂ ਮੇਲੇ ’ ਚ ਸੱਪਾਂ ਨੂੰ ਟੋਕਰੀ ’ ਚ ਪਾ ਕੇ ਪੈਸੇ ਮੰਗਣ ਦੇ ਦੋਸ਼ ਹੇਠ ਮਹਿਲਾ ਤੇ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਾਂਗਰਸ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ : ਸਿੱਧੂ / ਵੇਰਕਾ
Ad Position 24