07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਹਰੀਪੁਰ ਹਿੰਦੂਆਂ ਅਤੇ ਬਹਾਦਰਗੜ੍ਹ ਦੇ ਕਿਸਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਡਾਹਢੇ ਪ੍ਰੇਸ਼ਾਨ ਕਿਸਾਨਾਂ ਨੂੰ ਸਿੰਚਾਈ ਲਈ ਨਹੀਂ ਮਿਲ ਰਹੀ ਪੂਰੀ ਬਿਜਲੀ ਸਪਲਾਈ

ਮੁੱਲਾਂਪੁਰ ਗਰੀਬਦਾਸ, 6 ਸਤੰਬਰ (ਦਿਲਬਰ ਸਿੰਘ ਖੈਰਪੁਰ)-ਲੋਕ ਹਿੱਤ ਮਿਸ਼ਨ (ਬੀ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੁੱਲਾਂਪੁਰ ਗਰੀਬਦਾਸ, 6 ਸਤੰਬਰ (ਦਿਲਬਰ ਸਿੰਘ ਖੈਰਪੁਰ)-ਲੋਕ ਹਿੱਤ ਮਿਸ਼ਨ (ਬੀ. ਕੇ. ਯੂ.) ਪੰਜਾਬ ਦਾ ਕਾਫ਼ਲਾ ਚੰਡੀਗੜ੍ਹ ਵਿਖੇ ਜਾਰੀ ਕਿਸਾਨ ਮੋਰਚੇ ‘ਚ ਸ਼ਾਮਿਲ ਹੋਇਆ। ਇਸ ਸੰਬੰਧੀ ਮਾਜਰੀ ਬਲਾਕ ਤੋਂ ਗੱਡੀਆਂ ਰਾਹੀਂ ਰਵਾਨਾ ਹੋਏ ਮਿਸ਼ਨ ਦੇ ਕਾਫ਼ਲੇ ਨੇ ਜੈਕਾਰੇ ਛੱਡਦਿਆਂ ਮੋਰਚੇ ‘ਚ ਪੁੱਜ ਕੇ ਧਰਨਾਕਾਰੀ ਕਿਸਾਨਾਂ ਦਾ ਹੌਸਲਾ ਵਧਾਇਆ। ਇਸ ਮੌਕੇ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਭਾਈ ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਗੁਰਬਚਨ ਸਿੰਘ ਮੁੰਧੋਂ, ਦਰਸ਼ਨ ਸਿੰਘ ਨਾਗਰਾ, ਕੁਲਵੰਤ ਸਿੰਘ ਸੰਗਤਪੁਰਾ ਤੇ ਬਲਵਿੰਦਰ ਸਿੰਘ ਰੰਗੂਆਣਾ ਨੇ ਕਿਹਾ ਕਿ ਜਿਥੇ ਕੇਂਦਰ ਸਰਕਾਰ ਪੰਜਾਬ ਦੇ ਪਾਣੀ ਅਤੇ ਭਾਰਤ-ਅਮਰੀਕਾ ਵਪਾਰ ਮੁਕਤ ਸਮਝੌਤੇ ਰਾਹੀਂ ਖੇਤੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਉਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਰਤੀਆਂ ਦੇ ਕਰਜ਼ੇ ਅਤੇ ਹੋਰ ਮੰਗਾਂ ਬਾਰੇ ਕੇਂਦਰ ਸਰਕਾਰ ਦੇ ਰਾਹ ‘ਤੇ ਚੱਲ ਰਹੀ ਹੈ, ਲਿਹਾਜ਼ਾ ਕਿਸਾਨਾਂ ਨੂੰ ਪੱਕੇ ਮੋਰਚੇ ‘ਤੇ ਡੱਟਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਧਰਨਾ ਜਾਰੀ ਰਹੇਗਾ ਅਤੇ ਇਸ ਦੌਰਾਨ ਲੋਕ ਹਿੱਤ ਮਿਸ਼ਨ ਵਲੋਂ ਧਰਨਾਕਾਰੀ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਾਧੂ ਸਿੰਘ ਸੰਗਤਪੁਰਾ, ਜਸਵੀਰ ਸਿੰਘ ਲਾਲਾ ਸਲੇਮਪੁਰ, ਰਾਜਵਿੰਦਰ ਸਿੰਘ ਗੁੱਡੂ, ਸਰਬਜੀਤ ਸਿੰਘ ਸੰਗਤਪੁਰਾ, ਪ੍ਰਸ਼ੋਤਮ ਸਿੰਘ ਚੰਦਪੁਰ, ਸੁਰਜੀਤ ਸਿੰਘ ਸਲੇਮਪੁਰ, ਰਣਜੀਤ ਸਿੰਘ ਰਾਣਾ, ਸੋਨੀ ਦੁਸਾਰਨਾ ਤੇ ਲਾਡੀ ਮਲੋਆ ਸਮੇਤ ਮਿਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅਧਿਆਪਕ ਦਿਵਸ ਮੌਕੇ 11 ਅਧਿਆਪਕ ਸਨਮਾਨਿਤ ਅਗਲੀ ਖ਼ਬਰ ਗ੍ਰੀਨ ਲੋਟਸ ਉਤਸਵ ਸੁਸਾਇਟੀ ਵਿਚ ਧੂਮਧਾਮ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
Ad Position 24