30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮਜ਼ਦੂਰ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 29 ਅਗਸਤ (ਮਨਿੰਦਰ ਸਿੰਘ)-ਬਲਟਾਣਾ ਸਥਿਤ ਐਪਲ ਕੰਪਲੈਕਸ ਵਿਖੇ ਪੀ. ਜੀ.

Ad Position 21
No active advertisement
ਅਜੀਤ ਡੈਸਕ 30-08-2026
ਜ਼ੀਰਕਪੁਰ, 29 ਅਗਸਤ (ਮਨਿੰਦਰ ਸਿੰਘ)-ਬਲਟਾਣਾ ਸਥਿਤ ਐਪਲ ਕੰਪਲੈਕਸ ਵਿਖੇ ਪੀ. ਜੀ. ‘ਚ ਰਹਿੰਦੇ ਇਕ ਮਜ਼ਦੂਰ ਪਰਿਵਾਰ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦੇ ਮਾਮਲੇ ‘ਚ ਪੁਲਿਸ ਨੇ ਸੁਨੀਤਾ ਰਾਵਤ ਦੀ ਸ਼ਿਕਾਇਤ ‘ਤੇ ਗੁਰਦੀਪ ਸਿੰਘ ਸੈਣੀ ਸਮੇਤ 25-30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੁਨੀਤਾ ਮੂਲ ਵਾਸੀ ਉਨਾਵ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ 25 ਅਗਸਤ ਦੀ ਰਾਤ ਨੂੰ ਕਰੀਬ 9.30 ਵਜੇ ਉਹ ਆਪਣੇ ਪਰਿਵਾਰ ਨਾਲ ਕਮਰੇ ‘ਚ ਖਾਣਾ ਖਾ ਰਹੀ ਸੀ। ਇਸੇ ਦੌਰਾਨ ਗੁਰਦੀਪ ਸਿੰਘ ਸੈਣੀ, ਗਣੇਸ਼, ਕਾਰਤਿਕ ਅਤੇ 25-30 ਹੋਰ ਵਿਅਕਤੀ ਕਥਿਤ ਤੌਰ ‘ਤੇ ਕਮਰੇ ‘ਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਉਸ ਦੇ ਪਰਿਵਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਗੁਰਦੀਪ ਸਿੰਘ ਨੇ ਲੋਹੇ ਦੀ ਰਾਡ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ, ਜਦਕਿ ਹੋਰਨਾਂ ਨੇ ਉਸ ਦੇ ਪਤੀ, ਮਾਂ, ਭੈਣਾਂ ਤੇ ਜੀਜੇ ਦੀ ਲਾਠੀਆਂ ਤੇ ਰਾਡਾਂ ਨਾਲ ਕੁੱਟਮਾਰ ਕੀਤੀ। ਸੁਨੀਤਾ ਅਨੁਸਾਰ ਹਮਲਾਵਰਾਂ ਨੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੁਰਾਲੀ ਵਿਖੇ ਹੋਏ ਮਹਿਲਾ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਕੁਝ ਘੰਟਿਆਂ ’ਚ ਸੁਲਝਾਇਆ-ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਡੇਰਾਬੱਸੀ ਸਥਿਤ ਘੱਗਰ ਕੁਸ਼ਟ ਆਸ਼ਰਮ ਪੁੱਜੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੌਨੀਟਰ
Ad Position 24