12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸ਼੍ਰੋਮਣੀ ਅਕਾਲੀ ਦਲ ( ਬ ) ਚੰਡੀਗੜ੍ਹ ਇਕਾਈ ਨੇ ਨਵੇਂ ਅਹੁਦੇਦਾਰ ਐਲਾਨੇ

ਚੰਡੀਗੜ੍ਹ, 12 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਚੰਡੀਗੜ੍ਹ ਇਕਾਈ ’ਚ ਵੱਖ-ਵੱਖ ਅਹੁੇਦਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 13-11-2026
ਚੰਡੀਗੜ੍ਹ, 12 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਚੰਡੀਗੜ੍ਹ ਇਕਾਈ ’ਚ ਵੱਖ-ਵੱਖ ਅਹੁੇਦਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ (ਬ) ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ. ਚਰਨਜੀਤ ਸਿੰਘ ਵਿਲੀ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਕਰਦਿਆਂ 1 ਸਰਪ੍ਰਸਤ, 4 ਸੀਨੀਅਰ ਮੀਤ ਪ੍ਰਧਾਨ, 6 ਮੀਤ ਪ੍ਰਧਾਨ, 1 ਸਕੱਤਰ ਜਨਰਲ, 1 ਜਨਰਲ ਸਕੱਤਰ- ਜਥੇਬੰਦੀ, 1 ਜਨਰਲ ਸਕੱਤਰ, 4 ਸਕੱਤਰ ਤੇ 1 ਖਜ਼ਾਨਚੀ ਦੇ ਅਹੁੱਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਾਰੀ ਸੂਚੀ ਅਨੁਸਾਰ ਮੇਜਰ ਕਰਨੈਲ ਸਿੰਘ ਨੂੰ ਸਰਪ੍ਰਸਤ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਵਜੋਂ ਬਲਵਿੰਦਰ ਸਿੰਘ, ਜ਼ਬਰਜੰਗ ਸਿੰਘ, ਨਾਇਬ ਸਿੰਘ ਦੇਸੂਮਾਜਰਾ ਤੇ ਬਚਿੱਤਰ ਸਿੰਘ ਟਿਵਾਣਾ, ਮੀਤ ਪ੍ਰਧਾਨਾਂ ’ਚ ਜਸਵਿੰਦਰ ਸਿੰਘ, ਅਸ਼ੋਕ ਗਰੋਵਰ, ਪਰਜਿੰਦਰ ਸਿੰਘ ਲਾਲੀ, ਰਾਜੀਵ ਤੁਲੀ, ਨਿਰਭੈ ਸਿੰਘ ਤੇ ਡਾ. ਸੰਜੀਵ ਕੰਬੋਜ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨਾ ਨੂੰ ਸਕੱਤਰ ਜਨਰਲ, ਮਨਦੀਪ ਸਿੰਘ ਨੂੰ ਜਨਰਲ ਸਕੱਤਰ ਜਥੇਬੰਦੀ, ਐਡਵੋਕੇਟ ਅਮਰਜੀਤ ਸਿੰਘ ਗੁਜਰਾਲ ਨੂੰ ਜਨਰਲ ਸਕੱਤਰ ਅਤੇ ਅਸ਼ੋਕ ਸ਼ਰਮਾ, ਸੁਨੀਲ ਰਾਠੀ, ਅਮਰਜੀਤ ਸਿੰਘ ਸੈਣੀ, ਆਦਿਲ ਖਾਨ ਨੂੰ ਸਕੱਤਰ ਤੇ ਗੌਰਵ ਸੇਠੀ ਨੂੰ ਖ਼ਜਾਨਚੀ ਵਜੋਂ ਨਿਯੁਕਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਸੰਕਟ ਦੇ ਬਾਵਜੂਦ ਕੇਂਦਰ ਨੇ ਕਿਸਾਨਾਂ ’ਤੇ ਨਹੀਂ ਪੈਣ ਦਿੱਤਾ ਵਾਧੂ ਬੋਝ-ਕੇਵਲ ਢਿੱਲੋਂ ਅਗਲੀ ਖ਼ਬਰ ਫਾਸਫੋਰਸ ਤੇ ਪੋਟਾਸ਼ ਖਾਦ ਸਬਸਿਡੀ ’ਚ 64 ਫ਼ੀਸਦੀ ਵਾਧਾ ਕਰਕੇ ਮੋਦੀ ਸਰਕਾਰ ਨੇ ਲਿਆ ਕਿਸਾਨ ਪੱਖੀ ਫ਼ੈਸਲਾ-ਜਾਖੜ
Ad Position 24