13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਅੰਮ੍ਰਿਤਸਰ ਤੋਂ ਜਲੰਧਰ ਜਾਂਦਿਆਂ ਨੈਸ਼ਨਲ ਹਾਈਵੇ ਬਿਆਸ ’ਤੇ ਵਾਪਰਿਆ ਹਾਦਸਾ

ਬਿਆਸ, (ਅੰਮ੍ਰਿਤਸਰ), 13 ਨਵੰਬਰ (ਨਰਿੰਦਰ ਸਿੰਘ)- ਨੈਸ਼ਨਲ ਹਾਈਵੇ ਬਿਆਸ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਂਦਿਆਂ ਦੋ ਕਾਰਾਂ ਵਿਚ ਹੋਈ ਟੱਕਰ ਦੌਰਾਨ ਸਵਿਫਟ ਕਾਰ ਦੇ ਵਿਚ ਬੈਠੇ ਚਾਰ ਲੋਕ ਜ਼ਖ਼ਮੀ ਹੋ ਗਏ।

Ad Position 21
No active advertisement
ਅਜੀਤ ਡੈਸਕ 13-11-2026

ਬਿਆਸ, (ਅੰਮ੍ਰਿਤਸਰ), 13 ਨਵੰਬਰ (ਨਰਿੰਦਰ ਸਿੰਘ)-  ਨੈਸ਼ਨਲ ਹਾਈਵੇ ਬਿਆਸ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਂਦਿਆਂ ਦੋ ਕਾਰਾਂ ਵਿਚ ਹੋਈ ਟੱਕਰ ਦੌਰਾਨ ਸਵਿਫਟ ਕਾਰ ਦੇ ਵਿਚ ਬੈਠੇ ਚਾਰ ਲੋਕ ਜ਼ਖ਼ਮੀ ਹੋ ਗਏ। ਸਵਿਫਟ ਕਾਰ ਸੜਕ ’ਤੇ ਪਲਟ ਗਈ। ਇਹ ਹਾਦਸਾ ਇਨੋਵਾ ਗੱਡੀ ਵਾਲੇ ਡਰਾਈਵਰ ਦੀ ਗਲਤੀ ਨਾਲ ਵਾਪਰਿਆ, ਜੋ ਕਿ ਸੜਕ ਦੇ ਡਿਵਾਈਡਰ ’ਤੇ ਬਣੇ ਇਕ ਕੱਟ ਤੋਂ ਗੱਡੀ ਨੂੰ ਮੋੜਨ ਲੱਗਾ ਸੀ। ਇਸ ਦੌਰਾਨ ਸਵਿਫਟ ਕਾਰ ਸਵਾਰ ਜਲੰਧਰ ਨੂੰ ਜਾ ਰਹੇ ਸਨ ਕਿ ਇਨੋਵਾ ਦੇ ਡਰਾਈਵਰ ਨੇ ਅਚਾਨਕ ਨੈਸ਼ਨਲ ਹਾਈਵੇ ’ਤੇ ਬ੍ਰੇਕ ਲਗਾ ਕੇ ਡਿਵਾਈਡਰ ’ਤੇ ਬਣੇ ਕੱਟ ਤੋਂ ਗੱਡੀ ਨੂੰ ਮੋੜ ਲਿਆ, ਜੋ ਕਿ ਜਲੰਧਰ ਤੋਂ ਅੰਮ੍ਰਿਤਸਰ ਨੂੰ ਸੜਕ ਵੱਲ ਮੁੜ ਰਿਹਾ ਸੀ। ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।

Ad Position 22
No active advertisement
ਅਗਲੀ ਖ਼ਬਰ ਦਿੱਲੀ ਬਣਿਆ ਦੁਨੀਆ ਦਾ ਸੱਭ ਤੋਂ ਪ੍ਰਦੂਸ਼ਿਤ ਸ਼ਹਿਰ
Ad Position 24