30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਾਈਵਾਲੀ ਦਾ ਝਾਂਸਾ ਦੇ ਕੇ 1 ਕਰੋੜ ਲੈਣ ਦੇ ਦੋਸ਼ ’ਚ ਰੈਸਟੋਰੈਂਟ ਦੇ ਮਾਲਕ ਤੇ ਪਤਨੀ ਖ਼ਿਲਾਫ਼ ਮਾਮਲਾ ਦਰਜ

ਐੱਸ. ਏ.

Ad Position 21
No active advertisement
ਅਜੀਤ ਡੈਸਕ 30-08-2026
ਐੱਸ. ਏ. ਐੱਸ. ਨਗਰ, 29 ਅਗਸਤ (ਕਪਿਲ ਵਧਵਾ)-ਸਥਾਨਕ ਫੇਜ਼-5 ਸਥਿਤ ਬਰੂ ਬੈਰਲ ਰੈਸਟੋਰੈਂਟ ਵਿਚ ਮੁਲਾਕਾਤ ਤੋਂ ਬਾਅਦ ਕਾਰੋਬਾਰੀ ਤੋਂ ਭਾਈਵਾਲੀ ਦਾ ਝਾਂਸਾ ਦੇ ਕੇ 1 ਕਰੋੜ ਰੁ. ਲੈਣ ਦੇ ਦੋਸ਼ ਹੇਠ ਸਥਾਨਕ ਥਾਣਾ ਫੇਜ਼-1 ਦੀ ਪੁਲਿਸ ਨੇ ਰੈਸਟੋਰੈਂਟ ਦੇ ਮਾਲਕ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਕਮਲਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚੰਡੀਗੜ੍ਹ ਦੇ ਸੈਕਟਰ-51 ਡੀ ਦੇ ਰਹਿਣ ਵਾਲੇ ਅਮਨ ਰਾਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਮਾਰਚ 2024 ਵਿਚ ਗੁਰਮੀਤ ਸਿੰਘ ਨੇ ਉਸ ਨੂੰ ਮੁਹਾਲੀ ਦੇ ਫੇਜ਼-5 ਸਥਿਤ ਰੈਸਟੋਰੈਂਟ ਵਿਚ ਖੁਲਵਾ ਕੇ ਆਪਣੇ ਕਾਰੋਬਾਰ ਵਿਚ ਨਿਵੇਸ਼ ਕਰਨ ‘ਤੇ ਭਾਈਵਾਲੀ ਦੇਣ ਤੇ ਰਕਮ ‘ਤੇ ਵਿਆਜ਼ ਸਮੇਤ ਪੈਸਾ ਸੁਰੱਖਿਅਤ ਵਾਪਸ ਕਰਨ ਦਾ ਭਰੋਸਾ ਦਿੱਤਾ ਸੀ। ਉਸ ਦੇ ਭਰੋਸੇ ਵਿਚ ਆ ਕੇ ਅਮਨ ਨੇ ਮੁਲਜ਼ਮਾਂ ਵਲੋਂ ਦੱਸੇ ਗਏ ਖਾਤਿਆਂ ਵਿਚ ਵੱਖ-ਵੱਖ ਕਿਸ਼ਤਾਂ ਰਾਹੀਂ ਕਰੀਬ 1 ਕਰੋੜ ਰੁ. ਦੀ ਰਕਮ ਟਰਾਂਸਫਰ ਕਰ ਦਿੱਤੀ। ਸ਼ਿਕਾਇਤ ਮੁਤਾਬਿਕ ਰਕਮ ਵਾਪਸ ਨਾ ਹੋਣ ਦੀ ਸੂਰਤ ਵਿਚ ਸਥਾਨਕ ਫੇਜ਼-8 ਸਥਿਤ ਵੀ. ਆਰ. ਐੱਸ. ਫਾਈਨਟੈਕ ਸਕੁਏਅਰ ਦੇ ਸ਼ੋਅਰੂਮ ਨੰ. 119 ਅਤੇ 120 ਨੂੰ ਗਾਰੰਟੀ ਵਜੋਂ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਸੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ 40 ਲੱਖ ਰੁ. ਲੈਣ ਵਾਲੇ ਦਿਨ ਹੀ ਦੋਵਾਂ ਸ਼ੋਅਰੂਮਾਂ ਦੀ ਅਲਾਟਮੈਂਟ ਰੱਦ ਕਰਵਾਉਣ ਲਈ ਮੁਲਜ਼ਮਾਂ ਵਲੋਂ ਡਿਵੈਲਪਰ ਨੂੰ ਅਰਜ਼ੀ ਦੇ ਦਿੱਤੀ ਗਈ ਸੀ। ਪੁਲਿਸ ਰਿਕਾਰਡ ਅਨੁਸਾਰ 16 ਅਕਤੂਬਰ ਨੂੰ 40 ਲੱਖ ਰੁ., 17 ਅਕਤੂਬਰ ਨੂੰ 40 ਲੱਖ ਰੁ., 21 ਅਕਤੂਬਰ ਨੂੰ 50 ਹਜ਼ਾਰ ਰੁ. ਅਤੇ 22 ਅਕਤੂਬਰ ਨੂੰ 4.5 ਲੱਖ ਰੁ. ਟਰਾਂਸਫਰ ਕੀਤੇ ਗਏ। ਇਸ ਤੋਂ ਇਲਾਵਾ 14.5 ਲੱਖ ਰੁ. ਮੁਲਜ਼ਮਾਂ ਦੀ ਕੰਪਨੀ ਦੇ ਐੱਚ. ਡੀ. ਐੱਫ. ਸੀ. ਬੈਂਕ ਖਾਤੇ ਵਿਚ ਭੇਜੇ ਗਏ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਮੁਲਜ਼ਮਾਂ ਵਲੋਂ ਉਕਤ ਰਕਮ ‘ਚੋਂ ਸਿਰਫ਼ 15 ਲੱਖ ਰੁ. ਹੀ ਵਾਪਸ ਕੀਤੇ ਗਏ, ਜਦਕਿ ਬਾਕੀ ਰਕਮ ਨਹੀਂ ਮੋੜੀ ਗਈ। ਪੁਲਿਸ ਵਲੋਂ ਬੈਂਕ ਲੈਣ-ਦੇਣ ਤੇ ਸ਼ੋਅਰੂਮਾਂ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ. ਦਵਿੰਦਰ ਸਿੰਘ ਨੂੰ ਸੌਂਪੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਸਥਿਤ ਘੱਗਰ ਕੁਸ਼ਟ ਆਸ਼ਰਮ ਪੁੱਜੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੌਨੀਟਰ ਅਗਲੀ ਖ਼ਬਰ ਸੁਨਿਆਰੇ ਤੋਂ 50 ਹਜ਼ਾਰ ਦੀ ਰਾਸ਼ੀ ਚੋਰੀ ਕਰਕੇ ਫ਼ਰਾਰ ਹੋਣ ਵਾਲੇ ਦੋ ਮੁਲਜ਼ਮ ਕਾਬੂ
Ad Position 24