27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ’ਚ ਚੋਣਾਂ ਦੀਆਂ ਸਰਗਰਮੀਆਂ ਹੋਈਆਂ ਤੇਜ਼, ਨਾਮਜ਼ਦਗੀ ਫਾਰਮ ਭਰਨ ਦੀ ਅੱਜ ਅੰਤਿਮ ਤਾਰੀਕ

ਚੰਡੀਗੜ੍ਹ, 26 ਅਗਸਤ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਵਿਖੇ ਚੋਣ ਸਰਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਲ 2026-27 ਦੀਆਂ ਚੋਣਾਂ ਲਈ ਨਾਮਜ਼ਦਗੀ ਪਰਚੇ ਦਾਖ਼ਲ ਕਰਨ ਦਾ ਅੱਜ ਪਹਿਲਾ ਦਿਨ ਸੀ, ਜਿਸ ਦੀ ਦੂਸਰੀ ਅਤੇ ਅੰਤਿਮ ਤਾਰੀਕ ਕੱਲ੍ਹ 27 ਅਗਸਤ ਹੋਵੇਗੀ।

Ad Position 21
No active advertisement
ਅਜੀਤ ਡੈਸਕ 27-08-2026
ਚੰਡੀਗੜ੍ਹ, 26 ਅਗਸਤ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਵਿਖੇ ਚੋਣ ਸਰਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਲ 2026-27 ਦੀਆਂ ਚੋਣਾਂ ਲਈ ਨਾਮਜ਼ਦਗੀ ਪਰਚੇ ਦਾਖ਼ਲ ਕਰਨ ਦਾ ਅੱਜ ਪਹਿਲਾ ਦਿਨ ਸੀ, ਜਿਸ ਦੀ ਦੂਸਰੀ ਅਤੇ ਅੰਤਿਮ ਤਾਰੀਕ ਕੱਲ੍ਹ 27 ਅਗਸਤ ਹੋਵੇਗੀ। ਅੱਜ ਪਹਿਲੇ ਦਿਨ ਪ੍ਰਧਾਨਗੀ ਦੇ ਆਹੁਦੇ ਲਈ ਅਮਰਜੀਤ ਸਿੰਘ ਗੁਜਰਾਲ, ਗਗਨ ਅਗਰਵਾਲ, ਸੈਕਟਰੀ ਲਈ ਨਰੇਸ ਕੁਮਾਰ, ਖਜ਼ਾਨਚੀ ਲਈ ਪ੍ਰਤੀਕ ਗਰਗ, ਵਾਈਸ ਪ੍ਰਧਾਨ ਧਰਮਿੰਦਰ ਸਿੰਘ, ਵਾਈਸ ਪ੍ਰਧਾਨ (ਔਰਤ) ਲਈ ਗਿਤਾਜ਼ਲੀ ਵਧਵਾ ਆਦਿ ਨੇ ਨਾਮਜ਼ਦਗੀ ਫਾਰਮ ਅਪਲਾਈ ਕੀਤੇ। ਇਸ ਵਿਚ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਫੀਸ 41,000 ਰੁਪਏ ਰੱਖੀ ਗਈ ਹੈ । ਨਾਮਜ਼ਦਗੀ ਪਰਚਿਆਂ ਦੀ ਪੜਤਾਲ 27 ਅਗਸਤ ਨੂੰ ਹੋਵੇਗੀ, ਜਦਕਿ ਉਮੀਦਵਾਰ 29 ਅਗਸਤ ਨੂੰ ਦੁਪਹਿਰ 2 ਤੋਂ 4 ਵਜੇ ਤੱਕ ਆਪਣੇ ਪਰਚੇ ਵਾਪਸ ਲੈ ਸਕਣਗੇ। ਚੋਣਾਂ ਵਿਚ ਪ੍ਰਧਾਨ, ਮੀਤ ਪ੍ਰਧਾਨ, ਮਹਿਲਾ ਮੀਤ ਪ੍ਰਧਾਨ, ਸਕੱਤਰ, ਜੁਆਇੰਟ ਸਕੱਤਰ, ਖਜ਼ਾਨਚੀ, ਲਾਇਬ੍ਰੇਰੀ ਸਕੱਤਰ ਅਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਹੋਵੇਗੀ । ਵੋਟਿੰਗ 11 ਸਤੰਬਰ ਨੂੰ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਗੈਂਟਸ ਬਾਰ ਰੂਮ ਵਿਚ ਸਵੇਰੇ 10 ਤੋਂ ਦੁਪਹਿਰ 1 ਵਜੇ ਅਤੇ 2 ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਵਲੋਂ ਸੀ. ਆਈ. ਆਈ. ਕਾਨਫ਼ਰੰਸ ’ਚ ਪੰਜਾਬ ਦੀ ਤਕਨਾਲੋਜੀ ਤੇ ਨਿਵੇਸ਼ ਸੰਭਾਵਨਾ ਦੀ ਪੜਚੋਲ ਕਰਨ ਦਾ ਸੱਦਾ ਅਗਲੀ ਖ਼ਬਰ ਬੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਨੇ ਮਿਸ ਫਰੈਸ਼ਰਜ਼ 2026 ਦਾ ਤਾਜ ਪਹਿਨਾਇਆ
Ad Position 24