ਬੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਨੇ ਮਿਸ ਫਰੈਸ਼ਰਜ਼ 2026 ਦਾ ਤਾਜ ਪਹਿਨਾਇਆ
ਚੰਡੀਗੜ੍ਹ, 26 ਅਗਸਤ (ਮਾਰਕੰਡਾ)- ਦੇਵ ਸਮਾਜ ਕਾਲਜ ਕੁੜੀਆ ਚੰਡੀਗੜ੍ਹ ਵਿਖੇ ਨਵੀਆ ਦਾਖ਼ਲ ਹੋਈਆ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕਰਨ ਅਤੇ ਉਨ੍ਹਾਂ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਵਿਦਿਆਰਥਣਾਂ ਨੂੰ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਦਿਲਚਸਪ ਮੰਚ ਪ੍ਰਦਾਨ ਕੀਤਾ।
ਚੰਡੀਗੜ੍ਹ, 26 ਅਗਸਤ (ਮਾਰਕੰਡਾ)- ਦੇਵ ਸਮਾਜ ਕਾਲਜ ਕੁੜੀਆ ਚੰਡੀਗੜ੍ਹ ਵਿਖੇ ਨਵੀਆ ਦਾਖ਼ਲ ਹੋਈਆ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕਰਨ ਅਤੇ ਉਨ੍ਹਾਂ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਵਿਦਿਆਰਥਣਾਂ ਨੂੰ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਦਿਲਚਸਪ ਮੰਚ ਪ੍ਰਦਾਨ ਕੀਤਾ। ਇਸ ਦਾ ਅਗਲਾ ਪੜ੍ਹਾਹ ਵਿਦਿਆਰਥਣਾਂ ਵਿਚ ਮਿਸ ਫੈਸ਼ਰ 2026 ਦਾ ਮੁਕਾਬਲਾ ਸੀ। ਮੁਕਾਬਲੇ ਵਿਚ ਇਕ ਸ਼ਾਨਦਾਰ ਰੈਂਪ ਵਾਕ ਕੀਤਾ ਗਿਆ। ਜਿੱਥੇ ਵਿਦਿਆਰਥਣਾਂ ਨੇ ਸ਼ਾਨਦਾਰ ਪਹਿਰਾਵੇ ਵਿਚ, ਪ੍ਰਤਿਭਾ ਅਤੇ ਸੁੰਦਰਤਾ ਦਾ ਸੁਮੇਲ ਦਰਸਾਇਆ। ਇਕ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਬੀ.ਏ ਪਹਿਲੇ ਸਾਲ ਦੀ ਵਿਦਿਆਰਥਣ ਧਰੁਵੀ ਨੂੰ ਮਿਸ ਫਰੈਸ਼ਰਜ਼ 2026 ਦਾ ਤਾਜ਼ ਪਹਿਨਾਇਆ ਗਿਆ। ਪਹਿਲੀ ਰਨਰ-ਅੱਪ ਦਾ ਖਿਤਾਬ ਬੀ.ਸੀ.ਏ ਪਹਿਲੇ ਸਾਲ ਦੀ ਅਨੰਨਿਆ ਨੂੰ ਮਿਲਿਆ, ਜਦੋਂ ਕਿ ਬੀ.ਏ ਪਹਿਲੇ ਸਾਲ ਵਿਦਿਆਰਥਣ ਸਾਨਵੀ ਨੇ ਦੂਜੀ ਰਨਰ-ਅੱਪ ਪੁਜ਼ੀਸ਼ਨ ਹਾਸਲ ਕਰਕੇ ਦਰਸ਼ਕਾਂ ਦੀਆਂ ਖ਼ੂਬ ਤਾੜੀਆਂ ਅਤੇ ਪ੍ਰਸੰਸਾ ਹਾਸਿਲ ਕੀਤੀ। ਮਿਸ ਚਾਰਮਿੰਗ ਦਾ ਖਿਤਾਬ ਬੀ. ਸੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਨਵਿਆ ਨੇ ਜਿੱਤਿਆ। ਜਦੋਂ ਕਿ ਮਿਸ ਕੋਨਫੀਡੈਂਸ ਦਾ ਖਿਤਾਬ ਬੀ.ਏ ਪਹਿਲੇ ਸਾਲ ਦੀ ਸੌਮਿਆ ਨੇ ਜਿੱਤਿਆ। ਇਸ ਸਮਾਗਮ ਨੇ ਵਿਦਿਆਰਥਣਾਂ ਵਿਚ ਦੋਸਤੀ ਅਤੇ ਆਪਸੀ ਸਬੰਧ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ, ਜੋ ਉਨ੍ਹਾਂ ਦੇ ਕਾਲਜ ਸਫ਼ਰ ਦੀ ਇਕ ਯਾਦਗਾਰ ਸ਼ੁਰੂਆਤ ਸਾਬਿਤ ਹੋਈ।