22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੀ. ਜੀ. ਸੀ. ਲਾਂਡਰਾਂ ਵਲੋਂ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਫੈਕਟਰੀ ਆਟੋਮੇਸ਼ਨ ਸਿਸਟਮਸ ਡਵੀਜ਼ਨ ਨਾਲ ਸਮਝੌਤਾ ਸਹੀਬੱਧ

ਐੱਸ. ਏ.

Ad Position 21
No active advertisement
ਸੀ. ਜੀ. ਸੀ. ਲਾਂਡਰਾਂ ਕੈਂਪਸ ਦਾ ਬਾਹਰੀ ਦ੍ਰਿਸ਼। ਅਜੀਤ ਤਸਵੀਰ 22-08-2026
ਐੱਸ. ਏ. ਐੱਸ. ਨਗਰ, 21 ਅਗਸਤ (ਪ੍ਰੋ. ਅਵਤਾਰ ਸਿੰਘ)- ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਉਦਯੋਗ ਅਨੁਕੂਲ ਸਿੱਖਿਆ ਨੂੰ ਹੁਲਾਰਾ ਦੇਣ ਵੱਲ ਇਕ ਮਹੱਤਵਪੂਰਨ ਕਦਮ ਚੁਕਦਿਆਂ ਸੀ. ਜੀ. ਸੀ. ਲਾਂਡਰਾਂ ਵਲੋਂ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਫੈਕਟਰੀ ਆਟੋਮੇਸ਼ਨ (ਐਫ. ਏ.) ਸਿਸਟਮਸ ਡਵੀਜ਼ਨ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ। ਇਹ ਵਿਸ਼ਵ ਪੱਧਰ ‘ਤੇ ਪ੍ਰਸਿੱਧ ਮਿਤਸੁਬੀਸ਼ੀ ਇਲੈਕਟ੍ਰਿਕ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਹੈ, ਜੋ ਕਿ ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋਮੇਸ਼ਨ ਅਤੇ ਡਿਜ਼ੀਟਲ ਮੈਨੂਫੈਕਚਰਿੰਗ ਤਕਨਾਲੋਜੀਆਂ ਦੇ ਖੇਤਰ ‘ਚ 100 ਸਾਲਾਂ ਤੋਂ ਵੱਧ ਦਾ ਤਜ਼ਰਬਾ ਰੱਖਦੀ ਹੈ। ਇਹ ਰਣਨੀਤਿਕ ਭਾਈਵਾਲੀ ਸੀ. ਜੀ. ਸੀ. ਲਾਂਡਰਾਂ ਵਿਖੇ ਇਕ ਅਤਿ-ਆਧੁਨਿਕ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ (ਐਮ. ਈ. ਆਈ.) ਸੈਂਟਰ ਆਫ਼ ਐਕਸੀਲੈਂਸ (ਸੀ. ਓ. ਈ.) ਦੀ ਸਥਾਪਨਾ ਨੂੰ ਦਰਸਾਉਂਦੀ ਹੈ, ਜੋ ਕਿ ਵਿਦਿਆਰਥੀਆਂ, ਫੈਕਲਟੀ, ਖੋਜ਼ਕਰਤਾਵਾਂ ਅਤੇ ਉਦਯੋਗ ਪੇਸ਼ੇਵਰਾਂ ਲਈ ਫੈਕਟਰੀ ਆਟੋਮੇਸ਼ਨ, ਇੰਡਸਟਰੀਅਲ ਰੋਬੋਟਿਕਸ, ਪੀ. ਐਲ. ਸੀਸ, ਸਮਾਰਟ ਮੈਨੂਫੈਕਚਰਿੰਗ, ਆਈ. ਆਈ. ਓ. ਟੀ., ਏ. ਆਈ. ਅਨੇਬਲਡ ਮੈਨੂਫੈਕਚਰਿੰਗ ਸਿਸਟਮ, ਡਿਜ਼ੀਟਲ ਮੈਨੂਫੈਕਚਰਿੰਗ ਅਤੇ ਇੰਡਸਟਰੀ 4.0 ‘ਚ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਤਕਨਾਲੋਜ਼ੀਆਂ ਨਾਲ ਜਾਣ-ਪਛਾਣ ਅਤੇ ਵਿਵਹਾਰਕ ਅਨੁਭਵ ਹਾਸਿਲ ਕਰਨ ਦੇ ਮੌਕੇ ਪੈਦਾ ਕਰੇਗੀ ਸੀ. ਜੀ. ਸੀ. ਲਾਂਡਰਾਂ ਵਿਖੇ ਇਹ ਐਮ. ਈ. ਆਈ. ਸੈਂਟਰ ਆਫ਼ ਐਕਸੀਲੈਂਸ ਉਦਯੋਗ ਅਤੇ ਅਕਾਦਮਿਕ ਖੇਤਰ ਦੇ ਸਹਿਯੋਗ ਦੀ ਪਰਿਵਰਤਨਕਾਰੀ ਸਮਰੱਥਾ ਦੀ ਮਿਸਾਲ ਪੇਸ਼ ਕਰੇਗਾ, ਜਿਥੇ ਕਿ ਸਿੱਖਿਆ, ਨਵੀਨਤਾ ਅਤੇ ਉਦਯੋਗ ਇਕ ਸਾਂਝੇ ਈਕੋ-ਸਿਸਟਮ ‘ਚ ਇਕੱਠੇ ਹੋਣਗੇ। ਇਹ ਸਹਿਯੋਗ ਸੀ. ਜੀ. ਸੀ. ਲਾਂਡਰਾਂ ਦੀ ਉਦਯੋਗ-ਤਿਆਰ ਪ੍ਰਤਿਭਾ ਨੂੰ ਵਿਕਸਿਤ ਕਰਨ ਅਤੇ ਤਕਨਾਲੋਜ਼ੀ-ਆਧਾਰਿਤ ਸਿੱਖਿਆ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਇਹ ਭਾਰਤ ਨੂੰ ਉੱਨਤ ਮੈਨੂਫੈਕਚਰਿੰਗ ਅਤੇ ਡਿਜ਼ੀਟਲ ਟਰਾਂਸਫਾਰਮੇਸ਼ਨ ਦੇ ਖੇਤਰ ‘ਚ ਇਕ ਵਿਸ਼ਵ-ਵਿਆਪੀ ਅਗਵਾਈ ਵਾਲਾ ਦੇਸ਼ ਬਣਾਉਣ ਦੇ ਵਿਜ਼ਨ ਦਾ ਸਮਰਥਨ ਕਰਦਾ ਹੈ। ਜ਼ਿਕਰਯੋਗ ਹੈ ਕਿ ਸੀ. ਜੀ. ਸੀ. ਲਾਂਡਰਾਂ ਅਤੇ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ (ਐਫ. ਏ.) ਸਿਸਟਮਸ ਆਪਸ ‘ਚ ਮਿਲ ਕੇ ਇੰਜੀਨੀਅਰਾਂ ਦੀ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਦਾ ਉਦੇਸ਼ ਰੱਖਦੇ ਹਨ, ਜੋ ਕਿ ਨਵੀਨਤਾ, ਉਤਪਾਦਕਤਾ ਅਤੇ ਟਿਕਾਊ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਦੇ ਸਮਰੱਥ ਹੋਣ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਸੈਕਟਰ-42 ਵਿਖੇ ਸਾਵਣ ਤੀਜ ਉਤਸਵ 2026 ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਬਲਾਕ ਮਾਜਰੀ ਖੇਤਰ ਦੇ ਪਿੰਡਾਂ ਤੇ ਕਸਬਿਆਂ ’ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
Ad Position 24