ਜੀਤੀ ਪਡਿਆਲਾ ਵਲੋਂ ਦੁਸਹਿਰਾ ਗਰਾਊਂਡ ਵਿਖੇ ਜਾਰੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ
ਖਰੜ, 15 ਅਕਤੂਬਰ (ਜੰਡਪੁਰੀ)-ਸ੍ਰੀ ਰਾਮ ਲੀਲ੍ਹਾ ਕਲੱਬ (ਰਜਿ.) ਦੁਸਹਿਰਾ ਗਰਾਊਂਡ ਖਰੜ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ਕੀਤਾ ਗਿਆ।
ਖਰੜ, 15 ਅਕਤੂਬਰ (ਜੰਡਪੁਰੀ)-ਸ੍ਰੀ ਰਾਮ ਲੀਲ੍ਹਾ ਕਲੱਬ (ਰਜਿ.) ਦੁਸਹਿਰਾ ਗਰਾਊਂਡ ਖਰੜ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ਕੀਤਾ ਗਿਆ। ਇਸ ਮੌਕੇ ਕਲੱਬ ਦੀ ਸਮੁੱਚੀ ਟੀਮ ਵਲੋਂ ਜੀਤੀ ਪਡਿਆਲਾ ਨੂੰ ਯਾਦਗਾਰੀ ਚਿੰਨ੍ਹਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੀਤੀ ਪਡਿਆਲਾ ਨੇ ਕਿਹਾ ਕਿ ਰਾਮ ਲੀਲ੍ਹਾ ਕੇਵਲ ਧਾਰਮਿਕ ਸਮਾਗਮ ਨਹੀਂ, ਸਗੋਂ ਇਹ ਸਾਡੀ ਮਹਾਨ ਸੱਭਿਆਚਾਰਕ ਵਿਰਾਸਤ ਤੇ ਸੰਸਕਾਰਾਂ ਨੂੰ ਆਉਣ ਵਾਲੀ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇਕ ਮਜ਼ਬੂਤ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਕੇਵਲ ਰਾਵਣ ਦੇ ਪੁਤਲੇ ਸਾੜਨ ਦੀ ਨਹੀਂ, ਸਗੋਂ ਸਮਾਜ ਵਿਚ ਫੈਲੇ ਨਸ਼ੇ, ਹੰਕਾਰ ਅਤੇ ਬੁਰਾਈ ਰੂਪੀ ਰਾਵਣ ਨੂੰ ਖ਼ਤਮ ਕਰਨ ਦੀ ਹੈ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਮਲਾਗਰ ਸਿੰਘ ਠੇਕੇਦਾਰ, ਕਲੱਬ ਦੇ ਪ੍ਰਧਾਨ ਹੇਮੰਤ ਸ਼ਰਮਾ, ਪ੍ਰਿੰ. ਜਤਿੰਦਰ ਕੁਮਾਰ ਗੁਪਤਾ, ਪ੍ਰੇਮ ਪ੍ਰਕਾਸ਼ ਸ਼ਰਮਾ, ਜੁਝਾਰ ਸਿੰਘ ਲੌਂਗੀਆ, ਹਰਸ਼ ਸ਼ਰਨਾ ਤੇ ਮਨਜੀਤ ਸਿੰਘ ਬੈਦਵਾਣ ਸਮੇਤ ਕਲੱਬ ਦੇ ਸਮੁੱਚੇ ਅਹੁਦੇਦਾਰ ਤੇ ਦਰਸ਼ਕ ਵੀ ਹਾਜ਼ਰ ਸਨ।