15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਤਨਿਸ਼ਕ ਨੇ ਤਿਉਹਾਰਾਂ ਦੇ ਇਸ ਸੀਜ਼ਨ ਵਿਚ ਆਪਣੀ ਨਵੀਂ ‘ ਅਧਯੰਤਰਾ ’ ਕੁਲੈਕਸ਼ਨ ਕੀਤੀ ਪੇਸ਼ ਬ੍ਰਹਿਮੰਡ ਦੀ ਬੇਮਿਸਾਲ ਸੁੰਦਰਤਾ ਗਹਿਣਿਆਂ ਦੇ ਰੂਪ ਵਿਚ ਪੇਸ਼

ਚੰਡੀਗੜ੍ਹ, 15 ਅਕਤੂਬਰ 2026: ਧਨਤੇਰਸ ਦੇ ਸ਼ੁਭ ਮੌਕੇ ਤੋਂ ਪਹਿਲਾਂ, ਟਾਟਾ ਸਮੂਹ ਦੇ ਹਿੱਸੇ ਭਾਰਤ ਦੇ ਸਭ ਤੋਂ ਵੱਡੇ ਜਵੈਲਰੀ ਰਿਟੇਲ ਬ੍ਰਾਂਡ, ‘ਤਨਿਸ਼ਕ’ ਨੇ ਆਪਣੀ ਨਵੀਨਤਮ ਜਵੇਲਰੀ ਕਲੈਕਸ਼ਨ ‘ਅਧਯੰਤਰਾ’ ਪੇਸ਼ ਕੀਤੀ ਹੈ, ਨਵੀਂ ਕਲੈਕਸ਼ਨ ਲਈ ਬਣਾਏ ਗਏ ਕੈਂਪੇਨ ਵਿੱਚ ਅਭਿਨੇਤਰੀ ਤ੍ਰਿਪਤੀ ਡਿਮਰੀ ਨਜ਼ਰ ਆ ਰਹੀ ਹੈ। ਬ੍ਰਹਿਮੰਡ ਦੀ ਅਸੀਮ ਸੁੰਦਰਤਾ ਅਤੇ ਰਹੱਸ ਤੋਂ ਪ੍ਰੇਰਿਤ, ਇਸ ਕਲੈਕਸ਼ਨ ਨੇ ਬ੍ਰਹਿਮੰਡ ਦੇ ਅਜੂਬਿਆਂ ਨੂੰ ਮਹਿਲਾਵਾਂ ਦੇ ਗਹਿਣਿਆਂ ਵਿਚ ਉਤਾਰ ਲਿਆਂਦਾ ਹੈ।

Ad Position 21
No active advertisement
ਅਜੀਤ ਡੈਸਕ 16-10-2026
ਚੰਡੀਗੜ੍ਹ, 15 ਅਕਤੂਬਰ 2026: ਧਨਤੇਰਸ ਦੇ ਸ਼ੁਭ ਮੌਕੇ ਤੋਂ ਪਹਿਲਾਂ, ਟਾਟਾ ਸਮੂਹ ਦੇ ਹਿੱਸੇ ਭਾਰਤ ਦੇ ਸਭ ਤੋਂ ਵੱਡੇ ਜਵੈਲਰੀ ਰਿਟੇਲ ਬ੍ਰਾਂਡ, ‘ਤਨਿਸ਼ਕ’ ਨੇ ਆਪਣੀ ਨਵੀਨਤਮ ਜਵੇਲਰੀ ਕਲੈਕਸ਼ਨ ‘ਅਧਯੰਤਰਾ’ ਪੇਸ਼ ਕੀਤੀ ਹੈ, ਨਵੀਂ ਕਲੈਕਸ਼ਨ ਲਈ ਬਣਾਏ ਗਏ ਕੈਂਪੇਨ ਵਿੱਚ ਅਭਿਨੇਤਰੀ ਤ੍ਰਿਪਤੀ ਡਿਮਰੀ ਨਜ਼ਰ ਆ ਰਹੀ ਹੈ। ਬ੍ਰਹਿਮੰਡ ਦੀ ਅਸੀਮ ਸੁੰਦਰਤਾ ਅਤੇ ਰਹੱਸ ਤੋਂ ਪ੍ਰੇਰਿਤ, ਇਸ ਕਲੈਕਸ਼ਨ ਨੇ ਬ੍ਰਹਿਮੰਡ ਦੇ ਅਜੂਬਿਆਂ ਨੂੰ ਮਹਿਲਾਵਾਂ ਦੇ ਗਹਿਣਿਆਂ ਵਿਚ ਉਤਾਰ ਲਿਆਂਦਾ ਹੈ। ਤਨਿਸ਼ਕ ਦਾ ਮੰਨਣਾ ਹੈ ਕਿ ਹਰ ਮਹਿਲਾ ਦੀ ਵਿਲੱਖਣ ਸ਼ਖ਼ਸੀਅਤ ਹੁੰਦੀ ਹੈ ਅਤੇ ਉਹ ਖੁਦ ਪ੍ਰੇਰਨਾ ਦਾ ਸਰੋਤ ਹੁੰਦੀ ਹੈ। ਦੂਰ-ਦੁਰਾਡੇ ਚਮਕਦੇ ਤਾਰਿਆਂ ਦੀ ਚਮਕ ਤੋਂ ਲੈ ਕੇ ਆਕਾਸ਼ੀ ਆਕ੍ਰਿਤੀਆਂ ਦੀ ਕਾਵਿਕ ਸੁੰਦਰਤਾ ਤੱਕ, ‘ਅਧਯੰਤਰਾ’ ਕੁਝ ਅਸਧਾਰਨ ਪੇਸ਼ ਕੀਤਾ ਗਿਆ ਹੈ ਅਤੇ ਇਹ ਕਲੈਕਸ਼ਨ ਮਹਿਲਾਵਾਂ ਨੂੰ ਇੱਕ ਅਜਿਹੀ ਦੁਨੀਆ ਦੀ ਖੋਜ ਕਰਨ ਲਈ ਸੱਦਾ ਦਿੰਦੀ ਹੈ ਜਿੱਥੇ ਕਲਪਨਾ ਦੀ ਕੋਈ ਸੀਮਾ ਨਹੀਂ ਹੁੰਦੀ। ਮਸ਼ਹੂਰ ਅਭਿਨੇਤਰੀ ਤ੍ਰਿਪਤੀ ਡਿਮਰੀ ਨਾਲ ਫ਼ਿਲਮੀ ਗਈ ਇਹ ਕੈਂਪੇਨ ਖੂਬਸੂਰਤ ਸੋਚ ਨੂੰ ਚਮਚਮਾਉਂਦੇ ਅਤੇ ਜਾਦੂਈ ਵਿਜ਼ੂਅਲ ਵਰਲਡ ਦੇ ਜ਼ਰੀਏ ਪਰਦੇ ‘ਤੇ ਜੀਵੰਤ ਕਰਦੀ ਹੈ , ਜਿੱਥੇ ਗਹਿਣੇ ਅਤੇ ਉਨ੍ਹਾਂ ਦੇ ਆਕਾਸ਼ੀ ਪ੍ਰੇਰਨਾ-ਸਰੋਤ ਸੁਭਾਵਿਕ ਢੰਗ ਨਾਲ ਇੱਕ-ਦੂਜੇ ਨਾਲ ਸਮਾ ਜਾਂਦੇ ਹਨ। ਇਸ ਕਲੈਕਸ਼ਨ ਬਾਰੇ ਉਸਦਾ ਨਜ਼ਰੀਆ ਉਸ ਮਹਿਲਾ ਦੇ ਆਤਮ-ਵਿਸ਼ਵਾਸ, ਵਿਲੱਖਣਤਾ ਅਤੇ ਸਮਕਾਲੀ ਸੋਚ ਨੂੰ ਦਰਸਾਉਂਦਾ ਹੈ, ਜਿਸ ਲਈ ‘ਅਧਯੰਤਰਾ’ ਨੂੰ ਤਿਆਰ ਕੀਤਾ ਗਿਆ ਹੈ।ਇਸ ਕਲੈਕਸ਼ਨ ਦੇ ਲਾਂਚ ਬਾਰੇ ਗੱਲ ਕਰਦਿਆਂ, ਤਨਿਸ਼ਕ ਦੀ ਚੀਫ਼ ਮਾਰਕੀਟਿੰਗ ਅਫ਼ਸਰ, ਸ਼੍ਰੀਮਤੀ ਪੇਲਕੀ ਸ਼ੇਰਿੰਗ ਨੇ ਕਿਹਾ, “ਧਨਤੇਰਸ ਇੱਕ ਅਜਿਹਾ ਪਵਿੱਤਰ ਮੌਕਾ ਹੈ ਜਦੋਂ ਅਸੀਂ ਖੁਸ਼ਹਾਲੀ, ਆਸ਼ਾਵਾਦ ਅਤੇ ਨਵੀਂ ਸ਼ੁਰੂਆਤ ਦਾ ਜਸ਼ਨ ਮਨਾਉਂਦੇ ਹਾਂ, ਜੋ ਇਸਨੂੰ ਤਨਿਸ਼ਕ ਲਈ ਬਹੁਤ ਹੀ ਮਹੱਤਵਪੂਰਨ ਮੌਕਾ ਬਣਾਉਂਦਾ ਹੈ। ‘ਅਧਯੰਤਰਾ’ ਰਾਹੀਂ, ਅਸੀਂ ਬ੍ਰਹਿਮੰਡ ਦੇ ਅਨੰਤ ਅਜੂਬਿਆਂ ਨੂੰ ਖੋਜਣਾ ਚਾਹੁੰਦੇ ਸੀ ਅਤੇ ਉਨ੍ਹਾਂ ਨੂੰ ਉਸ ਮਹਿਲਾਵਾਂ ਦੇ ਨੇੜੇ ਲਿਆਉਣਾ ਚਾਹੁੰਦੇ ਸੀ ਜੋ ਖੁਦ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ।
Ad Position 22
No active advertisement
ਪਿਛਲੀ ਖ਼ਬਰ ਏ . ਟੀ . ਐੱਮ . ਕਾਰਡ ਬਦਲ ਕੇ ਠੱਗੀ ਮਾਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ , 70 ਦੇ ਕਰੀਬ ਏ . ਟੀ . ਐੱਮ . ਕਾਰਡ ਬਰਾਮਦ ਅਗਲੀ ਖ਼ਬਰ ਹਾਇਰ ਨੇ ਐੱਮ 3 ਸੀਰੀਜ਼ ਵਾਸ਼ਿੰਗ ਮਸ਼ੀਨ ਦੀ ਲਾਂਚਿੰਗ ਨਾਲ ਪ੍ਰੀਮੀਅਮ ਲਾਂਡਰੀ ਕੇਅਰ ਨੂੰ ਦਿੱਤਾ ਨਵਾਂ ਆਯਾਮ
Ad Position 24