15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਡੇਰਾਬੱਸੀ ਦੀ ਵੋਟਰ ਸੂਚੀ ਵਿਚੋਂ 31,070 ਵੋਟਾਂ ਘਟੀਆਂ , ਪੋਲਿੰਗ ਸਟੇਸ਼ਨ 294 ਤੋਂ ਵਧ ਕੇ 329 ਹੋਏ ਐੱਸ. ਆਈ. ਆਰ. ਤੋਂ ਪਹਿਲਾਂ ਹਲਕੇ ਵਿਚ ਸਨ 3,10,927 ਵੋਟਰ, ਅੰਤਿਮ ਸੂਚੀ ਵਿਚ 2,79,857 ਦਰਜ

ਡੇਰਾਬੱਸੀ, 15 ਅਕਤੂਬਰ (ਗੁਰਮੀਤ ਸਿੰਘ)- ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ.

Ad Position 21
No active advertisement
ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ। 16-10-2026
ਡੇਰਾਬੱਸੀ, 15 ਅਕਤੂਬਰ (ਗੁਰਮੀਤ ਸਿੰਘ)- ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ. ਆਰ.) ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਡੇਰਾਬੱਸੀ ਵਿਧਾਨ ਸਭਾ ਹਲਕੇ ਦੀ ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ ਜਾਰੀ ਕਰ ਦਿੱਤੀ ਗਈ ਹੈ। ਸੂਚੀ ਅਨੁਸਾਰ ਹਲਕੇ ਵਿਚ ਕੁੱਲ 2,79,857 ਵੋਟਰ ਦਰਜ ਹਨ। ਐੱਸ. ਆਈ. ਆਰ. ਤੋਂ ਪਹਿਲਾਂ ਇਹ ਗਿਣਤੀ 3,10,927 ਸੀ। ਇਸ ਤਰ੍ਹਾਂ ਦੋਵਾਂ ਅੰਕੜਿਆਂ ਵਿਚਕਾਰ 31,070 ਵੋਟਰਾਂ ਦਾ ਫ਼ਰਕ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 294 ਤੋਂ ਵਧਾ ਕੇ 329 ਕਰ ਦਿੱਤੀ ਗਈ ਹੈ। ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚੋਂ ਵੋਟਰਾਂ ਦੀ ਗਿਣਤੀ ਦੇ ਮਾਮਲੇ ਵਿਚ ਡੇਰਾਬੱਸੀ ਪਹਿਲੇ ਸਥਾਨ ’ਤੇ ਹੈ। ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਐੱਸ. ਆਈ. ਆਰ. ਤੋਂ ਬਾਅਦ ਤਿਆਰ ਕੀਤੀ ਗਈ ਡਰਾਫਟ ਸੂਚੀ ਵਿਚ ਵੀ ਵੋਟਰਾਂ ਦੀ ਗਿਣਤੀ 2,79,857 ਸੀ। ਨੋਟਿਸ ਦੀ ਮਿਆਦ ਦੌਰਾਨ 192 ਵੋਟਰਾਂ ਵਲੋਂ ਜਵਾਬ ਨਾ ਦੇਣ ਕਾਰਨ ਉਨ੍ਹਾਂ ਦੇ ਨਾਂਅ ਕੱਟੇ ਜਾਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ। 12 ਅਕਤੂਬਰ ਨੂੰ ਜਾਰੀ ਹੋਈ ਅੰਤਿਮ ਸੂਚੀ ਐੱਸ. ਡੀ. ਐੱਮ. ਅਨੁਸਾਰ ਵੋਟਰ ਸੂਚੀ ਵਿਚ ਸੋਧ ਦੀ ਪ੍ਰਕਿਰਿਆ 1 ਅਕਤੂਬਰ ਨੂੰ ਪੂਰੀ ਕੀਤੀ ਗਈ। ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਪ੍ਰਕਿਰਿਆ 12 ਸਤੰਬਰ ਤੱਕ ਚੱਲੀ, ਜਦਕਿ ਇਨ੍ਹਾਂ ਦਾ ਨਿਪਟਾਰਾ 8 ਅਕਤੂਬਰ ਨੂੰ ਕੀਤਾ ਗਿਆ। ਇਸ ਤੋਂ ਬਾਅਦ 12 ਅਕਤੂਬਰ ਨੂੰ ਅੰਤਿਮ ਸੂਚੀ ਪ੍ਰਕਾਸ਼ਿਤ ਕੀਤੀ ਗਈ। ਇਥੇ ਚੈੱਕ ਕਰ ਸਕਦੇ ਹਨ ਨਾਂਅ ਵੋਟਰ ਆਪਣੇ ਨਾਂਅ ਸੰਬੰਧਿਤ ਪੋਲਿੰਗ ਸਟੇਸ਼ਨ ਅਧਿਕਾਰੀ ਜਾਂ ਐੱਸ. ਡੀ. ਐੱਮ. ਦਫ਼ਤਰ ਡੇਰਾਬੱਸੀ ਵਿਖੇ ਚੈੱਕ ਕਰ ਸਕਦੇ ਹਨ। ਯੋਗ ਨਾਗਰਿਕਾਂ ਦੇ ਨਾਂਅ ਸੂਚੀ ਵਿਚ ਸ਼ਾਮਿਲ ਨਾ ਹੋਣ ਦੀ ਸੂਰਤ ਵਿਚ ਉਹ ਫਾਰਮ-6 ਭਰ ਕੇ ਅਰਜ਼ੀ ਦੇ ਸਕਦੇ ਹਨ। ਅਕਤੂਬਰ 2026 ਵਿਚ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੋਗ ਨਾਗਰਿਕਾਂ ਦੇ ਨਾਂਅ ਵੀ ਸੂਚੀ ਵਿਚ ਸ਼ਾਮਿਲ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਜੀਤੀ ਪਡਿਆਲਾ ਵਲੋਂ ਦੁਸਹਿਰਾ ਗਰਾਊਂਡ ਵਿਖੇ ਜਾਰੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਕਤਲ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਵਿਰੁੱਧ ਸਰਕਾਰੀ ਮੁਹਿੰਮ ’ ਤੇ ਵੱਡਾ ਸਵਾਲੀਆ ਨਿਸ਼ਾ...
Ad Position 24