19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਫ਼ੀਲਡ ਮੁਲਾਜ਼ਮਾਂ ਨੇ ਸੀਵਰੇਜ ਬੋਰਡ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਦਿੱਤਾ ਰੋਸ ਧਰਨਾ

ਚੰਡੀਗੜ੍ਹ,18 ਅਗਸਤ (ਅਜਾਇਬ ਸਿੰਘ ਔਜਲਾ)- ਇੱਥੇ ਪੀ. ਡਬਲਯੂ.

Ad Position 21
No active advertisement
ਅਜੀਤ ਡੈਸਕ 19-08-2026
ਚੰਡੀਗੜ੍ਹ,18 ਅਗਸਤ (ਅਜਾਇਬ ਸਿੰਘ ਔਜਲਾ)- ਇੱਥੇ ਪੀ. ਡਬਲਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੈਕਟਰ 27 ਪਲਾਂਟ ਚੰਡੀਗੜ੍ਹ ਵਿਖੇ ਮੁੱਖ ਕਾਰਜਕਾਰੀ ਅਫ਼ਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁੱਖ ਦਫ਼ਤਰ ਚੰਡੀਗੜ੍ਹ ਸਾਹਮਣੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਸੂਬਾ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਨੇ ਦੱਸਿਆ ਕਿ ਜਥੇਬੰਦੀ ਵਲੋਂ ਲਗਾਤਾਰ ਸੀਵਰੇਜ ਬੋਰਡ ਦੀ ਮੈਨੇਜਮੈਂਟ ਨਾਲ ਪੱਤਰ ਵਿਵਹਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਮੈਨੇਜਮੈਂਟ ਵੱਲੋਂ ਲਗਾਤਾਰ ਵਰਕਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਰੈਲੀ ਦੌਰਾਨ ਪੰਜਾਬ ਭਰ ਤੋਂ ਆਏ ਮੁਲਾਜ਼ਮਾਂ ਨੇ ਮੇਨ ਗੇਟ ਅੱਗੇ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮਾਂ ਅਤੇ ਪ੍ਰਸ਼ਾਸਨ ਵਿਚਕਾਰ ਕਾਫ਼ੀ ਤਕਰਾਰਬਾਜ਼ੀ ਹੋਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਜ਼ਬਰਦਸਤ ਨਿੰਦਾ ਕੀਤੀ ਤੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕਰਨ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪਿਛਲੇ ਮਹੀਨਿਆਂ ਤੋਂ ਕੱਚੇ ਕਾਮਿਆਂ ਦੀਆਂ ਰੁਕੀਆਂ ਤਨਖ਼ਾਹਾਂ ਤੁਰੰਤ ਦਿੱਤੀਆਂ ਜਾਣ। 2017 ਵਿਚ ਪੱਕੇ ਕੀਤੇ ਗਏ 104 ਕਾਮਿਆਂ ਨੂੰ ਬਣਦੇ ਲਾਭ ਦਿੱਤੇ ਜਾਣ,ਮੌਤ ਹੋ ਚੁੱਕੇ ਕਾਮਿਆਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਸੀਵਰੇਜ ਬੋਰਡ ਅੰਦਰ ਠੇਕਾ ਭਰਤੀ ਬੰਦ ਕਰਕੇ ਖ਼ਾਲੀ ਪੋਸਟਾਂ ਤੇ ਪੱਕੀ ਭਰਤੀ ਕੀਤੀ ਜਾਵੇ। ਅੱਜ ਰੋਸ ਰੈਲੀ ਦੇ ਮੱਦੇਨਜ਼ਰ ਮੁੱਖ ਕਾਰਜਕਾਰੀ ਅਫ਼ਸਰ ਸੀਵਰੇਜ ਬੋਰਡ ਵੱਲੋਂ ਜਥੇਬੰਦੀ ਨੂੰ 1 ਸਤੰਬਰ ਦਾ ਮੀਟਿੰਗ ਦਾ ਸਮਾਂ ਦਿੱਤਾ ਗਿਆ ਤੇ ਮੰਗਾਂ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਮੌੜ, ਲਖਵਿੰਦਰ ਸਿੰਘ ਖਾਨਪੁਰ, ਹਰਪ੍ਰੀਤ ਸਿੰਘ ਗਰੇਵਾਲ,ਬਲਜਿੰਦਰ ਸਿੰਘ ,ਸੁਖਚੈਨ ਸਿੰਘ ਬਠਿੰਡਾ, ਦਰਸ਼ਨ ਸਿੰਘ ਨੰਗਲ ,ਕੁਲਬੀਰ ਢਾਬਾ ਫਾਜ਼ਲਿਕਾ,ਕਿਸ਼ੋਰ ਚੰਦ ਗਾਜ, ਦਰਸ਼ਨ ਸ਼ਰਮਾ ,ਤਾਰ ਸਿੰਘ ਬਰਨਾਲਾ,ਗੁਰਵਿੰਦਰ ਸਿੰਘ ਖਮਾਣੋ ,ਚੰਦ ਸਿੰਘ ਰਸੂਲੜਾ ਬੰਤ ਰਾਮ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਠੱਗਾਂ ਨੇ ਟ੍ਰੈਫਿਕ ਚਲਾਨ ਤੇ ਵਰਕ ਫਰਾਮ ਹੋਮ ਦੇ ਨਾਂਅ ’ਤੇ 15 ਲੱਖ ਤੋਂ ਵੱਧ ਠੱਗੇ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ 1 ਤੋਂ 7 ਸਤੰਬਰ ਤੱਕ ਚੰਡੀਗੜ੍ਹ ’ਚ ਦਿੱਤੇ ਜਾ ਰਹੇ ਲੰਮੇ ਧਰਨੇ ਸੰਬੰਧੀ ਆਗੂਆਂ ਦਾ ਵਫ਼ਦ ਐਸ...
Ad Position 24