15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮੁਹਾਲੀ ਦੇ ਫੇਜ਼-3ਬੀ2 ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 15-08-2026
ਐੱਸ. ਏ. ਐੱਸ. ਨਗਰ, 14 ਅਗਸਤ (ਪ੍ਰੋ. ਅਵਤਾਰ ਸਿੰਘ)- ਸਥਾਨਕ ਫੇਜ਼-3ਬੀ2 ਦੀਆਂ ਮੁਟਿਆਰਾਂ ਵਲੋਂ ਪੰਜਾਬੀ ਸੱਭਿਆਚਾਰ, ਲੋਕ ਵਿਰਸੇ ਅਤੇ ਪੁਰਾਤਨ ਰਵਾਇਤਾਂ ਨੂੰ ਜਿਊਂਦਾ ਰੱਖਣ ਦੇ ਉਦੇਸ਼ ਨਾਲ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਮੁਟਿਆਰਾਂ ਤੇ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਤਿਉਹਾਰ ਨੂੰ ਯਾਦਗਾਰੀ ਬਣਾਇਆ। ਸਮਾਗਮ ਦੌਰਾਨ ਢੋਲ ਦੇ ਡੱਗੇ ਅਤੇ ਡੀ. ਜੇ. ਦੀਆਂ ਧੁਨਾਂ ਨਾਲ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਰੰਗ ‘ਚ ਰੰਗਿਆ ਨਜ਼ਰ ਆਇਆ। ਢੋਲ ਦੀ ਤਾਲ ‘ਤੇ ਮੁਟਿਆਰਾਂ ਨੇ ਖੁਸ਼ੀ ਅਤੇ ਉਤਸ਼ਾਹ ਨਾਲ ਲੋਕ-ਨਾਚ ਗਿੱਧਾ ਪੇਸ਼ ਕੀਤਾ ਅਤੇ ਪੰਜਾਬੀ ਬੋਲੀਆਂ ਪਾ ਕੇ ਆਪਣੀ ਕਲਾ ਅਤੇ ਸੱਭਿਆਚਾਰਕ ਵਿਰਾਸਤ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ। ਰੰਗ-ਬਿਰੰਗੇ ਸੂਟਾਂ, ਫੁਲਕਾਰੀ ਦੁਪੱਟੇ, ਪਰਾਂਦੇ ਅਤੇ ਰਵਾਇਤੀ ਗਹਿਣਿਆਂ ਨਾਲ ਸਜੀਆਂ ਮੁਟਿਆਰਾਂ ਨੇ ਢੋਲ ਦੀ ਤਾਲ ‘ਤੇ ਗਿੱਧੇ ‘ਚ ਖ਼ੂਬ ਧਮਾਲਾਂ ਪਾਈਆਂ। ਇਸ ਮੌਕੇ ਇਕ-ਦੂਜੇ ਨਾਲ ਮਿਲ ਕੇ ਬੋਲੀਆਂ ਪਾਉਂਦੀਆਂ ਅਤੇ ਤਾਲ ਨਾਲ ਤਾਲ ਮਿਲਾਉਂਦੀਆਂ ਮੁਟਿਆਰਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਡੀ. ਜੇ. ‘ਤੇ ਵੱਜਦੇ ਪੰਜਾਬੀ ਲੋਕ ਗੀਤਾਂ ਅਤੇ ਸੱਭਿਆਚਾਰਕ ਧੁਨਾਂ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਸਮਾਗਮ ਦੌਰਾਨ ਹਾਜ਼ਰ ਕਈ ਵੱਡੀ ਉਮਰ ਦੀਆਂ ਔਰਤਾਂ ਨੇ ਵੀ ਪੁਰਾਣੀਆਂ ਪੰਜਾਬੀ ਰਵਾਇਤਾਂ ਅਤੇ ਤਿਉਹਾਰਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਬਹਾਦਰ ਸਿੰਘ ਓ. ਕੇ. ਨਗਰ ਕੌਂਸਲ ਵਿਖੇ ਲਹਿਰਾਉਣਗੇ ਤਿਰੰਗਾ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੇ ਆਜ਼ਾਦੀ ਦਿਵਸ ਮਨਾਇਆ
Ad Position 24