ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 11.19 ਲੱਖ ਦੀ ਠੱਗੀ, ਇਮੀਗ੍ਰੇਸ਼ਨ ਫਰਮ ਦੇ ਸੰਚਾਲਕਾਂ ਖ਼ਿਲਾਫ਼ ਕੇਸ
ਚੰਡੀਗੜ੍ਹ, 14 ਅਗਸਤ (ਕਪਿਲ ਵਧਵਾ)- ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 11 ਲੱਖ 19 ਹਜ਼ਾਰ 500 ਰੁਪਏ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਸੈਕਟਰ-17 ਥਾਣਾ ਪੁਲਿਸ ਨੇ ਇਮੀਗ੍ਰੇਸ਼ਨ ਫਰਮ ਦੇ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਅੰਬਾਲਾ ਜ਼ਿਲ੍ਹੇ ਦੇ ਪਿੰਡ ਪਿਲਖਣੀ ਵਾਸੀ ਸਾਹਿਲ ਸੈਣੀ ਅਤੇ ਹੋਰਨਾਂ ਦੀ ਸ਼ਿਕਾਇਤ ’ਤੇ ਹਰਮਨ, ਮੋਂਟੂ ਅਤੇ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ, 14 ਅਗਸਤ (ਕਪਿਲ ਵਧਵਾ)- ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 11 ਲੱਖ 19 ਹਜ਼ਾਰ 500 ਰੁਪਏ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਸੈਕਟਰ-17 ਥਾਣਾ ਪੁਲਿਸ ਨੇ ਇਮੀਗ੍ਰੇਸ਼ਨ ਫਰਮ ਦੇ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਅੰਬਾਲਾ ਜ਼ਿਲ੍ਹੇ ਦੇ ਪਿੰਡ ਪਿਲਖਣੀ ਵਾਸੀ ਸਾਹਿਲ ਸੈਣੀ ਅਤੇ ਹੋਰਨਾਂ ਦੀ ਸ਼ਿਕਾਇਤ ’ਤੇ ਹਰਮਨ, ਮੋਂਟੂ ਅਤੇ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸੈਕਟਰ-17 ਸਥਿਤ ‘ਐਕਸਪਰਟ ਵੀਜ਼ਾ ਇਮੀਗ੍ਰੇਸ਼ਨ’ ਦੇ ਦਫ਼ਤਰ ਨਾਲ ਸਬੰਧਤ ਵਿਅਕਤੀਆਂ ਨੇ ਉਨ੍ਹਾਂ ਨੂੰ ਵਰਕ ਵੀਜ਼ਾ ਮੁਹੱਈਆ ਕਰਵਾਉਣ ਦਾ ਭਰੋਸਾ ਦੇ ਕੇ ਕੁੱਲ 11,19,500 ਰੁਪਏ ਲੈ ਲਏ, ਪਰ ਬਾਅਦ ਵਿਚ ਵਾਅਦੇ ਮੁਤਾਬਕ ਵੀਜ਼ਾ ਮੁਹੱਈਆ ਨਹੀਂ ਕਰਵਾਇਆ। ਇਸ ਸਬੰਧੀ ਸੈਕਟਰ-17 ਥਾਣਾ ਪੁਲਿਸ ਨੇ ਧਾਰਾ 316(2), 318(4), 61(2) ਬੀ.ਐੱਨ.ਐੱਸ. ਅਤੇ ਧਾਰਾ 24 ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।