08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੁਹਾਲੀ 'ਚ ਜਲਦ ਖ਼ਤਮ ਹੋਵੇਗੀ ਕੂੜੇ ਦੀ ਸਮੱਸਿਆ- ਡਾ. ਆਹਲੂਵਾਲੀਆ

Ad Position 21
No active advertisement
ਮੁਹਾਲੀ ਦੇ ਫੇਜ਼-5 ਸਥਿਤ ਆਰ. ਐਮ. ਸੀ. ਸੈਂਟਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਡਾ. ਸੰਨੀ ਸਿੰਘ ਆਹਲੂਵਾਲੀਆ | ਅਜੀਤ ਤਸਵੀਰ <br/> 19-04-2026
ਐੱਸ. ਏ. ਐੱਸ. ਨਗਰ, 18 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਬੀਤੇ ਦਿਨੀਂ ਸਥਾਨਕ ਫੇਜ਼-5 ਸਥਿਤ ਆਰ. ਐਮ. ਸੀ. ਸੈਂਟਰ ਨੇੜੇ ਕੂੜੇ ਦੇ ਢੇਰ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਵਲੋਂ ਅੱਜ ਮੌਕੇ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਡਾ. ਆਹਲੂਵਾਲੀਆ ਨੇ ਕਿਹਾ ਕਿ ਮੁਹਾਲੀ 'ਚ ਕੂੜੇ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਰਕਾਰ ਵਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਅਤੇ ਬਹੁਤ ਜਲਦ ਨਵੀਂ ਪ੍ਰੋਸੈਸਿੰਗ ਸਾਈਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਾਈਟ ਦੇ ਚੱਲਣ ਨਾਲ ਕੂੜੇ ਦੇ ਢੇਰਾਂ ਦਾ ਪੱਕਾ ਹੱਲ ਹੋਵੇਗਾ ਅਤੇ ਸ਼ਹਿਰ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਦੱਸਿਆ ਕਿ ਨਵੀਂ ਸਾਈਟ 'ਤੇ ਕੂੜੇ ਦੀ ਵਿਗਿਆਨਕ ਢੰਗ ਨਾਲ ਸੰਭਾਲ ਕੀਤੀ ਜਾਵੇਗੀ, ਜਿਸ 'ਚ ਕੂੜੇ ਦੀ ਛਟਾਈ, ਰੀਸਾਈਕਲਿੰਗ ਅਤੇ ਪ੍ਰੋਸੈਸਿੰਗ ਦੀ ਪੂਰੀ ਵਿਵਸਥਾ ਹੋਵੇਗੀ | ਇਸ ਨਾਲ ਨਾ ਸਿਰਫ਼ ਕੂੜੇ ਦੇ ਢੇਰ ਘਟਣਗੇ, ਸਗੋਂ ਵਾਤਾਵਰਨ ਪ੍ਰਦੂਸ਼ਣ 'ਤੇ ਵੀ ਕਾਬੂ ਪਾਇਆ ਜਾ ਸਕੇਗਾ | ਇਸ ਦੇ ਨਾਲ ਹੀ ਸ਼ਹਿਰ 'ਚ ਡੋਰ-ਟੂ-ਡੋਰ ਕੁਲੈਕਸ਼ਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਇਲਾਕੇ 'ਚ ਕੂੜਾ ਇਕੱਠਾ ਹੋਣ ਦੀ ਨੌਬਤ ਨਾ ਆਵੇ | ਮਿਊਾਸੀਪਲ ਟੀਮਾਂ ਦੀ ਨਿਗਰਾਨੀ ਲਈ ਪ੍ਰਭਾਵਸ਼ਾਲੀ ਮਕੈਨਿਜ਼ਮ ਵੀ ਲਾਗੂ ਕੀਤਾ ਗਿਆ ਹੈ, ਜਿਸ ਨਾਲ ਕੂੜੇ ਦੀ ਲਿਫ਼ਟਿੰਗ ਅਤੇ ਨਿਪਟਾਰੇ ਦੀ ਪ੍ਰਕਿਰਿਆ ਸਮੇਂ 'ਤੇ ਯਕੀਨੀ ਬਣਾਈ ਜਾਵੇਗੀ | ਡਾ. ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੁਰਾਣੀਆਂ ਡੰਪਿੰਗ ਸਾਈਟਾਂ ਦੀ ਬਾਇਓ-ਰੀਮੀਡੀਏਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਪੁਰਾਣੇ ਕੂੜੇ ਦੇ ਢੇਰਾਂ ਨੂੰ ਖ਼ਤਮ ਕਰਕੇ ਜ਼ਮੀਨ ਨੂੰ ਮੁੜ ਵਰਤੋਂ ਯੋਗ ਬਣਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਲਾਪਤਾ ਹੋਈ ਬੱਚੀ ਨੂੰ ਕੁਝ ਹੀ ਘੰਟਿਆਂ 'ਚ ਲੱਭ ਕੇ ਕੀਤਾ ਮਾਪਿਆਂ ਹਵਾਲੇ <br/> ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਵਲੋਂ ਸਕੂਲ ਦੇ 9.50 ਲੱਖ ਦੀ ਲਾਗਤ ਨਾਲ ਬਣੇ ਕਮਰੇ ਦਾ ਉਦਘਾਟਨ <br/>
Ad Position 24