08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ 61ਵੇਂ ਸਥਾਪਨਾ ਦਿਵਸ ਸਮਾਰੋਹ ਦਾ ਦੂਜਾ ਦਿਨ <br/>

Ad Position 21
No active advertisement
ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਸਮਾਰੋਹ ਦੇ ਦੂਜੇ ਦਿਨ ਬੁਲਾਰੇ ਪ੍ਰੋ. ਰਾਜਿੰਦਰ ਸਿੰਘ, ਜਗਮੋਹਨ ਸਿੰਘ ਸਿੱਧੂ, ਸ੍ਰੀਮਤੀ ਸੁਸ਼ਮਾ, ਸ੍ਰੀਮਤੀ ਪਰਮਿੰਦਰ ਕੌਰ ਤੇ ਇੰਜੀਨੀਅਰ ਸਰੂਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 30-01-2026
ਚੰਡੀਗੜ੍ਹ, 29 ਜਨਵਰੀ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਨੇ ਅੱਜ 61ਵੇਂ ਕਾਲਜ ਸਥਾਪਨਾ ਦਿਵਸ ਸਮਾਰੋਹ ਦੇ ਦੂਜੇ ਦਿਨ ਸਿੱਖ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਪ੍ਰੋਗਰਾਮ ਕੀਤੇ ਗਏ | ਇਸ ਦਿਨ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਤੋਂ ਪ੍ਰੋਫੈਸਰ ਰਾਜਿੰਦਰ ਸਿੰਘ ਵਲੋਂ 'ਸਰਬ ਰੋਗ ਕਾ ਅਉਖਦ ਨਾਮ' ਸਿਰਲੇਖ ਹੇਠ ਇਕ ਮਨੋਵਿਗਿਆਨਕ ਸਿਹਤ ਸੰਭਾਲ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੀ ਗੱਤਕਾ ਟੀਮ ਨੇ ਸਿੱਖ ਜੰਗਜੂ ਪ੍ਰੰਪਰਾ ਦੀ ਪੇਸ਼ਕਸ਼ ਕੀਤੀ |
ਇਸ ਮੌਕੇ 'ਤੇ ਹਾਜ਼ਰ ਮਾਣਯੋਗ ਸ਼ਖ਼ਸੀਅਤਾਂ ਵਿਚ ਜਗਮੋਹਨ ਸਿੰਘ ਸਿੱਧੂ , ਸ੍ਰੀਮਤੀ ਸੁਸ਼ਮਾ, ਪਰਮਿੰਦਰ ਕੌਰ, ਸਰੂਪ ਸਿੰਘ ਤੇ ਅਮਰੀਕਾ ਤੋਂ ਡਾ. ਨਵਜੋਤ ਕੌਰ ਸ਼ਾਮਲ ਸਨ | ਮਹਿਮਾਨਾਂ ਨੂੰ ਕਾਲਜ ਦੇ ਅਜਾਇਬ ਘਰ 'ਵਿਰਾਸਤ-ਸਿੱਖ ਹੈਰੀਟੇਜ ਸੈਂਟਰ' ਦਾ ਦੌਰਾ ਵੀ ਕਰਵਾਇਆ ਗਿਆ | ਇਸ ਤਿੰਨ-ਰੋਜ਼ਾ ਸਮਾਰੋਹ ਦੀ ਸ਼ੁਰੂਆਤ ਬੀਤੇ ਦਿਨੀਂ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਈ | ਪਹਿਲੇ ਦਿਨ ਦਸਤਾਰ ਸਜਾਉਣਾ, ਗੁਰਬਾਣੀ ਕੰਠ ਅਤੇ ਗੁਰਮੁਖੀ ਸੁੰਦਰ ਲਿਖਤ ਮੁਕਾਬਲੇ ਕਰਵਾਏ ਗਏ | ਆਖਰੀ ਦਿਨ ਗੁਰਮਤਿ ਸਮਾਗਮ ਹੋਵੇਗਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਚੇਚੇ ਤੌਰ 'ਤੇ ਸ਼ਾਮਿਲ ਹੋਣਗੇ |
ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਸਮਾਰੋਹ ਦਾ ਦੂਜਾ ਦਿਨ ਕਾਲਜ ਦੇ ਅਧਿਆਤਮਿਕ ਆਦਰਸ਼ਾਂ ਤੇ ਸਾਂਝੀ ਭਾਗੀਦਾਰੀ ਪ੍ਰਤੀ ਵਚਨਬੱਧਤਾ ਦਰਸਾਉਂਦਿਆਂ ਸਮਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ. ਦੇ ਡਾਕਟਰਾਂ ਨੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਦਾ ਕੀਤਾ ਸਫ਼ਲ ਆਪੇ੍ਰਸ਼ਨ <br/> ਅਗਲੀ ਖ਼ਬਰ ਮਾਜਰੀ ਸਬ-ਤਹਿਸੀਲ ਦੀ ਇਮਾਰਤ ਦਾ ਕੰਮ ਲਟਕਣ ਕਾਰਨ ਲੋਕ ਪ੍ਰੇਸ਼ਾਨ- ਕੰਗ <br/>
Ad Position 24