18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਿੰਡ ਗੁਰੇਹ ਵਿਖੇ 76 ਵੀਂ ਪੰਜਾਬ ਸੀਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਤੋਂ

ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)-76ਵੀਂ ਪੰਜਾਬ ਸੀਨੀਅਰ ਬਾਸਕਟਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ ਵਰਗ) 19 ਤੋਂ 22 ਨਵੰਬਰ, 2026 ਤੱਕ ਪਿੰਡ ਗੁਰੇਹ, ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਈ ਜਾਵੇਗੀ। ਇਹ ਚੈਂਪੀਅਨਸ਼ਿਪ ਪਿੰਡ ਦੇ ਅਰਜੁਨ ਐਵਾਰਡੀ ਸਵਰਗੀ ਗੁਰਦਿਆਲ ਸਿੰਘ ਮੱਲ੍ਹੀ ਦੀ ਯਾਦ ਨੂੰ ਸਮਰਪਿਤ ਹੋਵੇਗੀ।

Ad Position 21
No active advertisement
ਅਜੀਤ ਡੈਸਕ 19-11-2026
ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)-76ਵੀਂ ਪੰਜਾਬ ਸੀਨੀਅਰ ਬਾਸਕਟਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ ਵਰਗ) 19 ਤੋਂ 22 ਨਵੰਬਰ, 2026 ਤੱਕ ਪਿੰਡ ਗੁਰੇਹ, ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਈ ਜਾਵੇਗੀ। ਇਹ ਚੈਂਪੀਅਨਸ਼ਿਪ ਪਿੰਡ ਦੇ ਅਰਜੁਨ ਐਵਾਰਡੀ ਸਵਰਗੀ ਗੁਰਦਿਆਲ ਸਿੰਘ ਮੱਲ੍ਹੀ ਦੀ ਯਾਦ ਨੂੰ ਸਮਰਪਿਤ ਹੋਵੇਗੀ। ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਜ਼ੋਨਾਂ ਤੋਂ ਕੁਆਲੀਫਾਈ ਕਰਕੇ ਆਈਆਂ ਕੁੱਲ 22 ਟੀਮਾਂ ਭਾਗ ਲੈਣਗੀਆਂ। ਲੁਧਿਆਣਾ ਬਾਸਕਟਬਾਲ ਅਕੈਡਮੀ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਵਿੱਚ ਮੌਜੂਦਾ ਚੈਂਪੀਅਨ ਹੈ। ਇਸ ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਦੀ ਚੋਣ ਆਗਾਮੀ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਲਈ ਲਗਾਏ ਜਾਣ ਵਾਲੇ ਕੋਚਿੰਗ ਕੈਂਪ ਵਾਸਤੇ ਕੀਤੀ ਜਾਵੇਗੀ। ਇਹ ਰਾਸ਼ਟਰੀ ਚੈਂਪੀਅਨਸ਼ਿਪ 20 ਤੋਂ 27 ਦਸੰਬਰ, 2026 ਤੱਕ ਇੰਦੌਰ, ਮੱਧ ਪ੍ਰਦੇਸ਼ ਵਿਖੇ ਹੋਵੇਗੀ। ਚੁਣੇ ਗਏ ਖਿਡਾਰੀਆਂ ਦਾ ਕੋਚਿੰਗ ਕੈਂਪ 1 ਦਸੰਬਰ ਤੋਂ ਸ਼ੁਰੂ ਹੋਵੇਗਾ ਅਤੇ ਕੈਂਪ ਦੀ ਸਮਾਪਤੀ ਉਪਰੰਤ ਅੰਤਿਮ ਟੀਮ ਦੀ ਚੋਣ ਕੀਤੀ ਜਾਵੇਗੀ। ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਹਰਪ੍ਰੀਤ ਸਿੰਘ, ਆਈ. ਏ. ਐੱਸ., ਡਾਇਰੈਕਟਰ ਸਪੋਰਟਸ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਸਮਾਪਤੀ ਸਮਾਰੋਹ ਦੌਰਾਨ ਆਰ. ਐੱਸ. ਗਿੱਲ, ਪ੍ਰਧਾਨ ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਪਿੰਡ ’ ਚ ਨਸ਼ੇ ਨਹੀਂ ਰੋਕ ਸਕੇ - ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਵਿਖੇ ਸ਼ਹੀਦ ਸਿੰਘਾਂ ਦੀ ਯਾਦ ’ ਚ ਸਮਾਗਮ ਭਲਕੇ
Ad Position 24