18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਵਰਨਕਾਰਾਂ ਨਾਲ ਠੱਗੀ ਕਰਨ ਵਾਲੇ ਦੋ ਢੋਂਗੀ ਬਾਬੇ ਕਾਬੂ

ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਵਰਨਕਾਰਾਂ ਨਾਲ ਠੱਗੀ ਕਰਨ ਵਾਲੇ ਦੋ ਢੋਂਗੀ ਬਾਬਿਆਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤਾਜਪੁਰ ਰੋਡ ‘ਤੇ ਇਕ ਢੋਂਗੀ ਸਾਧੂ ਵੱਲੋਂ ਇੱਕ ਸਵਰਨਕਾਰ ਦੇ ਦੋਸਤ ਨੂੰ ਕਥਿਤ ਤੌਰ ‘ਤੇ ਬੇਸੁੱਧ ਕਰਕੇ ਉਸ ਕੋਲੋਂ ਲੱਖਾਂ ਰੁਪਏ ਦਾ ਸੋਨਾ ਚੋਰੀ ਕਰ ਲਿਆ ਸੀ ਤੇ ਫਰਾਰ ਹੋ ਗਿਆ ਸੀ।

Ad Position 21
No active advertisement
ਅਜੀਤ ਡੈਸਕ 19-11-2026
ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਵਰਨਕਾਰਾਂ ਨਾਲ ਠੱਗੀ ਕਰਨ ਵਾਲੇ ਦੋ ਢੋਂਗੀ ਬਾਬਿਆਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤਾਜਪੁਰ ਰੋਡ ‘ਤੇ ਇਕ ਢੋਂਗੀ ਸਾਧੂ ਵੱਲੋਂ ਇੱਕ ਸਵਰਨਕਾਰ ਦੇ ਦੋਸਤ ਨੂੰ ਕਥਿਤ ਤੌਰ ‘ਤੇ ਬੇਸੁੱਧ ਕਰਕੇ ਉਸ ਕੋਲੋਂ ਲੱਖਾਂ ਰੁਪਏ ਦਾ ਸੋਨਾ ਚੋਰੀ ਕਰ ਲਿਆ ਸੀ ਤੇ ਫਰਾਰ ਹੋ ਗਿਆ ਸੀ। ਸਵਰਨਕਾਰ ਦਾ ਦੋਸਤ ਉਸ ਵਕਤ ਦੁਕਾਨ ‘ਤੇ ਹੀ ਬੈਠਾ ਸੀ। ਇਹ ਢੋਂਗੀ ਬਾਬਾ ਅੱਜ ਆਪਣੇ ਇੱਕ ਸਾਥੀ ਨਾਲ ਉਥੇ ਪਹੁੰਚਿਆ ਜਿੱਥੇ ਕਿ ਲੋਕਾਂ ਨੇ ਇਨ੍ਹਾਂ ਨੂੰ ਪਹਿਚਾਣ ਲਿਆ ਤੇ ਇਹਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਮੰਗਲਵਾਰ ਨੂੰ ਤਾਜਪੁਰ ਰੋਡ ਦੇ ਇੱਕ ਸਵਰਨਕਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਦੋਂ ਉਹ ਬਾਹਰ ਸੀ, ਤਾਂ ਉਸਦਾ ਦੋਸਤ ਦੁਕਾਨ ‘ਤੇ ਬੈਠਾ ਸੀ। ਇਸ ਦੌਰਾਨ ਇੱਕ ਸਾਧੂ ਦੇ ਭੇਸ ਵਿਚ ਇਹ ਬਾਬਾ ਉੱਥੇ ਆਇਆ। ਇਸ ਸਾਧੂ ਨੇ ਉਸਦੇ ਦੋਸਤ ਨੂੰ ਕਿਸੇ ਤਰੀਕੇ ਬੇਸੁੱਧ ਕਰ ਦਿੱਤਾ ਅਤੇ ਸੋਨੇ ਦੀਆਂ ਅੰਗੂਠੀਆਂ ਅਤੇ ਹੋਰ ਜੇਵਰ ਚੋਰੀ ਕਰਕੇ ਉਥੋਂ ਫਰਾਰ ਹੋ ਗਿਆ। ਸਵਰਨਕਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਸਵਰਨਕਾਰਾ ਵੱਲੋਂ ਸੀਸੀਟੀਵੀ ਦੀ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਅੱਜ ਇਹ ਢੋਂਗੀ ਬਾਬਾ ਆਪਣੇ ਇੱਕ ਸਾਥੀ ਨਾਲ ਸਰਾਫਾ ਬਾਜ਼ਾਰ ਆਇਆ ਜਿੱਥੇ ਕਿ ਇਹ ਹੋਰ ਕਿਸੇ ਸਵਰਨਕਾਰ ਨੂੰ ਲੁੱਟਣ ਦੀ ਤਾਕ ਵਿਚ ਸੀ ਕਿ ਉੱਥੇ ਮੌਜੂਦ ਕੁਝ ਲੋਕਾਂ ਨੇ ਇਹਨਾਂ ਨੂੰ ਪਹਿਚਾਣ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਲੋਕਾਂ ਵੱਲੋਂ ਇਹਨਾਂ ਨੂੰ ਤੁਰੰਤ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ॥
Ad Position 22
No active advertisement
ਪਿਛਲੀ ਖ਼ਬਰ ਸੜਕਾਂ ’ਤੇ ਕਿਸੇ ਵੀ ਤਰ੍ਹਾਂ ਦਾ ਕਾਰੋਬਾਰੀ ਕਬਜ਼ਾ ਨਾ ਹੋਣ ਦਿੱਤਾ ਜਾਵੇ-ਸੁੱਖਾ, ਜੋਸ਼ੀ ਅਗਲੀ ਖ਼ਬਰ ਵੜਿੰਗ ਦੀ ਅਗਵਾਈ ’ ਚ ‘ ਇਨਸਾਫ ਮਾਰਚ ’ ਦੀ ਸ਼ੁਰੂਆਤ ਅੱਜ ਤੋਂ
Ad Position 24