19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜਵਾਈ ਵਲੋਂ ਕੀਤੇ ਹਮਲੇ ਵਿਚ ਸੱਸ ਵਾਲ-ਵਾਲ ਬਚੀ

ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਦੇ ਇਲਾਕੇ ਗੁਰੂ ਨਾਨਕ ਨਗਰ ਦੇ ਬਾਜ਼ਾਰ ਵਿਚ ਇੱਕ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਦੀ ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ ਹਨ, ਜਦਕਿ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ।

Ad Position 21
No active advertisement
ਅਜੀਤ ਡੈਸਕ 20-10-2026
ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਦੇ ਇਲਾਕੇ ਗੁਰੂ ਨਾਨਕ ਨਗਰ ਦੇ ਬਾਜ਼ਾਰ ਵਿਚ ਇੱਕ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਦੀ ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ ਹਨ, ਜਦਕਿ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ। ਇਹ ਘਟਨਾ ਉੱਥੇ ਮੌਜੂਦ ਕੁਝ ਲੋਕਾਂ ਨੇ ਮੋਬਾਈਲ ਵਿਚ ਕੈਦ ਕਰ ਲਈ, ਜਿਸ ਵਿਚ ਉਹ ਵਿਅਕਤੀ ਆਪਣੀ ਕਾਰ ਨੂੰ ਵਾਰ-ਵਾਰ ਤੇਜ਼ ਕਰਕੇ ਲੋਕਾਂ ਨੂੰ ਜ਼ਖਮੀ ਕਰਦੇ ਅਤੇ ਵਾਹਨਾਂ ਨੂੰ ਟੱਕਰ ਮਾਰਦੇ ਹੋਏ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਉਕਤ ਕਥਿਤ ਦੋਸ਼ੀ ਔਰਤ ਨੂੰ ਜ਼ਖਮੀ ਕਰਨ ਵਿਚ ਅਸਫਲ ਰਿਹਾ, ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਉਸ ਨੂੰ ਰੋਕਣ ਲਈ ਉਸਦੀ ਕਾਰ ‘ਤੇ ਪੱਥਰ ਅਤੇ ਇੱਟਾਂ ਸੁੱਟੀਆਂ, ਪਰ ਕਾਰ ਸਵਾਰ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ, ਲੋਕਾਂ ਨੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਡਾਬਾ ਦੇ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 55 ਸਾਲਾ ਜੱਸੀ ਨੇ ਕਿਹਾ ਕਿ ਉਹ ਬਾਊਂਸਰ ਦਾ ਕੰਮ ਕਰਦੀ ਹੈ। ਸੋਮਵਾਰ ਸਵੇਰੇ, ਉਹ ਪੰਮਾ ਬਾਜ਼ਾਰ ਵਿਚ ਕੰਮ ‘ਤੇ ਪਹੁੰਚਣ ਲਈ ਇੱਕ ਆਟੋ-ਰਿਕਸ਼ਾ ਦੀ ਉਡੀਕ ਕਰ ਰਹੀ ਸੀ ਜਦੋਂ ਕਥਿਤ ਦੋਸ਼ੀ ਦਲਵੀਰ ਸਿੰਘ ਕਾਕਾ, ਜੋ ਪਹਿਲਾਂ ਉਸਦਾ ਜਵਾਈ ਸੀ, ਆਪਣੀ ਕਾਰ ਵਿਚ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ ਅਤੇ ਉਸ ਨੂੰ ਦੇਖ ਕੇ ਰੁਕ ਗਿਆ। ਉਹ ਉਸਦੇ ਨੇੜੇ ਆਇਆ ਅਤੇ ਲੜਨ ਲੱਗ ਪਿਆ। ਬਹਿਸ ਤੋਂ ਬਾਅਦ, ਕਾਕਾ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਉਸਨੂੰ ਬਚਾਉਣ ਲਈ ਦਖਲ ਦਿੱਤਾ ਜਿਸ ਤੋਂ ਬਾਅਦ ਉਸਨੇ ਆਪਣੀ ਧੀ ਨੂੰ ਬੁਲਾਇਆ। ਕਮਲਪ੍ਰੀਤ ਉੱਥੇ ਪਹੁੰਚ ਗਈ, ਪਰ ਕਾਕਾ ਨੇ ਉਸ ਨਾਲ ਵੀ ਲੜਾਈ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ । ਕੁਝ ਪਲਾਂ ਬਾਅਦ, ਦਲਵੀਰ ਕਾਰ ਵਿੱਚ ਬੈਠ ਗਿਆ ਅਤੇ ਕਾਰ ਉਨ੍ਹਾਂ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਵਾਲ ਵਾਲ ਬਚ ਗਈਆਂ ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਘਟਨਾ ਨੂੰ ਮੋਬਾਈਲ ਵਿਚ ਕੈਦ ਕਰ ਲਿਆ। ਵੀਡੀਓ ਵਿਚ, ਲੋਕ ਉਸਨੂੰ ਰੋਕਣ ਲਈ ਉਸਦੀ ਕਾਰ ‘ਤੇ ਇੱਟਾਂ ਅਤੇ ਪੱਥਰ ਸੁੱਟਦੇ ਦਿਖਾਈ ਦੇ ਰਹੇ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਹਾਂਨਗਰ ’ ਚ ਵੱਖ - ਵੱਖ ਥਾਵਾਂ ’ ਤੇ ਮਨਾਇਆ ਜਾਵੇਗਾ ਦੁਸਹਿਰਾ ਅਗਲੀ ਖ਼ਬਰ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਹਰੀ ਪੱਟੀ ਉਜਾੜ ਕੇ ਪਾਰਕਿੰਗ ਦਾ ਕਬਜ਼ਾ
Ad Position 24