19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਹਰੀ ਪੱਟੀ ਉਜਾੜ ਕੇ ਪਾਰਕਿੰਗ ਦਾ ਕਬਜ਼ਾ

ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਬੀ. ਆਰ.

Ad Position 21
No active advertisement
ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਹਰੀ ਪੱਟੀ ’ਚ ਲਗਾਏ ਤੋੜੇ ਰੁੱਖ ਰੱਖਿਅਕਾਂ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 20-10-2026
ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਬੀ.ਆਰ.ਐਸ. ਨਗਰ ਸਥਿਤ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਲੋਧੀ ਕਲੱਬ ਰੋਡ ਨਾਲ ਲਗਦੀ ਜਨਤਕ ਹਰੀ ਪੱਟੀ ਦੀ ਸਾਂਭ ਸੰਭਾਲ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਹਾਲ ਹੀ ਵਿਚ ਲਗਾਏ ਗਏ ਬੂਟਿਆਂ ਦੀ ਸੁਰੱਖਿਆ ਲਈ ਲਾਏ ਗਏ ਕੁੱਝ ਰੁੱਖ-ਰੱਖਿਅਕ ਨੁਕਸਾਨੇ ਜਾਂ ਗਾਇਬ ਮਿਲੇ, ਜਦਕਿ ਕੁੱਝ ਬੂਟਿਆਂ ਦਾ ਵੀ ਮੌਕੇ ਤੋਂ ਪਤਾ ਨਹੀਂ ਲੱਗਿਆ। ਮਾਮਲੇ ਸਬੰਧੀ ਕੀਤੀ ਗਈ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਹਰੀ ਪੱਟੀ ਦੇ ਕੁੱਝ ਹਿੱਸਿਆਂ ਨੂੰ ਸਕੂਲ ਨਾਲ ਸਬੰਧਿਤ ਵਾਹਨਾਂ ਦੀ ਪਾਰਕਿੰਗ ਲਈ ਵਰਤਿਆ ਜਾ ਰਿਹਾ ਹੈ। ਟਾਈਲਾਂ ਵਾਲੇ ਇਕ ਹਿੱਸੇ ਵਿਚ ਵੀ ਸਕੂਲ ਦੇ ਅਮਲੇ ਵਲੋਂ ਵਾਹਨ ਖੜ੍ਹੇ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਮੌਕੇ ’ਤੇ ਵਾਹਨਾਂ ਦੇ ਟਾਇਰਾਂ ਦੇ ਨਿਸ਼ਾਨ ਮਿਲਣ ਨਾਲ ਹਰੀ ਪੱਟੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ। 11 ਅਕਤੂਬਰ ਨੂੰ ਪਬਲਿਕ ਐਕਸ਼ਨ ਕਮੇਟੀ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਦੇਸੀ ਕਿਸਮ ਦੇ ਬੂਟੇ ਲਗਾਏ ਗਏ ਸਨ। ਬੂਟਿਆਂ ਨੂੰ ਵਾਹਨਾਂ ਤੋਂ ਬਚਾਉਣ ਲਈ ਕੰਕਰੀਟ ਦੇ ਰੁੱਖ ਰੱਖਿਅਕ ਵੀ ਲਗਾਏ ਗਏ ਸਨ, ਪਰ 18 ਅਕਤੂਬਰ ਨੂੰ ਕੀਤੇ ਨਿਰੀਖਣ ਦੌਰਾਨ ਕੁੱਝ ਰੁੱਖ ਰੱਖਿਅਕ ਟੁੱਟੇ ਜਾਂ ਗਾਇਬ ਮਿਲੇ ਤੇ ਕੁੱਝ ਨਵੇਂ ਲਗਾਏ ਬੂਟਿਆਂ ਦਾ ਵੀ ਪਤਾ ਨਹੀਂ ਲੱਗਿਆ। ਸ਼ਿਕਾਇਤ ਵਿਚ ਤੁਰੰਤ ਮੌਕਾ ਜਾਂਚ ਕਰਨ, ਸੀ.ਸੀ. ਟੀਵੀ ਰਿਕਾਰਡਿੰਗ ਸੁਰੱਖਿਅਤ ਰੱਖਣ, ਨੁਕਸਾਨੇ ਜਾਂ ਗਾਇਬ ਰੁੱਖ ਰੱਖਿਅਕ ਮੁੜ ਲਗਾਉਣ ਅਤੇ ਗਾਇਬ ਬੂਟਿਆਂ ਦੀ ਮੁੜ ਰੋਪਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰੀ ਪੱਟੀ ਵਿਚੋਂ ਗੈਰ ਅਧਿਕਾਰਤ ਪਾਰਕਿੰਗ ਹਟਾ ਕੇ ਪੱਕੇ ਸੁਰੱਖਿਆ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਗਈ ਹੈ। ਜੇ ਜਾਂਚ ਦੌਰਾਨ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕੋਈ ਅਪਰਾਧ ਸਾਹਮਣੇ ਆਉਂਦਾ ਹੈ ਤਾਂ ਕਾਨੂੰਨ ਅਨੁਸਾਰ ਮਾਮਲਾ ਦਰਜ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਨਾਲ ਹੀ ਹਰੀ ਪੱਟੀ ਦੀ ਬਹਾਲੀ ’ਤੇ ਆਉਣ ਵਾਲਾ ਖਰਚਾ ਜ਼ਿੰਮੇਵਾਰਾਂ ਤੋਂ ਵਸੂਲਣ ਦੀ ਮੰਗ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਜਵਾਈ ਵਲੋਂ ਕੀਤੇ ਹਮਲੇ ਵਿਚ ਸੱਸ ਵਾਲ-ਵਾਲ ਬਚੀ ਅਗਲੀ ਖ਼ਬਰ ਦੋ ਦਿਨਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਦੇ ਪਹਿਲੇ ਦਿਨ 110 ਮਰੀਜ਼ਾਂ ਦਾ ਕੀਤਾ ਇਲਾਜ
Ad Position 24