19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਈ.ਪੀ.ਐਫ. ਉੱਤਰੀ ਖੇਤਰੀ ਖੇਡ ਮੁਕਾਬਲੇ ’ਚ ਪੰਜਾਬ ਦੀ ਬਾਸਕਟਬਾਲ ਟੀਮ ਬਣੀ ਚੈਂਪੀਅਨ

ਲੁਧਿਆਣਾ, 19 ਅਕਤੂਬਰ (ਜਸਵਿੰਦਰ ਸਿੰਘ )-ਈ. ਪੀ.

Ad Position 21
No active advertisement
ਈ.ਪੀ.ਐਫ. ਉੱਤਰੀ ਖੇਤਰੀ ਖੇਡ ਮੁਕਾਬਲੇ ‘ਚ ਖੇਤਰੀ ਕਮਿਸ਼ਨਰ ਸੌਰਭ ਸਵਾਮੀ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 20-10-2026
ਲੁਧਿਆਣਾ, 19 ਅਕਤੂਬਰ (ਜਸਵਿੰਦਰ ਸਿੰਘ )-ਈ.ਪੀ.ਐਫ. ਉਤਰੀ ਖੇਤਰੀ ਖੇਡ ਪ੍ਰਤੀਯੋਗਤਾ’ ਵਿਚ ਪੰਜਾਬ ਦੀ ਟੀਮ ਨੇ ਆਪਣੀ ਸ਼ਾਨਦਾਰ ਖੇਡ ਭਾਵਨਾ ਅਤੇ ਬਿਹਤਰੀਨ ਤਾਲਮੇਲ ਦੇ ਦਮ ’ਤੇ ਬਾਸਕਟਬਾਲ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੁਕਾਬਲੇ ਵਿਚ ਪੰਜਾਬ ਨੇ ਇਕਤਰਫ਼ਾ ਪ੍ਰਦਰਸ਼ਨ ਕਰਦੇ ਹੋਏ ਹਿਮਾਚਲ ਪ੍ਰਦੇਸ਼ ਨੂੰ 74-34 ਦੇ ਵੱਡੇ ਫ਼ਰਕ ਨਾਲ ਮਾਤ ਦੇ ਕੇ ਟਰਾਫ਼ੀ ’ਤੇ ਕਬਜ਼ਾ ਜਮਾਇਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਖੇਤਰੀ ਦਫ਼ਤਰ ਲੁਧਿਆਣਾ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਖੇਤਰੀ ਕਮਿਸ਼ਨਰ ਸੌਰਭ ਸਵਾਮੀ ਅਤੇ ਸਹਾਇਕ ਕਮਿਸ਼ਨਰ ਜਗਦੀਸ਼ ਗੱਖੜ ਨੇ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਬਾਸਕਟਬਾਲ ਜੇਤੂ ਪੰਜਾਬ ਟੀਮ ਦੇ ਮੈਂਬਰ ਪੰਕਜ ਸਰਪਾਲ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਨਾਲ ਹੀ, ਉਨ੍ਹਾਂ ਨੂੰ ਆਗਾਮੀ ਈ.ਪੀ.ਐਫ. ਰਾਸ਼ਟਰੀ ਬਾਸਕਟਬਾਲ ਟੂਰਨਾਮੈਂਟ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ। ਰਾਜੀਵ ਕੁਮਾਰ ਅਤੇ ਦੀਪੇਂਦਰ ਕੁਮਾਰ ਨੇ ਵਾਲੀਬਾਲ ਮੁਕਾਬਲੇ ਵਿਚ ਉਪ-ਜੇਤੂ (ਰਨਰ-ਅੱਪ) ਰਹੀ ਪੰਜਾਬ ਟੀਮ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਖੇਤਰੀ ਕਮਿਸ਼ਨਰ ਸੌਰਭ ਸਵਾਮੀ ਨੇ ਕਿਹਾ, ਇਸ ਤਰ੍ਹਾਂ ਦੇ ਖੇਡ ਆਯੋਜਨ ਕਰਮਚਾਰੀਆਂ ਵਿਚ ਨਵੀਂ ਊਰਜਾ ਦਾ ਸੰਚਾਰ ਕਰਦੇ ਹਨ। ਪੰਜਾਬ ਦੀ ਟੀਮ ਨੇ ਜਿਸ ਉੱਚ ਪੱਧਰੀ ਖੇਡ ਭਾਵਨਾ, ਅਨੁਸ਼ਾਸਨ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ।
Ad Position 22
No active advertisement
ਪਿਛਲੀ ਖ਼ਬਰ ਸਰਾਭਾ ਨਗਰ ਤੇ ਰਾਜਗੁਰੂ ਨਗਰ ਵਿਖੇ ਸ੍ਰੀ ਰਾਮਲੀਲ੍ਹਾ ਪ੍ਰੋਗਰਾਮ ’ਚ ਪਵਨ ਦੀਵਾਨ ਹੋਏ ਨਤਮਸਤਕ ਅਗਲੀ ਖ਼ਬਰ ਸਿੱਖ ਮਿਸ਼ਨਰੀ ਪਬਲਿਕ ਸਕੂਲ ’ਚ ਵਿਗਿਆਨ ਤੇ ਗਣਿਤ ਪ੍ਰਦਰਸ਼ਨੀ
Ad Position 24