17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

37 ਵੀਂ ਸ਼ੋਭਾ ਯਾਤਰਾ ਸੰਬੰਧੀ ਹਰੇਕ ਵਰਗ ’ਚ ਭਾਰੀ ਉਤਸ਼ਾਹ-ਵਿਜੈ ਦਾਨਵ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਪੰਜਾਬ ਪ੍ਰਭਾਰੀ ਅਕਸ਼ੇ ਰਾਜ ਦੀ ਅਗਵਾਈ ਵਿਚ ਸਥਾਨਕ ਰਿਸ਼ੀ ਨਗਰ ਵਿਖੇ ਹੋਈ। ਮੀਟਿੰਗ ਵਿਚ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 17-10-2026
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਪੰਜਾਬ ਪ੍ਰਭਾਰੀ ਅਕਸ਼ੇ ਰਾਜ ਦੀ ਅਗਵਾਈ ਵਿਚ ਸਥਾਨਕ ਰਿਸ਼ੀ ਨਗਰ ਵਿਖੇ ਹੋਈ। ਮੀਟਿੰਗ ਵਿਚ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵੱਡੀ ਗਿਣਤੀ ਮੁਲਾਜ਼ਮਾਂ ਅਤੇ ਭਾਵਾਧਸ ਆਗੂਆਂ ਵਲੋਂ ਵਿਜੈ ਦਾਨਵ ਦਾ ਭਰਵਾਂ ਸਆਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 37ਵੀਂ ਵਿਸ਼ਾਲ ਸ਼ੋਭਾ ਯਾਤਰਾ 25 ਅਕਤੂਬਰ ਨੂੰ ਸਥਾਨਕ ਦਰੇਸੀ ਦੇ ਖੁੱਲ੍ਹੇ ਮੈਦਾਨ ’ਚੋਂ ਸ਼ਾਮ 5.00 ਵਜੇ ਕੱਢੀ ਜਾਵੇਗੀ ਜੋ ਕਿ ਘਾਟੀ ਮੁਹੱਲੇ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਦਾ ਵੱਖ ਵੱਖ ਥਾਵਾਂ ’ਤੇ ਸ਼ਹਿਰ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੀ ਸਾਰੀਆਂ ਤਿਆਰੀਆਂ ਵੱਡੇ ਪੱਧਰ ’ਤੇ ਜਾਰੀ ਹਨ ਤੇ ਇਸ ਸੰਬੰਧੀ ਸਾਰੇ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਵਾਧਸ ਦੇ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਅਤੇ ਸ਼ੋਭਾ ਯਾਤਰਾ ਦੌਰਾਨ ਅਨੁਸ਼ਾਸਨ ਨੂੰ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਦੀ ਤਿਆਰੀ ਸੰਬੰਧੀ ਵੱਡੇ ਪੱਧਰ ਜ਼ੋਨ ਵਾਈਜ਼ ਤੇ ਮੁਹੱਲਾ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਵਾਲਮੀਕਿ ਸਮਾਜ ਵਲੋਂ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ 350 ਤੋਂ ਵੱਧ ਸੁੰਦਰ ਝਾਕੀਆਂ ਸ਼ੋਭਾ ਯਾਤਰਾ ’ਚ ਦੇਖਣ ਯੋਗ ਹੋਣਗੀਆਂ। ਇਸ ਦੌਰਾਨ ਅਕਸ਼ੇ ਰਾਜ ਅਤੇ ਸਮੂਹ ਮੁਲਾਜ਼ਮ ਸਾਥੀਆਂ ਵਲੋਂ ਵਿਜੈ ਦਾਨਵ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਦੇਵ ਰਾਜ ਅਸੁਰ, ਸ਼ਾਮ ਬੋਹਤ, ਸੰਜੇ ਦਿਸ਼ਾਵਰ, ਅਕਸ਼ੇ ਲੰਬੜਦਾਰ, ਸੁਰੇਸ਼ ਸ਼ੈਲੀ, ਸ਼ਿਵ ਕੁਮਾਰ ਪਾਰਚਾ, ਪਵਨਦੀਪ ਲੁਹਾਰਾ, ਧਰਮਵੀਰ ਮਚਲ, ਸੰਜੀਵ ਬਿੱਟੂ, ਵਿੱਕੀ ਘਾਵਰੀ, ਸੋਨੀ ਦਿਸ਼ਾਵਰ, ਜਤਿੰਦਰ ਘਾਵਰੀ, ਵਿੱਕੀ ਬਿਰਲਾ, ਮੋਤੀ ਕਲਿਆਣ, ਅੰਕੁਸ਼ ਸੌਦੇ, ਬਨਵਾਰੀ ਰਾਮ, ਬਨਾਰਸੀ ਦਾਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਸੈਂਟਰਲ ਜ਼ੋਨ ਯੂਥ ਫ਼ੈਸਟੀਵਲ ‘ਪਰਵਾਜ਼ 2026’ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਯੂਥ ਅਕਾਲੀ ਆਗੂ ਲਵ ਦ੍ਰਾਵਿੜ ਨੇ ਸਫ਼ਾਈ ਸੇਵਕ ਜਥੇਬੰਦੀਆਂ ’ਤੇ ਚੁੱਕੇ ਸਵਾਲ, ਸਰਕਾਰ ਤੋਂ ਸਪਸ਼ਟੀਕਰਨ ਦੀ ਮੰਗ
Ad Position 24