16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੋ੍ . ਮੋਹਨ ਸਿੰਘ ਦੀ ਸਾਹਿਤ ਨੂੰ ਦੇਣ ਤੇ ਸ਼ਖ਼ਸੀਅਤ ਬਾਰੇ ਵਿਚਾਰ - ਚਰਚਾ 19 ਨੂੰ

ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਅਤੇ ਸੁਰਜੀਤ ਪਾਤਰ ਚੇਅਰ ਵੱਲੋਂ 19 ਅਕਤੂਬਰ, ਦਿਨ ਸੋਮਵਾਰ ਨੂੰ ਪ੍ਰੋ.

Ad Position 21
No active advertisement
ਅਜੀਤ ਡੈਸਕ 17-10-2026
ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਅਤੇ ਸੁਰਜੀਤ ਪਾਤਰ ਚੇਅਰ ਵੱਲੋਂ 19 ਅਕਤੂਬਰ, ਦਿਨ ਸੋਮਵਾਰ ਨੂੰ ਪ੍ਰੋ. ਮੋਹਨ ਸਿੰਘ ਦੇ 121ਵੇਂ ਜਨਮ ਦਿਵਸ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਪਾਤਰ ਚੇਅਰ ਦੇ ਪ੍ਰੋ. ਇੰਚਾਰਜ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੋ੍. ਮੋਹਨ ਸਿੰਘ ਦੀ ਸਾਹਿਤ ਨੂੰ ਦੇਣ ਅਤੇ ਸ਼ਖ਼ਸੀਅਤ ਬਾਰੇ ਵਿਚਾਰ-ਚਰਚਾ ਦੇ ਨਾਲ-ਨਾਲ ਪੀ.ਏ.ਯੂ. ਵਿਚ ਸੱਭਿਆਚਾਰ ਅਤੇ ਸਾਹਿਤਕ ਸਰਗਰਮੀਆਂ ਲਈ ਇਸ ਕਵੀ ਦੇ ਯੋਗਦਾਨ ਬਾਰੇ ਚਰਚਾ ਹੋਵੇਗੀ। ਉਹਨਾਂ ਦੱਸਿਆ ਕਿ ਪੋ੍. ਗੁਰਭਜਨ ਸਿੰਘ ਗਿੱਲ ਮੁੱਖ ਬੁਲਾਰੇ ਵਜੋਂ ਪੀ.ਏ.ਯੂ. ਨਾਲ ਪ੍ਰੋ. ਮੋਹਨ ਸਿੰਘ ਦੇ ਜੁੜਾਵ ਅਤੇ ਯੋਗਦਾਨ ਸੰਬੰਧ ‘ਚ ਚਰਚਾ ਕਰਨਗੇ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਚੋਣਵੇਂ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਕਵੀ ਹਰਮੀਤ ਵਿਦਿਆਰਥੀ ਕਰਨਗੇ। ਇਸ ਮੌਕੇ ਤਰਸੇਮ ਨੂਰ, ਡਾ.ਗੁਰਚਰਨ ਕੌਰ ਕੋਚਰ, ਰਾਮ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਕੋਮਲਦੀਪ, ਰਮਨ ਸੰਧੂ, ਕੁਮਾਰ ਜਗਦੇਵ, ਮਨਜੀਤ ਪੁਰੀ, ਸੰਦੀਪ ਸ਼ਰਮਾ, ਸਹਿਜਪ੍ਰੀਤ ਮਾਂਗਟ, ਵਾਹਿਦ, ਪ੍ਰਭਜੋਤ ਸੋਹੀ, ਜਸਪ੍ਰੀਤ, ਮਨਦੀਪ ਔਲਖ, ਗੁਰਪਿਆਰ ਹਰੀਨੌ ਅਤੇ ਡਾ. ਬਿਕਰਮਜੀਤ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੇ। ਧੰਨਵਾਦ ਦੇ ਸ਼ਬਦ ਕਮਲਜੀਤ ਸਿੰਘ ਸੂਰੀ ਨਿਰਦੇਸ਼ਕ ਵਿਦਿਆਰਥੀ ਭਲਾਈ ਕਹਿਣਗੇ ਜਦੋਂ ਕਿ ਡਾ. ਜਗਵਿੰਦਰ ਜੋਧਾ ਪ੍ਰੋਗਰਾਮ ਦੇ ਕਨਵੀਨਰ ਹੋਣਗੇ । ਡਾ. ਜੌੜਾ ਨੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਖੁੱਲਾ ਸੱਦਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਹਰਨਾਮਪੁਰਾ ਵਿਖੇ ਪਰਾਲੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਪੰਜਾਬ ’ਚ ਨਸ਼ਿਆਂ ਦਾ ਛੇਵਾਂ ਦਰਿਆ ਚਿੰਤਾ ਦਾ ਵਿਸ਼ਾ
Ad Position 24