16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਉੱਘੇ ਖੇਤੀ ਵਿਗਿਆਨੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ 12ਵੇਂ ਉਪ ਕੁਲਪਤੀ ਵਜੋਂ ਪੀ.ਏ.ਯੂ. ਦੀ ਵਾਗਡੋਰ ਸੰਭਾਲੀ

ਲੁਧਿਆਣਾ, 16 ਅਕਤੂਬਰ (ਜਸਵਿੰਦਰ ਸਿੰਘ)-ਉਘੇ ਖੇਤੀ ਵਿਗਿਆਨੀ ਅਤੇ ਕਿਸਾਨੀ ਸਮਾਜ ਵਿਚ ਵਿਆਪਕ ਤੌਰ ’ਤੇ ਸਤਿਕਾਰੇ ਜਾਂਦੇ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਪੀ.

Ad Position 21
No active advertisement
ਅਜੀਤ ਡੈਸਕ 17-10-2026
ਲੁਧਿਆਣਾ, 16 ਅਕਤੂਬਰ (ਜਸਵਿੰਦਰ ਸਿੰਘ)-ਉਘੇ ਖੇਤੀ ਵਿਗਿਆਨੀ ਅਤੇ ਕਿਸਾਨੀ ਸਮਾਜ ਵਿਚ ਵਿਆਪਕ ਤੌਰ ’ਤੇ ਸਤਿਕਾਰੇ ਜਾਂਦੇ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਪੀ.ਏ.ਯੂ. ਦੇ 12ਵੇਂ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲ ਲਿਆ। ਖੇਤੀ ਵਿਗਿਆਨ ਅਤੇ ਕਿਸਾਨੀ ਦੇ ਖੇਤਰ ’ਚ ਇਸ ਖ਼ਬਰ ਨਾਲ ਖ਼ੁਸ਼ੀ ਦੀ ਲਹਿਰ ਦੌੜ ਗਈ। ਡਾ. ਧਾਲੀਵਾਲ ਨੇ ਇਸ ਤੋਂ ਪਹਿਲਾਂ ਪੀ.ਏ.ਯੂ. ਵਿਚ ਆਪਣੇ ਅਕਾਦਮਿਕ ਅਤੇ ਪ੍ਰਸ਼ਾਸਕੀ ਕਾਰਜਾਂ ਕਰਕੇ ਨਾਮਣਾ ਕਮਾਇਆ ਹੈ। ਮਾਨਸਾ ਜ਼ਿਲ੍ਹੇ ਦੇ ਪੇਂਡੂ ਖੇਤਰ ਵਿਚ ਜਨਮੇ ਅਤੇ ਪਲੇ ਡਾ. ਧਾਲੀਵਾਲ ਪੰਜਾਬ ਦੀ ਧਰਤੀ ਨਾਲ ਜੁੜੇ ਅਤੇ ਕਿਸਾਨੀ ਦਾ ਦਰਦ ਮਹਿਸੂਸ ਕਰਨ ਵਾਲੇ ਖੇਤੀ ਵਿਗਿਆਨੀ ਹਨ। ਕਿਸਾਨਾਂ ਅਤੇ ਪੇਂਡੂ ਭਾਈਚਾਰਿਆਂ ਨਾਲ ਉਨ੍ਹਾਂ ਦੇ ਮਜ਼ਬੂਤ ਸਬੰਧ ਇਸ ਕਥਨ ਦੀ ਗਵਾਹੀ ਭਰਦੇ ਹਨ। ਡਾ. ਧਾਲੀਵਾਲ ਦੀ ਮੁਹਾਰਤ ਦਾ ਖੇਤਰ ਬਾਗ਼ਬਾਨੀ ਵਿਸ਼ੇਸ਼ ਕਰਕੇ ਫਲ ਵਿਗਿਆਨ ਹੈ, ਜਿਸ ਨੂੰ ਅਜੋਕੇ ਸਮੇਂ ਵਿਚ ਪੰਜਾਬ ਵਿਚ ਖੇਤੀ ਵਿਭਿੰਨਤਾ ਲਈ ਸਮੇਂ ਦੀ ਲੋੜ ਵਜੋਂ ਵੇਖਿਆ ਜਾ ਰਿਹਾ ਹੈ। ਅਧਿਆਪਨ ਦੇ ਖੇਤਰ ਵਿਚ ਉਹ ਯੂਨੀਵਰਸਿਟੀ ਦੇ ਸਭ ਤੋਂ ਅਹਿਮ ਗਿਣੇ ਜਾਣ ਵਾਲੇ ਖੇਤੀਬਾੜੀ ਕਾਲਜ ਦੇ ਡੀਨ ਦੇ ਤੌਰ ’ਤੇ 2013-2017 ਤਕ ਕਾਰਜਸ਼ੀਲ ਰਹੇ। ਖੋਜ ਖੇਤਰ ਵਿਚ ਉਨ੍ਹਾਂ ਨੇ ਵਧੀਕ ਨਿਰਦੇਸ਼ਕ ਖੋਜ (ਬਾਗ਼ਬਾਨੀ) ਵਜੋਂ ਅਤੇ ਪਸਾਰ ਵਿਚ (ਡਾਇਰੈਕਟਰ ਐਕਸਟੈਨਸ਼ਨ ਐਜੂਕੇਸ਼ਨ ਵਜੋਂ) ਵੀ ਕਾਰਜ ਕੀਤਾ। ਉਨ੍ਹਾਂ ਦੇ ਨਾਂ ਹੇਠ 189 ਪ੍ਰਕਾਸ਼ਨਾਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਰੈਫ਼ਰੀਡ ਜਰਨਲਾਂ ਵਿਚ ਛਪੀਆਂ, ਜਿਨ੍ਹਾਂ ਵਿਚ 81 ਖੋਜ ਪੱਤਰ ਸ਼ਾਮਲ ਹਨ। ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਪੀ.ਏ.ਯੂ. ਵਿਖੇ ਅਤਿ-ਆਧੁਨਿਕ ਪੱਤਾ ਵਿਸ਼ਲੇਸ਼ਣ ਪ੍ਰਯੋਗਸ਼ਾਲਾ ਅਤੇ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਵਾਇਰਸ-ਮੁਕਤ ਨਰਸਰੀ ਸਥਾਪਤ ਕਰਨ ਦੀ ਪਹਿਲਕਦਮੀ ਕੀਤੀ। ਉਨ੍ਹਾਂ ਦੀਆਂ ਸੇਵਾਵਾਂ ਅਤੇ ਕਾਰਜਾਂ ਲਈ ਬਹੁਤ ਸਾਰੇ ਮਾਣ-ਸਨਮਾਨ ਹਾਸਿਲ ਹੋਏ। ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਪੀ.ਏ.ਯੂ. ਦੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਸਮੂਹ ਕਰਮਚਾਰੀਆਂ ਦੇ ਨਾਂ ਆਪਣੇ ਸੰਦੇਸ਼ ਵਿਚ ਆਸ ਪ੍ਰਗਟਾਈ ਕਿ ਸਭ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੂੰ ਹੋਰ ਉਚੀਆਂ ਸਿਖ਼ਰਾਂ ਵੱਲ ਲਿਜਾਉਣ ਲਈ ਕੋਈ ਕਸਰ ਕਸਰ ਨਹੀਂ ਛੱਡੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਦੇਸ਼ ਨੂੰ ਭੁੱਖਮਰੀ ਦੀ ਹਾਲਤ ‘ਚੋਂ ਬਾਹਰ ਲਿਆ ਕੇ ਵਾਧੂ ਅੰਨ ਵਾਲਾ ਖ਼ਿੱਤਾ ਬਣਾਉਣ ਲਈ ਇਤਿਹਾਸਕ ਯੋਗਦਾਨ ਦਿੱਤਾ ਹੈ। ਅੱਜ ਖੇਤੀ ਖੇਤਰ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਪੀ.ਏ.ਯੂ. ਦੀ ਭੂਮਿਕਾ ਪਹਿਲਾਂ ਨਾਲੋਂ ਵੀ ਵਧੀ ਹੈ। ਡਾ: ਧਾਲੀਵਾਲ ਨੇ ਕਿਸਾਨੀ ਸਮਾਜ ਦੀ ਬਿਹਤਰੀ ਲਈ ਸਮੂਹ ਵਿਗਿਆਨੀਆਂ ਨੂੰ ਡਟ ਕੇ ਕਾਰਜ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਕੀ ਕਹਿਣਾ ਹੈ ਡਾ. ਗੁਰਪ੍ਰੀਤ ਸਿੰਘ ਐਡਵਾਂਸ ਹੋਮੀਓ ਫਾਰਮੈਸੀ ਦਾ ਅਗਲੀ ਖ਼ਬਰ ਸੀ . ਟੀ . ਯੂਨੀਵਰਸਿਟੀ ਵਿਖੇ ਉਤਸ਼ਾਹ ਨਾਲ ਮਨਾਈ ਗਈ ‘ ਰੰਗਾਰੰਗ ਡਾਂਡੀਆ ਨਾਈਟ ’
Ad Position 24