17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਿੰਡ ਚਵਿੰਡਾ ਕਲਾਂ ਵਿਖੇ ਨਸ਼ਿਆਂ ਦੇ ਖ਼ਾਤਮੇ ਲਈ ਪ੍ਰਸ਼ਾਸਨ ਦੀ ਅਹਿਮ ਮੀਟਿੰਗ

ਚੋਗਾਵਾਂ / ਅੰਮ੍ਰਿਤਸਰ, 17 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਅਤੇ ਸੂਬੇ ਵਿਚੋਂ ਇਸ ਕੋਹੜ ਨੂੰ ਜੜ੍ਹੋਂ ਪੁੱਟਣ...

Ad Position 21
No active advertisement
ਅਜੀਤ ਡੈਸਕ 17-10-2026

ਚੋਗਾਵਾਂ / ਅੰਮ੍ਰਿਤਸਰ, 17 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਅਤੇ ਸੂਬੇ ਵਿਚੋਂ ਇਸ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਚਵਿੰਡਾ ਕਲਾਂ ਵਿਖੇ ਨਸ਼ਿਆਂ ਦੇ ਖ਼ਾਤਮੇ ਨੂੰ ਲੈ ਕੇ ਇਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਹਲਕਾ ਇੰਚਾਰਜ ਰਾਜਾਸਾਂਸੀ ਮੈਡਮ ਸੋਨੀਆ ਮਾਨ, ਐੱਸ.ਐੱਸ.ਪੀ. (ਦਿਹਾਤੀ) ਕਮਲਪ੍ਰੀਤ ਸਿੰਘ ਚਾਹਲ, ਐਸ .ਪੀ. ਡੀ. ਰਮਨਦੀਪ ਸਿੰਘ,  ਏ.ਡੀ.ਸੀ. ਮੈਡਮ ਪੱਲਵੀ ਅਤੇ ਡੀ.ਐੱਸ.ਪੀ. ਜਗਬੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਉੱਚ ਅਧਿਕਾਰੀਆਂ ਨੇ ਪਿੰਡ ਦੇ ਪਤਵੰਤੇ ਸੱਜਣਾਂ, ਪੰਚਾਇਤ ਮੈਂਬਰਾਂ, ਨੌਜਵਾਨਾਂ ਅਤੇ ਆਮ ਲੋਕਾਂ ਨਾਲ ਖੁੱਲ੍ਹੇ ਮਾਹੌਲ ਵਿੱਚ ਗੱਲਬਾਤ ਕੀਤੀ ਅਤੇ ਨਸ਼ੇ ਵਰਗੀ ਭੈੜੀ ਅਲਾਮਤ ਨੂੰ ਖ਼ਤਮ ਕਰਨ ਲਈ ਲੋਕਾਂ ਦੇ ਵਿਚਾਰ ਤੇ ਸੁਝਾਅ ਲਏ। ਇਸ ਮੌਕੇ ਐੱਸ.ਐੱਸ.ਪੀ. (ਦਿਹਾਤੀ) ਕਮਲਪ੍ਰੀਤ ਸਿੰਘ ਚਾਹਲ ਤੇ ਐਸ.ਪੀ. ਡੀ. ਰਮਨਦੀਪ ਸਿੰਘ ਨੇ ਸਪੱਸ਼ਟ ਅਤੇ ਸਖ਼ਤ ਲਹਿਜੇ ਵਿਚ ਕਿਹਾ ਕਿ ਜਿਹੜੇ ਲੋਕ ਨਸ਼ੇ ਦੀ ਸਪਲਾਈ ਜਾਂ ਤਸਕਰੀ ਵਿਚ ਸ਼ਾਮਲ ਹਨ, ਉਨ੍ਹਾਂ ਵਿਰੁੱਧ ਕਾਨੂੰਨ ਦਾ ਸ਼ਿਕੰਜਾ ਹੋਰ ਕੱਸਿਆ ਜਾਵੇਗਾ ਅਤੇ ਨਸ਼ੇ ਦੇ ਸੌਦਾਗਰਾਂ ਪ੍ਰਤੀ ਬਿਲਕੁਲ ਵੀ ਨਰਮੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਖ਼ੌਫ਼ ਹੋ ਕੇ ਤਸਕਰਾਂ ਬਾਰੇ ਗੁਪਤ ਸੂਚਨਾ ਪੁਲਿਸ ਨਾਲ ਸਾਂਝੀ ਕਰਨ, ਜਿਸ ਨਾਲ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

ਏ.ਡੀ.ਸੀ. ਮੈਡਮ ਪੱਲਵੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਸ਼ੇ ਵਰਗੀ ਗੰਭੀਰ ਸਮੱਸਿਆ ਹੈ। ਲੋਕਾਂ ਨੂੰ ਜਾਗਰੂਕ ਕਰਨਾ ਅਤੇ ਜਨ-ਸਹਿਯੋਗ ਪ੍ਰਾਪਤ ਕਰਨਾ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨਾਲ ਨਫ਼ਰਤ ਕਰਨ ਦੀ ਬਜਾਏ ਉਨ੍ਹਾਂ ਨੂੰ ਸਰਕਾਰੀ ਨਸ਼ਾ ਛੁਡਾਊ ਅਤੇ ਮੁੜ-ਵਸੇਬਾ ਕੇਂਦਰਾਂ ਵਿਚ ਦਾਖ਼ਲ ਕਰਵਾ ਕੇ ਉਨ੍ਹਾਂ ਦਾ ਸਹੀ ਇਲਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਮੁੱਖਧਾਰਾ ਵਿਚ ਵਾਪਸ ਲਿਆਂਦਾ ਜਾ ਸਕੇ। ਇਸ ਮੌਕੇ ਸਰਪੰਚ ਗੁਰਭੇਜ ਸਿੰਘ ਚਵਿੰਡਾ ਕਲਾਂ, ਸਰਪੰਚ ਰਣਧੀਰ ਸਿੰਘ ਚਵਿੰਡਾ ਖੁਰਦ  ਨੇ ਪ੍ਰਸ਼ਾਸਨ ਦੇ ਇਸ ਉਪਰਾਲੇ ਦਾ ਭਰਵਾਂ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪਿੰਡ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ।

ਇਸ ਮੌਕੇ ਸਰਪੰਚ ਗੁਰਭੇਜ ਸਿੰਘ ਚਵਿੰਡਾ ਕਲਾਂ, ਸਰਪੰਚ ਰਣਧੀਰ ਸਿੰਘ ਚਵਿੰਡਾ ਖੁਰਦ, ਨੰਬਰਦਾਰ ਗਿੰਦਰ ਸਿੰਘ ਚਵਿੰਡਾ ਖੁਰਦ, ਪਰਮਜੀਤ ਸਿੰਘ ਪੰਚ, ਗੁਰਮੁਖ ਸਿੰਘ ਪੰਚ, ਸਾਧਾਂ ਸਿੰਘ, ਸਮਸ਼ੇਰ ਸਿੰਘ ਸ਼ਾਹ, ਗੁਰਕੀਰਤ ਸਿੰਘ, ਮੇਜਰ ਸਿੰਘ ਭਿੰਡਰ, ਜਗਦੇਵ ਸਿੰਘ, ਸਾਧਾ ਸਿੰਘ ਪੰਚ, ਜਸਪਾਲ ਸਿੰਘ ਪੰਚ, ਸਰਪੰਚ ਪ੍ਰਗਟ ਸਿੰਘ ਸ਼ਾਹ, ਸਰਪੰਚ ਪਾਲ ਸਿੰਘ ਕੋਲੋਵਾਲ, ਸਰਪੰਚ ਸੰਦੀਪ ਸਿੰਘ ਨੂਰਪੁਰ, ਡਾ.ਭਗਵੰਤ ਸਿੰਘ ਖਿਆਲਾ, ਵਿਰਾਸਤ ਸੇਵਾ ਸੰਗਠਨ ਇੰਚਾਰਜ ਅੰਮ੍ਰਿ ਪਾਲ ਸਿੰਘ ਸ਼ਹੂਰਾ,  ਵੀ ਡੀ ਓ ਭੁਪਿੰਦਰ ਸਿੰਘ, ਬੀ.ਡੀ.ਪੀ. ਸਮਸ਼ੇਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਲਾਇਸੈਂਸ ਰੱਦ ਕਰਨ ਦੇ ਵਿਰੋਧ ’ਚ ਖਨੌਰੀ ਮੰਡੀ ਦੇ ਆੜ੍ਹਤੀਆਂ ਵਲੋਂ ਧਰਨਾ ਅਗਲੀ ਖ਼ਬਰ ਪੁਲਿਸ ਅਤੇ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਦੁਕਾਨਾਂ ਅਤੇ ਕਲੀਨਿਕਾਂ 'ਤੇ ਛਾਪੇਮਾਰੀ
Ad Position 24