17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਯੂਥ ਅਕਾਲੀ ਆਗੂ ਲਵ ਦ੍ਰਾਵਿੜ ਨੇ ਸਫ਼ਾਈ ਸੇਵਕ ਜਥੇਬੰਦੀਆਂ ’ਤੇ ਚੁੱਕੇ ਸਵਾਲ, ਸਰਕਾਰ ਤੋਂ ਸਪਸ਼ਟੀਕਰਨ ਦੀ ਮੰਗ

ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੂਥ ਵਿੰਗ ਦੇ ਆਗੂ ਲਵ ਦ੍ਰਾਵਿੜ ਨੇ ਨਗਰ ਨਿਗਮ ਵਲੋਂ ਮਕੈਨੀਕਲ ਸਵੀਪਿੰਗ ਅਤੇ ਸਫ਼ਾਈ ਸੇਵਾਵਾਂ ਨੂੰ ਨਿੱਜੀ ਕੰਪਨੀ ਰਾਹੀਂ ਕਰਵਾਉਣ ਦੀ ਯੋਜਨਾ ‘ਤੇ ਸਵਾਲ ਚੁੱਕਦਿਆਂ ਇਸ ਨੂੰ ਲੋਕਾਂ ਦੇ ਪੈਸੇ ਦੀ ਵਰਤੋਂ ਨਾਲ ਜੋੜ ਕੇ ਮੁੜ ਵਿਚਾਰਨ ਦੀ ਮੰਗ ਕੀਤੀ ਹੈ। ਲਵ ਦ੍ਰਾਵਿੜ ਨੇ ਕਿਹਾ ਕਿ ਇਕ ਪਾਸੇ ਨਗਰ ਨਿਗਮ ਕੋਲ ਪਹਿਲਾਂ ਹੀ 1208 ਆਊਟ ਸੋਰਸ ਸਫ਼ਾਈ ਮੁਲਾਜ਼ਮ ਹਨ, ਜਦਕਿ ਦੂਜੇ ਪਾਸੇ ਸਫ਼ਾਈ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 17-10-2026
ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੂਥ ਵਿੰਗ ਦੇ ਆਗੂ ਲਵ ਦ੍ਰਾਵਿੜ ਨੇ ਨਗਰ ਨਿਗਮ ਵਲੋਂ ਮਕੈਨੀਕਲ ਸਵੀਪਿੰਗ ਅਤੇ ਸਫ਼ਾਈ ਸੇਵਾਵਾਂ ਨੂੰ ਨਿੱਜੀ ਕੰਪਨੀ ਰਾਹੀਂ ਕਰਵਾਉਣ ਦੀ ਯੋਜਨਾ ‘ਤੇ ਸਵਾਲ ਚੁੱਕਦਿਆਂ ਇਸ ਨੂੰ ਲੋਕਾਂ ਦੇ ਪੈਸੇ ਦੀ ਵਰਤੋਂ ਨਾਲ ਜੋੜ ਕੇ ਮੁੜ ਵਿਚਾਰਨ ਦੀ ਮੰਗ ਕੀਤੀ ਹੈ। ਲਵ ਦ੍ਰਾਵਿੜ ਨੇ ਕਿਹਾ ਕਿ ਇਕ ਪਾਸੇ ਨਗਰ ਨਿਗਮ ਕੋਲ ਪਹਿਲਾਂ ਹੀ 1208 ਆਊਟ ਸੋਰਸ ਸਫ਼ਾਈ ਮੁਲਾਜ਼ਮ ਹਨ, ਜਦਕਿ ਦੂਜੇ ਪਾਸੇ ਸਫ਼ਾਈ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਿਗਮ ਵਲੋਂ ਇਨ੍ਹਾਂ 1208 ਮੁਲਾਜ਼ਮਾਂ ਦੀ ਵਾਰਡ ਵਾਰ ਤਾਇਨਾਤੀ, ਡਿਊਟੀ ਵਾਲੀ ਥਾਂ, ਹਾਜ਼ਰੀ ਅਤੇ ਨਿਗਰਾਨੀ ਅਧਿਕਾਰੀਆਂ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਮੁਲਾਜ਼ਮ ਇਸ ਸਮੇਂ ਕਿਥੇ ਸੇਵਾਵਾਂ ਨਿਭਾ ਰਹੇ ਹਨ। 1208 ਆਊਟ ਸੋਰਸ ਮੁਲਾਜ਼ਮਾਂ ਦੀ ਤਾਇਨਾਤੀ ਅਤੇ ਰਿਕਾਰਡ ਨੂੰ ਲੈਕੇ ਪਹਿਲਾਂ ਵੀ ਸਿਆਸੀ ਪੱਧਰ ’ ਤੇ ਸਵਾਲ ਉਠ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਪਹਿਲਾਂ ਹੀ ਸਫ਼ਾਈ ਲਈ ਵੱਡੀ ਗਿਣਤੀ ਵਿਚ ਮੁਲਾਜ਼ਮ ਮੌਜੂਦ ਹਨ ਤਾਂ 84 ਕਰੋੜ ਰੁਪਏ ਦੇ ਮਕੈਨੀਕਲ ਸਵੀਪਿੰਗ ਪ੍ਰੋਜੈਕਟ ਦੀ ਅਸਲ ਲੋੜ ਕੀ ਹੈ। ਇਸਦਾ ਜਵਾਬ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਸ਼ਹਿਰ ਦੀਆਂ ਕਈ ਸੜਕਾਂ ਦੀ ਹਾਲਤ ਅਤੇ ਬੁਨਿਆਦੀ ਸਹੂਲਤਾਂ ਅਜੇ ਵੀ ਸੁਧਾਰ ਦੀ ਮੰਗ ਕਰ ਰਹੀਆਂ ਹਨ। ਇਸ ਲਈ ਪਹਿਲ ਦੇ ਆਧਾਰ ਤੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਸਫ਼ਾਈ ਸੇਵਾਵਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੇ ਵਿਰੋਧ ਵਿਚ ਪਹਿਲਾਂ ਆਵਾਜ਼ ਚੁੱਕਣ ਵਾਲੀਆਂ ਸਫ਼ਾਈ ਸੇਵਕ ਜਥੇਬੰਦੀਆਂ ਦੀ ਮੌਜੂਦਾ ਚੁੱਪ ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਪੁੱਛਿਆ ਕਿ ਜਦੋਂ ਨਿੱਜੀਕਰਨ ਦੇ ਮੁੱਦੇ ‘ਤੇ ਪਹਿਲਾਂ ਇਹ ਜਥੇਬੰਦੀਆਂ ਵਲੋਂ ਭਾਰੀ ਵਿਰੋਧ ਕੀਤਾ ਗਿਆ ਸੀ ਤਾਂ ਹੁਣ ਅਚਾਨਕ ਚੁੱਪ ਕਿਉਂ? ਦ੍ਰਾਵਿੜ ਨੇ ਕਿਹਾ ਕਿ ਸਰਕਾਰ ਅਤੇ ਇਨ੍ਹਾਂ ਜਥੇਬੰਦੀਆਂ ਵਿਚ ਕੋਈ ਅੰਦਰੂਨੀ ਸਮਝੌਤਾ ਹੋ ਗਿਆ ਹੈ? ਜੇ ਅਜਿਹਾ ਨਹੀਂ ਹੈ ਤਾਂ ਇਹ ਜਥੇਬੰਦੀਆਂ ਆਪਣਾ ਪੱਖ ਸਪਸ਼ਟ ਕਰਨ ਅਤੇ ਲੋਕਾਂ ਨੂੰ ਦੱਸਣ ਕੀ ਉਹ ਸਫ਼ਾਈ ਸੇਵਾਵਾਂ ਦੇ ਨਿੱਜੀਕਰਨ ਬਾਰੇ ਹੁਣ ਕੀ ਰੁਖ ਰੱਖਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ 37 ਵੀਂ ਸ਼ੋਭਾ ਯਾਤਰਾ ਸੰਬੰਧੀ ਹਰੇਕ ਵਰਗ ’ਚ ਭਾਰੀ ਉਤਸ਼ਾਹ-ਵਿਜੈ ਦਾਨਵ ਅਗਲੀ ਖ਼ਬਰ ਨਵਲ ਜੈਨ ਬਣੇ ਪੰਜਾਬ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ
Ad Position 24