ਜਾਮ ਸੀਵਰੇਜ ਲਾਈਨਾਂ ਖੋਲ੍ਹਣ ਲਈ ਨਿਗਮ ਨੇ ਲਾਈਆਂ ਵਿਦੇਸ਼ੀ ਤਕਨੀਕ ਵਾਲੀਆਂ ਮਸ਼ੀਨਾਂ
ਲੁਧਿਆਣਾ, 28 ਅਗਸਤ (ਬੈਂਸ)-ਪੁਰਾਣੇ ਸ਼ਹਿਰ ਦੇ ਢੋਕਾਂ ਮੁਹੱਲਾ ਅਤੇ ਬੁੱਢੇ ਦਰਿਆ ਨੇੜਲੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਗਊਘਾਟ ਗੁਰਦੁਆਰਾ ਸਾਹਿਬ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰ ਲਾਈਨ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਇਸ ਕੰਮ ਲਈ ਸਵਿਸ-ਜਰਮਨ ਤਕਨੀਕ ਵਾਲੀਆਂ ਸੁਪਰ ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸ
ਸੀਵਰ ਲਾਈਨ ਦੀ ਸਫਾਈ ਲਈ ਆਧੁਨਿਕ ਮਸ਼ੀਨ ਦੀ ਜਾਂਚ ਕਰਦੇ ਹੋਏ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ। ਤਸਵੀਰ-ਸੇਵਕ ਸਿੰਘ
29-08-2026
ਲੁਧਿਆਣਾ, 28 ਅਗਸਤ (ਬੈਂਸ)-ਪੁਰਾਣੇ ਸ਼ਹਿਰ ਦੇ ਢੋਕਾਂ ਮੁਹੱਲਾ ਅਤੇ ਬੁੱਢੇ ਦਰਿਆ ਨੇੜਲੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਗਊਘਾਟ ਗੁਰਦੁਆਰਾ ਸਾਹਿਬ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰ ਲਾਈਨ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਇਸ ਕੰਮ ਲਈ ਸਵਿਸ-ਜਰਮਨ ਤਕਨੀਕ ਵਾਲੀਆਂ ਸੁਪਰ ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਲਾਈਨ ਸਾਫ ਹੋਣ ਨਾਲ ਢੋਕਾਂ ਮੁਹੱਲਾ ਸਮੇਤ ਨੇੜਲੇ ਨੀਵੇਂ ਇਲਾਕਿਆਂ ਨੂੰ ਜਲ ਭਰਾਅ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਕੰਮ 1 ਤੋਂ 2 ਮਹੀਨਿਆਂ ਵਿਚ ਮੁਕੰਮਲ ਕਰਨ ਦਾ ਟੀਚਾ ਹੈ ਜਦਕਿ ਤੁਰੰਤ ਰਾਹਤ ਲਈ 11 ਦਿਨਾਂ ਵਿਚ ਆਰਜੀ ਡਾਇਵਰਸ਼ਨ ਪ੍ਰਬੰਧ ਕੀਤਾ ਜਾ ਰਿਹਾ ਹੈ।