27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਵ.ਜਥੇਦਾਰ ਭਾਨ ਸਿੰਘ ਨਾਗੋਕੇ ਸਾਬਕਾ ਐਸ.ਜੀ.ਪੀ.ਸੀ ਮੈਂਬਰ ਦੇ ਗ੍ਰਹਿ ਪਹੁੰਚੇ ਮਜੀਠੀਆ

ਖਡੂਰ ਸਾਹਿਬ, 27 ਅਗਸਤ( ਰਸ਼ਪਾਲ ਸਿੰਘ ਕੁਲਾਰ)- ਸਵ. ਜਥੇਦਾਰ ਭਾਨ ਸਿੰਘ ਨਾਗੋਕੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਗ੍ਰਹਿ ਪਿੰਡ ਨਾਗੋਕੇ ਵਿਖੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸੇਸ ਤੌਰ ’ਤੇ ਪਹੁੰਚੇ ।

Ad Position 21
No active advertisement
ਸਵ. ਜਥੇ ਭਾਨ ਸਿੰਘ ਨਾਗੋਕੇ ਦੇ ਗ੍ਰਹਿ ਵਿਖੇ ਬਿਕਰਮ ਸਿੰਘ ਮਜੀਠੀਆ ਜਥੇ ਨੌਰੰਗ ਸਿੰਘ ਨਾਗੋਕੇ ਨਾਲ ਵਿਚਾਰ ਚਰਚਾ ਕਰਦੇ ਹੋਏ, ਨਾਲ ਜਥੇਦਾਰ ਬਲਜੀਤ ਸਾਰੇ ਜਲਾਲ ਉਸਮਾ ਸਾਬਕਾ ਵਿਧਾਇਕ ਅਤੇ ਹੋਰ। ਤਸਵੀਰ–ਕੁਲਾਰ 28-08-2026
ਖਡੂਰ ਸਾਹਿਬ, 27 ਅਗਸਤ( ਰਸ਼ਪਾਲ ਸਿੰਘ ਕੁਲਾਰ)- ਸਵ. ਜਥੇਦਾਰ ਭਾਨ ਸਿੰਘ ਨਾਗੋਕੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਗ੍ਰਹਿ ਪਿੰਡ ਨਾਗੋਕੇ ਵਿਖੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸੇਸ ਤੌਰ ’ਤੇ ਪਹੁੰਚੇ । ਇਸ ਮੌਕੇ ਮਜੀਠੀਆ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਜਥੇ ਭਾਨ ਸਿੰਘ ਦੇ ਹੋਣਹਾਰ ਸਪੁੱਤਰ ਜਥੇਦਾਰ ਨੌਰੰਗ ਸਿੰਘ ਸਰਕਲ ਪ੍ਰਧਾਨ ਨਾਗੋਕੇ ਨਾਲ ਵਿਚਾਰ ਚਰਚਾ ਕੀਤੀ । ਇਸ ਮੌਕੇ ਪਰਿਵਾਰ ਵਲੋਂ ਬਿਕਰਮ ਸਿੰਘ ਮਜੀਠੀਆ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸੇ ਮੌਕੇ ਮਜੀਠੀਆ ਨੇ ਜਥੇ ਨੌਰੰਗ ਸਿੰਘ ਦੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਵਿਚ ਵੱਡਾ ਕਾਫਲਾ ਲੈ ਕੇ ਸਾਮਿਲ ਹੋਣ ਲਈ ਡਿਊਟੀ ਲਗਾਈ। ਇਸ ਮੌਕੇ ਹਾਜ਼ਰ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ ਨੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਰੈਲੀ ਵਿਚ ਇਤਿਹਾਸਕ ਇਕੱਠ 2027 ਦੀਆਂ ਜੜਾਂ ਮਜਬੂਤ ਕਰੇਗਾ ਇਸ ਲਈ ਵੱਡੇ ਵੱਡੇ ਕਾਫਲਿਆਂ ਨਾਲ ਸਾਮਲ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕੀਤੇ ਜਾਣ। ਇਸ ਮੌਕੇ ਜਥੇਦਾਰ ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ, ਗੁਰਚਰਨ ਸਿੰਘ ਸਰਕਲ ਪ੍ਰਧਾਨ ਵੈਰੋਵਾਲ, ਜਥੇ.ਬਲਵਿੰਦਰ ਸਿੰਘ ਵੈਂਈਪੁਈਂ ਮੈਂਬਰ ਐਸ.ਜੀ.ਪੀ.ਸੀ, ਤਰਲੋਕ ਸਿੰਘ ਸਰਪੰਚ ਸੰਘਰ, ਦਲਬੀਰ ਸਿੰਘ ਸੰਮਤੀ ਮੈਂਬਰ ਨਾਗੋਕੇ, ਮੰਗਦੀਪ ਸਿੰਘ, ਸੰਦੀਪ ਸਿੰਘ, ਰਣਜੀਤ ਸਿੰਘ, ਸਕੱਤਰ ਸਿੰਘ, ਗੁਰਦਿਆਲ ਸਿੰਘ, ਬੂਟਾ ਸਿੰਘ, ਬਾਜ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੂਰਨਮਾਸ਼ੀ ਦੇ ਦੀਵਾਨ ਸ਼ੇਰਗੜ੍ਹ ਚੀਮਾ ਵਿਖੇ ਅੱਜ ਅਗਲੀ ਖ਼ਬਰ ਸੁਖਜਿੰਦਰ ਸਿੰਘ ਲਾਡੀ ਸਰਕਲ ਖਡੂਰ ਸਾਹਿਬ ਦੇ ਪ੍ਰਧਾਨ ਨਿਯੁਕਤ ਬੀਬਾ ਰਮਨਦੀਪ ਸੇਰੋਂ ਤੇ ਸਰਪੰਚ ਬਿੱਲਾ ਸੇਰੋਂ ਨੇ ਦਿੱਤੀ...
Ad Position 24