ਯੂ.ਸੀ.ਪੀ.ਐਮ.ਏ. ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਮਿਕਸਲੈਂਡ ਯੂਜ਼ ਖੇਤਰ ਨੂੰ ਸਥਾਈ ਸਨਅਤੀ ਖੇਤਰ ਘੋਸਿਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਉਦਯੋਗਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਤਾਂ ਕਰ ਰਹੀ ਹੈ, ਪਰ ਹਕੀਕਤ ਤੋਂ ਕੋਹਾਂ ਦੂਰ ਸੂਬੇ ਦੀ ‘ਆਪ’ ਸਰਕਾਰ ਵਲੋਂ ਸਨਅਤ ਦੀ ਹੱਬ ਕਹਾਉਣ ਵਾਲੇ ਸਨਅਤੀ ਸ਼ਹਿਰ ਦੇ ਮਿਕਸ ਲੈਂਡ ਯੂਜ਼ ਖੇਤਰ ਵਿਚ ਚੱਲ ਰਹੇ ਉਦਯੋਗਾਂ ਨੂੰ ਬਚਾਉਣ ਲਈ ਕੋਈ ਢੁਕਵਾਂ ਕਦਮ ਚੁਕਿਆਂ ਜਾਵੇ। ਉਨ੍ਹਾ ਮੰਗ ਕੀਤੀ ਕਿ ਕਾਰੋਬਾਰੀਆਂ ਦੀਆਂ ਸਮਸਿਆਵਾਂ ਨੂੰ ਸਮਝਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਖੇਤਰ ਨੂੰ ਸਥਾਈ ਸਨਅਤੀ ਖੇਤਰ ਘੋਸ਼ਿਤ ਕਰੇ।