07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੀ . ਟੀ . ਯੂਨੀਵਰਸਿਟੀ ਵਲੋਂ ਉਦਯੋਗ ਏਕੀਕ੍ਰਿਤ ਸਿੱਖਿਆ ਸੰੰਬੰਧੀ ਗ੍ਰਾਂਟ ਥੌਰਨਟਨ ਭਾਰਤ ਨਾਲ ਸਮਝੌਤਾ

ਜਲੰਧਰ, 7 ਅਕਤੂਬਰ (ਜਸਪਾਲ ਸਿੰਘ)-ਸੀ. ਟੀ.

Ad Position 21
No active advertisement
ਅਜੀਤ ਡੈਸਕ 08-10-2026
ਜਲੰਧਰ, 7 ਅਕਤੂਬਰ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਨੇ ਉਦਯੋਗ–ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਉਦਯੋਗ-ਏਕੀਕ੍ਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗ੍ਰਾਂਟ ਥੌਰਨਟਨ ਭਾਰਤ ਨਾਲ ਇੱਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ । ਇਸ ਸਮਝੌਤਾ ਪੱਤਰ ’ਤੇ ਚਰਨਜੀਤ ਸਿੰਘ ਚੰਨੀ ਚਾਂਸਲਰ ਸੀ.ਟੀ. ਯੂਨੀਵਰਸਿਟੀ ਅਤੇ ਡਾ. ਨਿਤਿਨ ਟੰਡਨ ਵਾਈਸ ਚਾਂਸਲਰ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ ਗਏ । ਗ੍ਰਾਂਟ ਥੌਰਨਟਨ ਭਾਰਤ ਵਲੋਂ ਪ੍ਰਦੀਪ ਪਾਂਡੇ ਅਤੇ ਕਮਲ ਖੱਟਰ ਸਹਾਇਕ ਨਿਰਦੇਸ਼ਕ ਮੌਜੂਦ ਰਹੇ । ਸੀ.ਟੀ. ਯੂਨੀਵਰਸਿਟੀ ਦੇ ਵਫ਼ਦ ਵਿੱਚ ਸੰਜੇ ਖੰਡੂਰੀ ਡਿਪਟੀ ਰਜਿਸਟਰਾਰ, ਡਾ. ਪੰਕਜ ਜੈਨ ਡਾਇਰੈਕਟਰ ਕਰੀਅਰ ਵਿਕਾਸ ਕੇਂਦਰ ਅਤੇ ਡਾ. ਇਸ਼ਪ੍ਰੀਤ ਸਿੰਘ ਵਿਰਕ ਵਿਭਾਗ ਮੁਖੀ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸ਼ਾਮਿਲ ਰਹੇ । ਇਸ ਸਹਿਯੋਗ ਤਹਿਤ ਗ੍ਰਾਂਟ ਥੌਰਨਟਨ ਭਾਰਤ, ਸੀਟੀ ਯੂਨੀਵਰਸਿਟੀ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਪ੍ਰੋਗਰਾਮ ਵਿੱਚ ਉਦਯੋਗਿਕ ਏਕੀਕਰਨ ਪ੍ਰਦਾਨ ਕਰੇਗਾ। ਡਾ. ਮਨਬੀਰ ਸਿੰਘ, ਪ੍ਰੋ. ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਸਾਡਾ ਮੰਨਣਾ ਹੈ ਕਿ ਸਿੱਖਿਆ ਉਦੋਂ ਹੀ ਅਸਲ ਅਰਥਾਂ ਵਿੱਚ ਪ੍ਰਭਾਵਸ਼ਾਲੀ ਬਣਦੀ ਹੈ, ਜਦੋਂ ਅਕਾਦਮਿਕ ਗਿਆਨ ਨੂੰ ਅਸਲ ਦੁਨੀਆ ਦੇ ਉਦਯੋਗਿਕ ਤਜਰਬੇ ਨਾਲ ਜੋੜਿਆ ਜਾਂਦਾ ਹੈ । ਡਾ. ਨਿਤਿਨ ਟੰਡਨ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਪੇਸ਼ੇਵਰ ਮਾਹੌਲ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਉਦਯੋਗ–ਅਕਾਦਮਿਕ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ ਹੈ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਜੀ ਦੀ 63ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਅਗਲੀ ਖ਼ਬਰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ ਤੇ ‘ ਆਪ ’ ਸਰਕਾਰ ਨੂੰ ਘੇਰਿਆ
Ad Position 24