07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਬਾਵਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦੇ ਕੇ ਰਾਹੁਲ ਗਾਂਧੀ , ਪ੍ਰਿਯੰਕਾ ਗਾਂਧੀ ਦੀ ਗ੍ਰਿਫ਼ਤਾਰੀ ‘ ਤੇ ਸੱਤਿਆਗ੍ਰਹਿ ਕਰਕੇ ਕੀਤਾ ਰੋਸ ਦਾ ਪ੍ਰਗਟਾਵਾ

ਲੁਧਿਆਣਾ, 7 ਅਕਤੂਬਰ (ਜਤਿੰਦਰ ਭੰਬੀ)-ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ. ਆਈ.

Ad Position 21
No active advertisement
ਅਜੀਤ ਡੈਸਕ 08-10-2026
ਲੁਧਿਆਣਾ, 7 ਅਕਤੂਬਰ (ਜਤਿੰਦਰ ਭੰਬੀ)-ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ. (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ 5 ਘੰਟੇ ਦਾ ਸੱਤਿਆਗ੍ਰਹਿ ਕਰਕੇ ਭਾਰਤ ਦੇ ਚੋਣ ਕਮਿਸ਼ਨਰ ਗਿਆਨੀਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਗ੍ਰਿਫ਼ਤਾਰੀ ‘ਤੇ ਰੋਸ ਪ੍ਰਗਟ ਕੀਤਾ ਅਤੇ ਭੁੱਖ ਹੜਤਾਲ ਕੀਤੀ। ਉਨ੍ਹਾਂ ਕਿਹਾ ਕਿ ਨੇਤਾਵਾਂ ਨਾਲ ਦਿੱਲੀ ਪੁਲਿਸ ਦਾ ਵਿਵਹਾਰ ਨਿੰਦਣਯੋਗ ਹੈ। ਇਸ ਸਮੇਂ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਰੀਰ ‘ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਗੋਲੀਆਂ ਖਾਂਦੀਆਂ। ਉਹ ਦੇਸ਼ ਭਗਤੀ ਦੇ ਅਰਥ ਸਮਝਦੇ ਹਨ। ਬਾਵਾ ਨੇ ਕਿਹਾ ਕਿ ਲੁਧਿਆਣਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ ਥਾਪਰ ਜਿਨ੍ਹਾਂ ਦੀ ਜਨਮ ਭੂਮੀ ਹੈ, ਉਨ੍ਹਾਂ ਅੰਗਰੇਜ਼ ਹਕੂਮਤ ਨਾਲ ਟੱਕਰ ਲੈ ਕੇ ਫਾਂਸੀ ਦੇ ਰਸਤੇ ਚੁੰਮੇ, ਜੇਲ੍ਹਾਂ ਕੱਟੀਆਂ ਤਾਂ ਭਾਰਤ ਵਿਚ ਲੋਕਤੰਤਰ ਸਥਾਪਿਤ ਹੋਇਆ। ਦੇਸ਼ ਵਿਚ ਵੋਟ ਦਾ ਰਾਜ ਸਥਾਪਿਤ ਹੋਇਆ ਪਰ ਅੱਜ ਭਾਜਪਾ ਦੀ ਮੋਦੀ ਸਰਕਾਰ ਗਿਆਨੇਸ਼ ਕੁਮਾਰ ਰਾਹੀਂ ਵੋਟ ਦਾ ਹੱਕ ਖੋਹ ਰਹੀ ਹੈ ਤਾਂ ਕਿ ਭਾਜਪਾ ਦੀ ਕੁਰਸੀ (ਸੱਤਾ) ਬਰਕਰਾਰ ਰਹੇ। ਅਜਿਹਾ ਕਾਂਗਰਸ ਪਾਰਟੀ ਦੇ ਵਰਕਰ ਅਤੇ ਸਾਡੇ ਯੋਧੇ ਨੇਤਾ ਰਾਹੁਲ ਗਾਂਧੀ ਹੋਣ ਨਹੀਂ ਦੇਣਗੇ। ਅਸੀਂ ਹਰ ਪੱਧਰ ‘ਤੇ ਇਹਨਾਂ ਫ਼ਿਰਕੂ ਕੁਰਸੀ ਦੇ ਲਾਲਚੀ ਲੋਕਾਂ ਦਾ ਵਿਰੋਧ ਕਰਾਂਗੇ। ਇਸ ਸਮੇਂ ਬਾਵਾ ਨੇ ਸੰਖ ਪੂਰ ਕੇ ਲੋਕਤੰਤਰ ਵਿਰੋਧੀ ਤਾਕਤਾਂ ਖ਼ਿਲਾਫ਼ ਇਕੱਠੇ ਹੋਣ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਭੋਗ ’ ਤੇ ਵਿਸ਼ੇਸ਼ : ਬੜੇ ਹੀ ਸ਼ਾਂਤ ਅਤੇ ਦਿਆਲੂ ਸੁਭਾਅ ਦੇ ਮਾਲਕ ਸਨ ‘ ਮਨਮੋਹਨ ਸਿੰਘ’ ਅਗਲੀ ਖ਼ਬਰ ਵਿਸ਼ਵ ਡਾਕ ਦਿਵਸ ਮੌਕੇ ‘ ਰਾਸ਼ਟਰੀ ਡਾਕ ਹਫ਼ਤਾ -2026’ ਸਮਾਗਮ 9 ਤੋਂ 15 ਅਕਤੂਬਰ ਤੱਕ
Ad Position 24