07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਤਾਜਪੁਰ ਸੜਕ ‘ਤੇ ਨਸ਼ਾ ਵੇਚਦੇ ਤੇ ਖਰੀਦ ਰਹੇ ਨੌਜਵਾਨਾਂ ਦੀ ਵੀਡੀਓ ਹੋਈ ਵਾਇਰਲ

ਲੁਧਿਆਣਾ, 6 ਅਗਸਤ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ ਸੱਤ ਦੇ ਘੇਰੇ ਅੰਦਰ ਪੈਂਦੇ ਇਲਾਕੇ ਤਾਜਪੁਰ ਸੜਕ ‘ਤੇ ਨਸ਼ਾ ਵੇਚਦੇ ਅਤੇ ਖਰੀਦ ਰਹੇ ਨੌਜਵਾਨਾਂ ਦੀ ਵੀਡੀਓ ਵਾਇਰਲ ਹੋ ਗਈ, ਜਿਸ ਦੀ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਤਿੰਨ ਦੇ ਕਰੀਬ ਨੌਜਵਾਨ ਉੱਥੇ ਨਸ਼ੀਲੇ ਪਦਾਰਥ ਇਕ ਦੂਜੇ ਤੋਂ ਲੈ ਰਹੇ ਸਨ।

Ad Position 21
No active advertisement
ਅਜੀਤ ਡੈਸਕ 07-08-2026
ਲੁਧਿਆਣਾ, 6 ਅਗਸਤ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ ਸੱਤ ਦੇ ਘੇਰੇ ਅੰਦਰ ਪੈਂਦੇ ਇਲਾਕੇ ਤਾਜਪੁਰ ਸੜਕ ‘ਤੇ ਨਸ਼ਾ ਵੇਚਦੇ ਅਤੇ ਖਰੀਦ ਰਹੇ ਨੌਜਵਾਨਾਂ ਦੀ ਵੀਡੀਓ ਵਾਇਰਲ ਹੋ ਗਈ, ਜਿਸ ਦੀ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਤਿੰਨ ਦੇ ਕਰੀਬ ਨੌਜਵਾਨ ਉੱਥੇ ਨਸ਼ੀਲੇ ਪਦਾਰਥ ਇਕ ਦੂਜੇ ਤੋਂ ਲੈ ਰਹੇ ਸਨ। ਇਨ੍ਹਾਂ ਵਿਚੋਂ ਇਕ ਨੌਜਵਾਨ ਦੂਜੇ ਨੌਜਵਾਨ ਨੂੰ ਪੈਸੇ ਵੀ ਦੇ ਰਿਹਾ ਸੀ। ਵੀਡੀਓ ਵਾਇਰਲ ਹੋਣ ਤੇ ਪੁਲਿਸ ਹਰਕਤ ਵਿਚ ਆ ਗਈ ਅਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਵਾਇਰਲ ਵੀਡੀਓ ਅੰਦਰ ਮੌਜੂਦ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਦੇ ਡਾਕਟਰ ਨੂੰ ਮ੍ਰਿਤਕ ਅੰਗ ਦਾਨ ਤੇ ਅੰਗ ਬਦਲਣ ਦੇ ਖੇਤਰ ’ਚ ਸ਼ਾਨਦਾਰ ਕਾਰਗੁਜ਼ਾਰੀ ਲਈ ਮਿਲਿਆ ਰਾਸ਼ਟਰੀ ਸਨ... ਅਗਲੀ ਖ਼ਬਰ ਕੇਂਦਰੀ ਜੇਲ ਵਿੱਚੋਂ ਨਸ਼ੀਲਾ ਪਦਾਰਥ ਅਤੇ ਮੋਬਾਈਲ ਬਰਾਮਦ
Ad Position 24
No active advertisement