06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ਹਿਰ ਵਿਚ ਮਿਲਾਵਟਖੋਰੀ ਦਾ ਵਧਦਾ ਜਾਲ, ਆਮ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ!

ਫੁੱਲਾਂਵਾਲ, 6 ਅਗਸਤ (ਮਨਜੀਤ ਸਿੰਘ ਦੁੱਗਰੀ)-ਮੌਜੂਦਾ ਸਮੇਂ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਬਾਹਰੀ ਇਲਾਕਿਆਂ ਵਿਚ ਖਾਣ-ਪੀਣ ਦੀਆਂ ਵਸਤੂਆਂ ਵਿਚ ਮਿਲਾਵਟ ਦਾ ਧੰਦਾ ਚਿੰਤਾਜਨਕ ਪੱਧਰ ‘ਤੇ ਪਹੁੰਚ ਗਿਆ ਹੈ। ਦੁੱਧ, ਦੇਸੀ ਘਿਓ, ਪਨੀਰ, ਮਸਾਲੇ, ਨਮਕ, ਮਠਿਆਈਆਂ, ਤੇਲ, ਜਿੰਮ ਸਪਲੀਮੈਂਟ ਅਤੇ ਹੋਰ ਖੁਰਾਕੀ ਵਸਤੂਆਂ ਵਿਚ ਮਿਲਾਵਟ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 07-08-2026
ਫੁੱਲਾਂਵਾਲ, 6 ਅਗਸਤ (ਮਨਜੀਤ ਸਿੰਘ ਦੁੱਗਰੀ)-ਮੌਜੂਦਾ ਸਮੇਂ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਬਾਹਰੀ ਇਲਾਕਿਆਂ ਵਿਚ ਖਾਣ-ਪੀਣ ਦੀਆਂ ਵਸਤੂਆਂ ਵਿਚ ਮਿਲਾਵਟ ਦਾ ਧੰਦਾ ਚਿੰਤਾਜਨਕ ਪੱਧਰ ‘ਤੇ ਪਹੁੰਚ ਗਿਆ ਹੈ। ਦੁੱਧ, ਦੇਸੀ ਘਿਓ, ਪਨੀਰ, ਮਸਾਲੇ, ਨਮਕ, ਮਠਿਆਈਆਂ, ਤੇਲ, ਜਿੰਮ ਸਪਲੀਮੈਂਟ ਅਤੇ ਹੋਰ ਖੁਰਾਕੀ ਵਸਤੂਆਂ ਵਿਚ ਮਿਲਾਵਟ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਾਲਾਂਕਿ ਕੁੱਝ ਦਿਨਾਂ ਤਕ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ ਅਤੇ ਹਾਲ ਹੀ ਵਿਚ ਲੁਧਿਆਣਾ ‘ਚ ਨਕਲੀ ਦੇਸੀ ਘਿਓ, ਜਿੰਮ ਸਪਲੀਮੈਂਟ, ਨਮਕ, ਪਨੀਰ ਅਤੇ ਹੋਰ ਖਾਣ ਵਾਲੀਆਂ ਵਸਤੂਆਂ ਫੜੀਆਂ ਜਾਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਮਿਲਾਵਟਖੋਰ ਆਮ ਲੋਕਾਂ ਦੀ ਸਿਹਤ ਨਾਲ ਬੇਰਹਿਮੀ ਨਾਲ ਖੇਡ ਰਹੇ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਆਮ ਆਦਮੀ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਜੋ ਖਾ ਰਿਹਾ ਹੈ ਜਾਂ ਆਪਣੇ ਪਰਿਵਾਰ ਨੂੰ ਖੁਆ ਰਿਹਾ ਹੈ, ਉਹ ਅਸਲੀ ਹੈ ਜਾਂ ਮਿਲਾਵਟੀ। ਘੱਟ ਕੀਮਤ ਅਤੇ ਵੱਧ ਮੁਨਾਫ਼ੇ ਦੀ ਲਾਲਚ ਵਿਚ ਮਿਲਾਵਟਖੋਰੀ ਦੇ ਧੰਦੇ ਨਾਲ ਜੁੜੇ ਅਜਿਹੇ ਕੁੱਝ ਵਪਾਰੀ ਬੇਖੌਫ਼ ਬਿਨਾਂ ਕਿਸੇ ਦੇ ਡਰ ਤੋਂ ਆਮ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿਚ ਪਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਖ਼ੁਰਾਕ ਸੁਰੱਖਿਆ ਨਾਲ ਜੁੜੇ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਕਦੇ-ਕਦਾਈਂ ਛਾਪੇਮਾਰੀ ਕਰਕੇ ਕੁੱਝ ਨਮੂਨੇ ਭਰਨ ਜਾਂ ਥੋੜ੍ਹੀ ਬਹੁਤ ਕਾਰਵਾਈ ਕਰ ਦਿੱਤੀ ਜਾਂਦੀ ਹੈ, ਪਰ ਵੱਡੇ ਪੱਧਰ ‘ਤੇ ਚੱਲ ਰਹੇ ਮਿਲਾਵਟ ਦੇ ਨੈਟਵਰਕ ‘ਤੇ ਸਖ਼ਤ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਮਿਲਾਵਟਖੋਰਾਂ ਦੇ ਹੌਂਸਲੇ ਬੁਲੰਦ ਹਨ। ਦੂਜੇ ਪਾਸੇ ਮਾਹਿਰਾਂ ਅਨੁਸਾਰ ਮਿਲਾਵਟੀ ਖ਼ੁਰਾਕ ਨਾਲ ਜਿਗਰ, ਗੁਰਦੇ, ਦਿਲ ਅਤੇ ਪਾਚਨ ਤੰਤਰ ઑ ਤੇ ਗੰਭੀਰ ਅਸਰ ਪੈ ਸਕਦਾ ਹੈ। ਲੰਬੇ ਸਮੇਂ ਤੱਕ ਅਜਿਹੀਆਂ ਵਸਤੂਆਂ ਦੀ ਵਰਤੋਂ ਨਾਲ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਵਧ ਸਕਦਾ ਹੈ। ਬੱਚੇ, ਬਜ਼ੁਰਗ ਅਤੇ ਗਰਭਵਤੀ ਮਹਿਲਾਵਾਂ ਇਸ ਦਾ ਸਭ ਤੋਂ ਵੱਧ ਸ਼ਿਕਾਰ ਬਣ ਸਕਦੇ ਹਨ। ਮਾਹਿਰਾਂ ਅਤੇ ਜਾਗਰੂਕ ਨਾਗਰਿਕਾਂ ਦਾ ਮੰਨਣਾ ਹੈ ਕਿ ਸਿਰਫ਼ ਛਾਪੇਮਾਰੀ ਨਾਲ ਇਹ ਸਮੱਸਿਆ ਖ਼ਤਮ ਨਹੀਂ ਹੋਵੇਗੀ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਢੁਕਵੇਂ ਅਤੇ ਸਖ਼ਤ ਕਦਮ ਚੁੱਕਣੇ ਹੋਣਗੇ। ਨਿਯਮਤ ਅਤੇ ਅਚਾਨਕ ਸੈਂਪਲਿੰਗ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਮਿਲਾਵਟਖੋਰਾਂ ਦੇ ਲਾਇਸੈਂਸ ਰੱਦ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਾਸਟ-ਟ੍ਰੈਕ ਅਦਾਲਤਾਂ ਰਾਹੀਂ ਅਜਿਹੇ ਮਾਮਲਿਆਂ ਦਾ ਜਲਦੀ ਨਿਪਟਾਰਾ ਹੋਵੇ। ਇਸ ਤੋਂ ਇਲਾਵਾ ਖ਼ੁਰਾਕ ਜਾਂਚ ਲੈਬਾਂ ਦੀ ਗਿਣਤੀ ਅਤੇ ਸਮਰੱਥਾ ਵਧਾਈ ਜਾਵੇ। ਲੋਕਾਂ ਨੂੰ ਮਿਲਾਵਟ ਦੀ ਪਛਾਣ ਅਤੇ ਸ਼ਿਕਾਇਤ ਕਰਨ ਬਾਰੇ ਜਾਗਰੂਕ ਕੀਤਾ ਜਾਵੇ। ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਠੋਸ ਤਰੀਕੇ ਨਾਲ ਵਿਸ਼ੇਸ਼ ਚੈਕਿੰਗ ਮੁਹਿੰਮਾਂ ਚਲਾਈਆਂ ਜਾਣ। ਕੀ ਕਹਿਣਾ ਹੈ ਸਥਾਨਕ ਵਾਸੀਆਂ ਦਾ- ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਿਲਾਵਟ ਨੂੰ ਇਕ ਗੰਭੀਰ ਜਨ ਸਿਹਤ ਮੁੱਦੇ ਵਜੋਂ ਲੈਣਾ ਚਾਹੀਦਾ ਹੈ। ਜਦ ਤੱਕ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲਦੀਆਂ, ਉਦੋਂ ਤੱਕ ਲੋਕਾਂ ਦੀਆਂ ਥਾਲ਼ੀਆਂ ਵਿਚ ਮਿਲਾਵਟ ਦਾ ਜ਼ਹਿਰ ਪਹੁੰਚਦਾ ਰਹੇਗਾ। ਹੁਣ ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਹੁਣ ਵੀ ਸਿਰਫ਼ ਰਸਮੀ ਕਾਰਵਾਈ ਕਰੇਗਾ ਜਾਂ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਵੱਡੇ ਪੱਧਰ ‘ਤੇ ਸਖ਼ਤ ਮੁਹਿੰਮ ਚਲਾਈ ਜਾਵੇਗੀ? ਇਹ ਜਵਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੇਣਾ ਹੋਵੇਗਾ। ਸਵਾਲਾਂ ਦੇ ਘੇਰੇ ਵਿਚ ਸਿਸਟਮ ਕੀ ਮਿਲਾਵਟਖੋਰਾਂ ਨੂੰ ਕਿਸੇ ਦਾ ਡਰ ਨਹੀਂ? ਆਖ਼ਰ ਨਕਲੀ ਦੇਸੀ ਘਿਓ, ਪਨੀਰ, ਨਮਕ, ਜਿੰਮ ਸਪਲੀਮੈਂਟ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਬਾਜ਼ਾਰ ਤੱਕ ਕਿਵੋਂ ਪਹੁੰਚਦੇ ਹਨ? ਕੀ ਜਾਂਚ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹੈ? ਵੱਡੇ ਮਗਰ-ਮੱਛਾਂ ਤੱਕ ਕਾਨੂੰਨ ਦਾ ਹੱਥ ਕਦੋਂ ਪਹੁੰਚੇਗਾ? ਲੋਕਾਂ ਦੀ ਥਾਲ਼ੀ ‘ਚ ਜ਼ਹਿਰ ਪਰੋਸਣ ਵਾਲਿਆਂ ਨੂੰ ਸਖ਼ਤ ਸਜ਼ਾ ਕਦੋਂ ਮਿਲੇਗੀ?
Ad Position 22
No active advertisement
ਪਿਛਲੀ ਖ਼ਬਰ ਕਿਚਲੂ ਨਗਰ ’ਚ ਧਸੀ ਸੜਕ ਦਾ ਮੇਅਰ ਇੰਦਰਜੀਤ ਕੌਰ ਨੇ ਕੀਤਾ ਨਿਰੀਖਣ ਅਗਲੀ ਖ਼ਬਰ ਪਸਨਾਵਾਲ ਵਿਖੇ ਹੋਈ ਲੋਕ ਮਿਲਣੀ ’ਚ ‘ਆਪ’ ਹਲਕਾ ਇੰਚਾਰਜ ਮਾਹਲ ਨੇ ਕੀਤੀ ਸ਼ਮੂਲੀਅਤ
Ad Position 24
No active advertisement