ਪੰਜਾਬੀ ਸਾਹਿਤ ਅਕਾਦਮੀ ਵਲੋਂ ਆਈ.ਡੀ.ਪੀ.ਡੀ. ਦੇ ਸਹਿਯੋਗ ਨਾਲ 9 ਨੂੰ ਹੋਵੇਗੀ ਆਲਮੀ ਅਮਨ ਕਾਨਫ਼ਰੰਸ, ਤਿਆਰੀਆਂ ਮੁਕੰਮਲ
ਲੁਧਿਆਣਾ, 6 ਅਗਸਤ ( ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ 9 ਅਗਸਤ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਸਵੇਰੇ 10.
ਪ
ਪੰਜਾਬੀ ਸਾਹਿਤ ਅਕਾਦਮੀ ਵਲੋਂ ਆਈ.ਡੀ.ਪੀ.ਡੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਕਰਵਾਈ ਜਾ ਰਹੀ ਆਲਮੀ ਅਮਨ ਕਾਨਫ਼ਰੰਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਗੁਲਜ਼ਾਰ ਪੰਧੇਰ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਦੀਪ ਅਤੇ ਹੋਰ। ਅਜੀਤ ਤਸਵੀਰ
07-08-2026
ਲੁਧਿਆਣਾ, 6 ਅਗਸਤ ( ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ 9 ਅਗਸਤ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਸਵੇਰੇ 10.00 ਵਜੇ ਕਰਵਾਈ ਜਾ ਰਹੀ ‘’ਆਲਮੀ ਅਮਨ ਕਾਨਫ਼ਰੰਸ’’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਾਨਫ਼ਰੰਸ ਸਬੰਧੀ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਅਮਨ ਕਾਨਫ਼ਰੰਸ ਵਿਚ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਹੋਏ ਪ੍ਰਮਾਣੂ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ‘’ਆਲਮੀ ਜੰਗਾਂ, ਸਾਡੇ ਮਸਲੇ ਅਤੇ ਹੋਂਦ’’ ਵਿਸ਼ੇ ‘ਤੇ ਕਾਨਫ਼ਰੰਸ ਕਰਵਾਈ ਜਾਵੇਗੀ। ਆਈ.ਡੀ.ਪੀ.ਡੀ. ਦੇ ਪ੍ਰਧਾਨ ਡਾ. ਅਰੁਣ ਮਿੱਤਰਾ ਨੇ ਕਿਹਾ ਕਿ ਯੁੱਧ ਕਾਰਨ ਵਾਤਾਵਰਣ ਨਾਲ ਖਿਲਵਾੜ ਹੋ ਰਿਹਾ ਹੈ। ਯੁੱਧ ਨਾਲ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ ਹਨ। ਉਨ੍ਹਾਂ ਦੱਸਿਆ ਕਾਨਫ਼ਰੰਸ ਮੌਕੇ ਹੀਰੋਸ਼ੀਮਾ ਅਤੇ ਨਾਗਾਸਾਕੀ ਬਾਰੇ ਡਾਕੂਮੈਂਟਰੀ ਫ਼ਿਲਮਾਂ ਵੀ ਵਿਖਾਈਆਂ ਜਾਣਗੀਆਂ। ਡਾ. ਪਾਲ ਕੌਰ ਨੇ ਕਿਹਾ ਕਿ ਅੱਜ ਕੱਲ੍ਹ ਦੇ ਮਾਹੌਲ ਵਿਚ ਇਹੋ ਜਿਹੀਆਂ ਕਾਨਫ਼ਰੰਸਾਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਅੱਜਕੱਲ੍ਹ ਦੀਆਂ ਜੰਗਾਂ ਬਹੁਤੀ ਵਾਰੀ ਔਰਤਾਂ ਅਤੇ ਬੱਚਿਆਂ ਲਈ ਅਤਿ ਨੁਕਸਾਨਦਾਇਕ ਸਾਬਤ ਹੋ ਰਹੀਆਂ ਹਨ। ਡਾ. ਗੁਲਜ਼ਾਰ ਪੰਧੇਰ ਨੇ ਦੱਸਿਆ ਕਿ ਕਾਨਫ਼ਰੰਸ ਵਿਚ ਮੁੱਖ ਮਹਿਮਾਨ ਡਾ. ਅਰਵਿੰਦ, ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੁੱਖ ਬੁਲਾਰੇ ਵਜੋਂ ਸਤਨਾਮ ਚਾਨਾ ਅਤੇ ਡਾ. ਸੁਖਦੇਵ ਸਿੰਘ ਸਿਰਸਾ ਕਾਨਫ਼ਰੰਸ ਦੀ ਪ੍ਰਧਾਨਗੀ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਅਮਰਜੀਤ ਸਿੰਘ ਟਿੱਕਾ, ਇੰਜ. ਬਾਵਾ ਗੁਰਵਿੰਦਰ ਸਿੰਘ ਸਰਨਾ, ਸ਼ਾਹੀ ਇਮਾਮ ਉਸਮਾਨ ਰਹਿਮਾਨ ਲੁਧਿਆਣਵੀ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਉਘੇ ਡਾਕਟਰਾਂ ਵਲੋਂ ਜੰਗ ਦੇ ਭਿਆਨਕ ਪ੍ਰਭਾਵਾਂ ਦੀਆਂ ਡਾਕੂਮੈਂਟਰੀਆਂ ਵਿਖਾਈਆਂ ਜਾਣਗੀਆਂ। ਡਾ. ਹਰੀ ਸਿੰਘ ਜਾਚਕ, ਕੇ. ਸਾਧੂ ਸਿੰਘ ਅਤੇ ਪ੍ਰਭਜੋਤ ਸੋਹੀ ਨੇ ਅਕਾਦਮੀ ਵਲੋਂ ਅਮਨ ਸ਼ਾਂਤੀ ਪਸੰਦ ਸਮੂਹ ਲੋਕਾਂ ਨੂੰ ਇਸ ‘ਆਲਮੀ ਅਮਨ ਕਾਨਫ਼ਰੰਸ’ ‘ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ।