06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪਸਨਾਵਾਲ ਵਿਖੇ ਹੋਈ ਲੋਕ ਮਿਲਣੀ ’ਚ ‘ਆਪ’ ਹਲਕਾ ਇੰਚਾਰਜ ਮਾਹਲ ਨੇ ਕੀਤੀ ਸ਼ਮੂਲੀਅਤ

ਧਾਰੀਵਾਲ, 6 ਅਗਸਤ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਪਸਨਾਵਾਲ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਲੋਕ ਮਿਲਣੀ ਦੌਰਾਨ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਫ ਸੁਥਰੀ ਨੀਅਤ ਨਾਲ ਪੰਜਾਬ ਦੇ ਵਿਕਾਸ ਲਈ ਰਾਤ-ਦਿਨ ਕੰਮ ਕਰ ਰਹੇ ਤੇ ਵਿਰੋਧੀ ਧਿਰਾਂ ਕੋਲ ਵਿਧਾਨ ਸਭਾ ਵਿਚ ਬੋਲਣ ਵਾਲਾ ਕੋਈ ਮੁੱਦਾ ਹੀ ਨਹੀਂ ਰਿਹਾ।

Ad Position 21
No active advertisement
ਪਿੰਡ ਪਸਨਾਵਾਲ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਸਮਾਗਮ ਵਿਚ ਬੈਠੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਤੇ ਹੋਰ। ਤਸਵੀਰ : ਸਵਰਨ ਸਿੰਘ 07-08-2026
ਧਾਰੀਵਾਲ, 6 ਅਗਸਤ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਪਸਨਾਵਾਲ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਲੋਕ ਮਿਲਣੀ ਦੌਰਾਨ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਫ ਸੁਥਰੀ ਨੀਅਤ ਨਾਲ ਪੰਜਾਬ ਦੇ ਵਿਕਾਸ ਲਈ ਰਾਤ-ਦਿਨ ਕੰਮ ਕਰ ਰਹੇ ਤੇ ਵਿਰੋਧੀ ਧਿਰਾਂ ਕੋਲ ਵਿਧਾਨ ਸਭਾ ਵਿਚ ਬੋਲਣ ਵਾਲਾ ਕੋਈ ਮੁੱਦਾ ਹੀ ਨਹੀਂ ਰਿਹਾ। ਸ: ਮਾਹਲ ਨੇ ਕਿਹਾ ਕਿ ਹਲਕੇ ਅੰਦਰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਲੋਕ ਹਿੱਤਕਾਰੀ ਕੰਮਾਂ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਕਿਸੇ ਵੀ ਵਿਕਾਸ ਕਾਰਜ ਨੂੰ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਕਾਦੀਆਂ ਅੰਦਰ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹੈਰਾਨੀਜਨਕ ਨਤੀਜੇ ਹੋਣਗੇ, ਕਿਉਂਕਿ ਲੰਮੇਂ ਸਮੇਂ ਤੋਂ ਸੱਤ੍ਹਾ ’ਤੇ ਬੈਠੇ ਇੱਕੋ ਪਰਿਵਾਰ ਨੇ ਹਲਕੇ ਦਾ ਵਿਕਾਸ ਤਾਂ ਕਰਵਾਇਆ ਨਹੀਂ, ਬਲਕਿ ਸਬਜਬਾਗ ਹੀ ਦਿਖਾਏ ਹਨ। ਸਮਾਗਮ ਦੀ ਅਗਵਾਈ ਗੁਰਭੇਜ ਸਿੰਘ ਪਸਨਾਵਾਲ, ਦੀਪਕ ਸਿੰਘ ਫੌਜੀ, ਸਨਦੀਪ ਸਿੰਘ ਪੰਚ ਨਵਾਂ ਪਸਨਾਵਾਲ ਆਦਿ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਚੇਅਰਮੈਨ ਮੁੱਖਦੇਵ ਸਿੰਘ ਆਲੋਵਾਲ, ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਜਸਵਿੰਦਰ ਪਾਲ, ਸੁਖਜਿੰਦਰ ਸਿੰਘ, ਲਵਜਿੰਦਰ ਸਿੰਘ, ਮੇਜਰ ਸਿੰਘ, ਮਿਠੁਨ ਮਸੀਹ, ਜਗੀਰ ਸਿੰਘ, ਹਰਵਿੰਦਰ ਕੌਰ, ਗੁਰਪਿੰਦਰ ਸਿੰਘ, ਹਰਦੇਵ ਸਿੰਘ, ਸੁਖਦੇਵ ਰਾਜ ਲਾਡੀ, ਕਸ਼ਮੀਰ ਸਿੰਘ, ਨਰਿੰਦਰ ਸਿੰਘ ਫੌਜੀ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਵਿਚ ਮਿਲਾਵਟਖੋਰੀ ਦਾ ਵਧਦਾ ਜਾਲ, ਆਮ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ! ਅਗਲੀ ਖ਼ਬਰ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਵਲੋਂ ਟ੍ਰੇਨਿੰਗ ਕੈਂਪ ਦੇ ਦੂਜੇ ਦਿਨ ਉਤਸ਼ਾਹ ਪੂਰਵਕ ਗਤੀਵਿਧੀਆਂ ਕਰਵਾਈਆਂ
Ad Position 24
No active advertisement