06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਹਲਕਾ ਦਾਖਾ ਕਾਂਗਰਸ ਦੇ ਚੱਲਦੇ ਸਮਾਗਮ ਬਾਹਰ ਚੰਨੀ ਲਿਆਉ-ਪੰਜਾਬ ਬਚਾਉ ਦੇ ਲੱਗੇ ਨਾਅਰੇ

ਮੁੱਲਾਂਪੁਰ-ਦਾਖਾ, 6 ਅਗਸਤ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਕਾਂਗਰਸ ਪਾਰਟੀ ਦੇ 5 ਵਿਧਾਨ ਸਭਾ ਹਲਕਿਆਂ ਦਾ ਜ਼ਿਲ੍ਹਾ ਪੱਧਰੀ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਆਡੀਟੋਰੀਅਮ ਹਾਲ ’ਚ ਪੂਰੀ ਤਰ੍ਹਾਂ ਸਫ਼ਲ ਰਿਹਾ, ਪਰ ਰਿਜ਼ੋਰਟਸ ਦੇ ਮੁੱਖ ਗੇਟ ਬਾਹਰ ਸੜਕ ਕਿਨਾਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵਲੋਂ ਵਿਰੋਧ ਦਾ ਭੁਪੇਸ਼ ਬਘੇਲ, ਰਾਜਾ ਵੜਿੰਗ, ਡਾਲਵੀ ਹੋਰਨਾਂ ਨੂੰ ਸਾਹਮਣਾ ਕਰਨਾ ਪਿਆ। ਚੰਨੀ ਦੇ ਬੇਹੱਦ ਕਰੀਬੀ ਕਰਨ ਵੜਿੰਗ ਦੀ ਅਗਵਾਈ ਹੇਠ ਸਾਬਕਾ ਸਰਪੰਚ ਦਾਖਾ ਜਤਿੰਦਰ ਸਿੰਘ ਸੇਖੋਂ, ਵਰਿੰਦਰ ਸਿੰਘ ਮਦਾਰਪੁਰਾ, ਸਰਪੰਚ ਦਰਸ਼ਨ ਸਿੰਘ ਵਿਰਕ, ਸਾਬਕਾ ਸਰਪੰਚ ਗੁਰਜੀਤ ਸਿੰਘ ਈਸੇਵਾਲ, ਕਮਲਜੀਤ ਸਿੰਘ, ਬਲਰਾਜ ਸਿੰਘ ਬੱਦੋਵਾਲ, ਸਰਬਜੀਤ ਸਿੰਘ ਮਾਜਰੀ, ਹੈਪੀ ਸਰਪੰਚ ਭਮਾਲ, ਸੰਦੀਪ ਸਿੰਘ ਦਾਖਾ, ਸਮੇਤ ਨੌਜਵਾਨਾਂ ਵਲੋਂ ਚੰਨੀ ਲਿਆਉ, ਕਾਂਗਰਸ ਬਚਾਉ, ‘ਚੰਨੀ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਨਾਅਰੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 07-08-2026
ਮੁੱਲਾਂਪੁਰ-ਦਾਖਾ, 6 ਅਗਸਤ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਕਾਂਗਰਸ ਪਾਰਟੀ ਦੇ 5 ਵਿਧਾਨ ਸਭਾ ਹਲਕਿਆਂ ਦਾ ਜ਼ਿਲ੍ਹਾ ਪੱਧਰੀ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਆਡੀਟੋਰੀਅਮ ਹਾਲ ’ਚ ਪੂਰੀ ਤਰ੍ਹਾਂ ਸਫ਼ਲ ਰਿਹਾ, ਪਰ ਰਿਜ਼ੋਰਟਸ ਦੇ ਮੁੱਖ ਗੇਟ ਬਾਹਰ ਸੜਕ ਕਿਨਾਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵਲੋਂ ਵਿਰੋਧ ਦਾ ਭੁਪੇਸ਼ ਬਘੇਲ, ਰਾਜਾ ਵੜਿੰਗ, ਡਾਲਵੀ ਹੋਰਨਾਂ ਨੂੰ ਸਾਹਮਣਾ ਕਰਨਾ ਪਿਆ। ਚੰਨੀ ਦੇ ਬੇਹੱਦ ਕਰੀਬੀ ਕਰਨ ਵੜਿੰਗ ਦੀ ਅਗਵਾਈ ਹੇਠ ਸਾਬਕਾ ਸਰਪੰਚ ਦਾਖਾ ਜਤਿੰਦਰ ਸਿੰਘ ਸੇਖੋਂ, ਵਰਿੰਦਰ ਸਿੰਘ ਮਦਾਰਪੁਰਾ, ਸਰਪੰਚ ਦਰਸ਼ਨ ਸਿੰਘ ਵਿਰਕ, ਸਾਬਕਾ ਸਰਪੰਚ ਗੁਰਜੀਤ ਸਿੰਘ ਈਸੇਵਾਲ, ਕਮਲਜੀਤ ਸਿੰਘ, ਬਲਰਾਜ ਸਿੰਘ ਬੱਦੋਵਾਲ, ਸਰਬਜੀਤ ਸਿੰਘ ਮਾਜਰੀ, ਹੈਪੀ ਸਰਪੰਚ ਭਮਾਲ, ਸੰਦੀਪ ਸਿੰਘ ਦਾਖਾ, ਸਮੇਤ ਨੌਜਵਾਨਾਂ ਵਲੋਂ ਚੰਨੀ ਲਿਆਉ, ਕਾਂਗਰਸ ਬਚਾਉ, ‘ਚੰਨੀ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਨਾਅਰੇ ਲਗਾਏ ਗਏ। ਚੰਨੀ ਲਿਆਉ-ਪੰਜਾਬ ਬਚਾਉ ਨਾਅਰੇ ਛੱਡ ਰਹੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਰਨ ਵੜਿੰਗ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਅਤੇ ਆਪ ਪਾਰਟੀ ਦੇ ਪੰਜੇ ’ਚੋਂ ਮੁਕਤ ਕਰਨ ਲਈ ਕਾਂਗਰਸ ਪਾਰਟੀ ਦੀ ਸਰਕਾਰ ਜ਼ਰੂਰੀ ਹੈ, ਪਰ ਅਜਿਹਾ ਤਾਂ ਹੋਵੇਗਾ ਜੇਕਰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਹੋਰ ਪੰਜਾਬ ਵਿਚ ਸੰਗਠਨ ਨੂੰ ਇਕਜੁੱਟ ਰੱਖਣ ਲਈ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਾਂਗਰਸ ਹਾਈਕਮਾਨ ਕੋਲ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਾਬਕਾ ਮੁੱਖ ਮੰਤਰੀ ਚੰਨੀ ਦੀ ਸ਼ਿਫਾਰਿਸ਼ ਕਰਨਗੇਂ। ਕਰਨ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਜਿਹਾ ਆਗੂ ਹੈ, ਜੋ ਪੰਜਾਬ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਦਾਖਾ ’ ਚ ‘ ਹਰ ਬੂਥ ਕਾਂਗਰਸ ਮਜ਼ਬੂਤ ’ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸਫ਼ਲ ਰਿਹਾ ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਆਈ.ਡੀ.ਪੀ.ਡੀ. ਦੇ ਸਹਿਯੋਗ ਨਾਲ 9 ਨੂੰ ਹੋਵੇਗੀ ਆਲਮੀ ਅਮਨ ਕਾਨਫ਼ਰੰਸ, ਤਿਆਰੀਆਂ ਮੁਕੰਮਲ
Ad Position 24
No active advertisement