06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਠਿੰਡਾ ਦੇ 19 ਸਾਲਾਂ ਨੌਜਵਾਨ ਦਾ ਕਤਲ

ਕੋਟਫੱਤਾ (ਬਠਿੰਡਾ), 6 ਅਗਸਤ (ਰਣਜੀਤ ਸਿੰਘ ਬੁੱਟਰ)- ਬਠਿੰਡਾ ਤੋਂ 5 ਕੁ ਕਿਲੋਮੀਟਰ ਦੂਰ ਜੱਸੀ ਪੌ...

Ad Position 21
No active advertisement
ਅਜੀਤ ਡੈਸਕ 06-08-2026

ਕੋਟਫੱਤਾ (ਬਠਿੰਡਾ), 6 ਅਗਸਤ (ਰਣਜੀਤ ਸਿੰਘ ਬੁੱਟਰ)- ਬਠਿੰਡਾ ਤੋਂ 5 ਕੁ ਕਿਲੋਮੀਟਰ ਦੂਰ ਜੱਸੀ ਪੌ ਵਾਲੀ ਪਿੰਡ ਦੇ ਸ਼ਮਸ਼ਾਨ ਘਾਟ ਵਿਚੋਂ 19 ਕੁ ਸਾਲਾਂ ਨੌਜਵਾਨ ਦੀ ਲਾਸ਼ ਮਿਲੀ। ਨੌਜਵਾਨ ਦੇ ਸਿਰ ਵਿਚ ਸੱਟਾਂ ਸਨ। ਲੋਕਾਂ ਵਲੋਂ ਸਰਪੰਚ ਗੁਰਵਿੰਦਰ ਸਿੰਘ ਦੰਦੀਵਾਲ ਨੂੰ ਸੂਚਿਤ ਕੀਤਾ ਗਿਆ। ਸਰਪੰਚ ਵਲੋਂ ਤਰੁੰਤ ਇਸ ਘਟਨਾ ਦੀ ਜਾਣਕਾਰੀ ਕੋਟਸ਼ਮੀਰ ਚੌਂਕੀ ਦੀ ਪੁਲਿਸ ਨੂੰ ਦਿੱਤੀ ਗਈ।

ਕੋਟਸ਼ਮੀਰ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਿੱਧੂ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪਹੁੰਚੇ ਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਮਹਿਕਦੀਪ ਸਿੰਘ (19) ਪੁੱਤਰ ਸੇਵਕ ਸਿੰਘ ਵਾਸੀ ਗਹਿਰੀ ਭਾਗੀ ਢਾਣੀ ਨੇੜੇ ਜੱਸੀ ਪੌ ਵਾਲੀ ਵਜੋਂ ਹੋਈ। ਥਾਣਾ ਸਦਰ ਬਠਿੰਡਾ ਦੇ ਐਸ. ਐਚ. ਓ. ਮਨੀਸ਼ ਕੁਮਾਰ ਅਤੇ ਕੋਟਸ਼ਮੀਰ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਸੇਵਕ ਸਿੰਘ ਨੇ ਪੁਲਿਸ ਨੂੰ ਲਿਖਵਾਈ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਪੁੱਤਰ ਗਹਿਰੀ ਭਾਗੀ ਦੇ ਭੱਠੇ ਤੇ ਕੰਮ ਕਰਦਾ ਸੀ ਜਿੱਥੇ ਇਕ ਹੋਰ ਵਿਅਕਤੀ ਅਮਿਤ ਕੁਮਾਰ ਵਾਸੀ ਯੂਪੀ ਵੀ ਕੰਮ ਕਰਦਾ ਸੀ ਜਿਸ ਨਾਲ ਮਹਿਕਦੀਪ ਦਾ ਪੈਸਿਆਂ ਦਾ ਲੈਣ ਦੇਣ ਸੀ।

ਅਮਿਤ ਕੁਮਾਰ ਵਲੋਂ ਆਪਣੇ ਪੈਸੇ ਨਾਂ ਮਿਲਣ ਤੇ ਪੱਥਰ ਮਾਰ ਕੇ ਮਹਿਕਦੀਪ ਦਾ ਜੱਸੀ ਪੌ ਵਾਲੀ ਦੇ ਸ਼ਮਸ਼ਾਨ ਘਾਟ ਵਿਚ ਪਹੁੰਚ ਕੇ ਕਤਲ ਕਰ ਦਿੱਤਾ। ਕਾਤਲ ਦੀ ਗਿਰਫ਼ਤਾਰੀ ਅਜੇ ਬਾਕੀ ਹੈ ਜਿਸਦੀ ਭਾਲ ਵਿਚ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਇਕ ਲੱਖ ਦੇ ਕਰੀਬ ਮੁਲਾਜ਼ਮ ਅਤੇ ਪੈਨਸ਼ਨਰ ਮੁਹਾਲੀ ਵਿਖੇ 7 ਨੂੰ ਪੰਜਾਬ ਸਰਕਾਰ ਨੂੰ ਘੇਰਨਗੇ ਅਗਲੀ ਖ਼ਬਰ ਵੜਿੰਗ ਨੇ ਲਾਏ 'ਚੰਨੀ ਜ਼ਿੰਦਾਬਾਦ' ਦੇ ਨਾਅਰੇ
Ad Position 24
No active advertisement