18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਗਰ ਨਿਗਮ ਲੁਧਿਆਣਾ ਨੇ ਜ਼ੀਰੋ ਵੇਸਟ ਮੈਨੇਜਮੈਂਟ ਪ੍ਰਾਜੈਕਟ ਲਈ ਸਾਈਾ ਪਬਲਿਕ ਸਕੂਲ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਸਨਮਾਨ ਹਾਸਿਲ ਕਰਨ ਮੌਕੇ ਸਾਈਾ ਪਬਲਿਕ ਸਕੂਲ ਦੇ ਪਿ੍ੰਸੀਪਲ ਮੈਡਮ ਪਵਨਦੀਪ ਕੌਰ ਅਤੇ ਹੋਰ | ਅਜੀਤ ਤਸਵੀਰ <br/> 22-01-2026
ਡਾਬਾ/ਲੁਹਾਰਾ, 21 ਜਨਵਰੀ (ਕੁਲਵੰਤ ਸਿੰਘ ਸੱਪਲ)-ਜ਼ਿਲੇ੍ਹ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੂੜੇ ਦੇ ਸਹੀ ਨਿਪਟਾਰੇ ਦੀ ਜਾਣਕਾਰੀ ਦੇਣ ਲਈ ਜ਼ੀਰੋ ਵੇਸਟ ਮੈਨੇਜਮੈਂਟ ਪ੍ਰਾਜੈਕਟ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਆਪਣੇ ਸਕੂਲ ਵਿਚ ਕੂੜਾ ਘਟਾਉਣ, ਕੂੜੇ ਦਾ ਸਹੀ ਵਰਗੀਕਰਨ ਅਤੇ ਕੂੜੇ ਦੇ ਸਹੀ ਨਿਪਟਾਰੇ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ | ਵੱਖ-ਵੱਖ ਸਕੂਲਾਂ ਦੀ ਇਸ ਪ੍ਰਾਜੈਕਟ ਵਿਚ ਭਾਗੀਦਾਰੀ ਨੂੰ ਦੇਖਦੇ ਹੋਏ ਮਿਉਂਸੀਪਲ ਕਾਰਪੋਰੇਸ਼ਨ ਲੁਧਿਆਣਾ ਵਲੋਂ ਸਕੂਲਾਂ ਨੂੰ ਸਨਮਾਨਿਤ ਕਰਨ ਲਈ ਅ ਸਨਮਾਨ ਸਮਾਰੋਹ ਵਿਚ ਲੁਧਿਆਣਾ ਦੇ 20 ਨਾਮੀ ਸਕੂਲਾਂ ਦੇ ਪਿ੍ੰਸੀਪਲ ਅਤੇ ਚੁਣੇ ਗਏ ਵਿਦਿਆਰਥੀ ਸ਼ਾਮਿਲ ਹੋਏ | ਸਾਈਾ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵਲੋਂ ਪਿ੍ੰਸੀਪਲ ਮੈਡਮ ਪਵਨਪ੍ਰੀਤ ਕੌਰ ਨੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਸਕੂਲ ਦਾ ਸਰਟੀਫਿਕੇਟ ਪ੍ਰਾਪਤ ਕੀਤਾ | ਇਸ ਮੌਕੇ ਲੁਧਿਆਣਾ ਦੇ ਡੀ.ਸੀ. ਹਿਮਾਂਸ਼ੂ ਜੈਨ ਅਤੇ ਨਗਰ ਨਿਗਮ ਮੇਅਰ ਮੈਡਮ ਇੰਦਰਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਜ਼ੀਰੋ ਵੇਸਟ ਮੈਨੇਜਮੈਂਟ ਪ੍ਰਾਜੈਕਟ ਸੀਈਈ ਡਬਲਿਊ ਦੀ ਪੂਰੀ ਟੀਮ ਨੇ ਡਾ. ਵਿਪੁਲ ਮਲਹੋਤਰਾ ਦੀ ਅਗਵਾਈ ਵਿਚ ਪ੍ਰਾਜੈਕਟ ਇੰਚਾਰਜ ਅਦੀਲ ਖਾਨ, ਵਿਰਾਜ ਜੋਸ਼ੀ ਅਤੇ ਮੈਡਮ ਸੈਲਜਾ ਨੇ ਪਹੁੰਚੇ ਹੋਏ ਸਾਰੇ ਸਕੂਲ ਪਿ੍ੰਸੀਪਲ ਸਾਹਿਬਾਨ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਸਕੂਲ ਦੇ ਪ੍ਰਧਾਨ ਡਾ. ਦੀਪਕ ਕੁਮਾਰ ਮੰਨਣ ਅਤੇ ਡਾਇਰੈਕਟਰ ਮੈਡਮ ਸਰੋਜ ਮੰਨਣ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ 24 ਨੂੰ ਦਿੜ੍ਹਬਾ ਦੀ ਰੈਲੀ 'ਚ ਇਨਲਿਸਟਮੈਂਟ ਤੇ ਆਊਟਸੋਰਸ ਵਰਕਰ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ-ਖੰਟ ਅਗਲੀ ਖ਼ਬਰ ਪਿੰਡ ਦੇ ਰਹਿੰਦੇ ਵਿਕਾਸ ਕਾਰਜ ਜਲਦ ਮੁਕੰਮਲ ਕਰ ਕੇ ਦਿੱਤੀ ਜਾਵੇਗੀ ਸੁੰਦਰ ਦਿੱਖ-ਸਰਪੰਚ ਆਤਮਾ ਸਿੰਘ ਗਰੇਵਾਲ <br/>
Ad Position 24