19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪ੍ਰਾਇਮਰੀ ਸਕੂਲ ਦੀ ਜ਼ਮੀਨ ਨੂੰ ਰਿਹਾਇਸ਼ੀ ਪਲਾਟ 'ਤੇ ਫਲੈਟਾਂ 'ਚ ਤਬਦੀਲ ਕਰਨਾ ਨਿੰਦਣਯੋਗ-ਸੀ.ਪੀ.ਆਈ.

Ad Position 21
No active advertisement
ਅਜੀਤ ਡੈਸਕ 22-01-2026
ਲੁਧਿਆਣਾ, 21 ਜਨਵਰੀ (ਜਤਿੰਦਰ ਭੰਬੀ)-ਮੀਡੀਆ ਵਿਚ ਛਪੇ ਪਬਲਿਕ ਨੋਟਿਸ, ਜਿਸ ਵਿਚ ਨਗਰ ਸੁਧਾਰ ਟਰੱਸਟ ਲੁਧਿਆਣਾ ਦੀ ਵਿਕਾਸ ਸਕੀਮ-ਰਾਜਗੁਰੂ ਨਗਰ ਲੁਧਿਆਣਾ (129 ਏਕੜ) ਵਿਚ ਪੈਂਦੇ ਬਲਾਕ ਵਿਚ 1.05 ਏਕੜ ਜ਼ਮੀਨ ਪ੍ਰਾਇਮਰੀ ਸਕੂਲ ਲਈ ਰਾਖਵੀਂ ਰੱਖੀ ਗਈ ਸੀ, ਟਰੱਸਟ ਵਲੋਂ ਆਪਣੇ ਮਤਾ ਨੰਬਰ 142 ਮਿਤੀ 12 ਸਤੰਬਰ, 2025 ਰਾਹੀਂ ਉਕਤ ਸਕੂਲ ਵਾਲੀ ਜ਼ਮੀਨ ਦਾ ਭਉਂ ਮੰਤਵ ਪੀ.ਟੀ.ਆਈ. ਐਕਟ 1922 ਦੀ ਧਾਰਾ 43 ਅਧੀਨ ਪ੍ਰਾਇਮਰੀ ਸਕੂਲ ਤੋਂ ਬਦਲ ਕੇ ਰਿਹਾਇਸ਼ੀ ਪਲਾਟ/ਫਲੈਟਾਂ ਲਈ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਉਨ੍ਹਾਂ ਵਲੋਂ ਇਸ ਮਤੇ ਨੂੰ ਸਰਕਾਰ ਪਾਸੋਂ ਪਾਸ ਕਰਵਾਉਣ ਲਈ ਕਾਰਵਾਈ ਚੱਲ ਰਹੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ.ਪੀ.ਆਈ. ਆਗੂ ਡੀ.ਪੀ. ਮੋੜ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਨਗਰ ਸੁਧਾਰ ਟਰੱਸਟ ਦੇ ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦੀ ਹੈ ਹੋਈ ਇਹ ਚੇਤਾਵਨੀ ਦਿੰਦੀ ਹੈ ਕਿ ਸਕੂਲਾਂ ਅਤੇ ਹਸਪਤਾਲਾਂ ਦੀਆਂ ਥਾਵਾਂ ਨੂੰ ਪਲਾਟਾਂ ਅਤੇ ਫਲੈਟਾਂ ਵਿਚ ਤਬਦੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਨਗਰ ਸੁਧਾਰ ਟਰੱਸਟ ਨੂੰ ਇਹ ਆਪਣਾ ਫ਼ੈਸਲਾ ਵਾਪਸ ਕਰਨਾ ਚਾਹੀਦਾ ਹੈ ਅਤੇ ਸੂਬਾ ਸਰਕਾਰ ਨੂੰ ਇਸ ਫ਼ੈਸਲੇ ਨੂੰ ਸਹਿਮਤੀ ਨਹੀਂ ਦੇਣੀ ਚਾਹੀਦੀ | ਇੱਥੇ ਇਹ ਵਰਣਨ ਯੋਗ ਹੈ ਕਿ ਸੂਬੇ ਵਿਚ ਪਹਿਲਾਂ ਹੀ ਸਿੱਖਿਆ ਅਤੇ ਸਿਹਤ ਦਾ ਮਾੜਾ ਹਾਲ ਹੈ | ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਵਿਚ ਉਹ ਲੋਕ ਹਾਵੀ ਹਨ, ਜੋ ਸਰਕਾਰੀ ਜਾਇਦਾਦਾਂ ਨੂੰ ਵੇਚਣ 'ਤੇ ਲੱਗੇ ਹੋਏ ਹਨ | ਅਸੀਂ ਇਸ ਸਬੰਧੀ ਇਕ ਇਤਰਾਜ਼ ਪੱਤਰ ਪੰਜਾਬ ਸਰਕਾਰ ਨੂੰ ਚੇਅਰਮੈਨ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਰਾਹੀਂ ਭੇਜ ਰਹੇ ਹਾਂ |
Ad Position 22
No active advertisement
ਪਿਛਲੀ ਖ਼ਬਰ ਚਿੱਪ ਵਾਲੇ ਮੀਟਰ ਲਾਹੁਣ ਵਾਲੇ ਖਪਤਕਾਰਾਂ ਨੂੰ ਪਾਵਰਕਾਮ ਵਲੋਂ ਨੋਟਿਸ ਭੇਜਣ ਖ਼ਿਲਾਫ਼ ਵਫ਼ਦ ਪਾਵਰਕਾਮ ਦੇ ਉਚ ਅਧਿਕਾਰੀਆਂ... ਅਗਲੀ ਖ਼ਬਰ ਦਿਆਨੰਦ ਹਸਪਤਾਲ ਪ੍ਰਬੰਧਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦਾ ਨੋਟਿਸ <br/>
Ad Position 24