07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੱਟੀ ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਵਲੋਂ ਪੱਟੀ ਬਲਾਕ ਦੇ ਸਕੂਲ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ

ਪੱਟੀ, 15 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਬਲਾਕ ਦੇ ਸਿੱਖਿਆ ਅਫਸਰ ਦਿਲਬਾਗ ਸਿੰਘ ਵਲੋਂ ਸਕੂਲ ਮੁਖੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ, ਆਪਾਂ ਪੂਰੀ ਤਨਦੇਹੀ ਨਾਲ ਉਨ੍ਹਾਂ ਦੇ ਸਿੱਖਿਆ ਮਿਆਰ ਨੂੰ ਉੱਚਾ ਚੁੱਕਣਾ ਹੈ ਤਾਂ ਕਿ ਉਹ ਚੰਗੀ ਸਿੱਖਿਆ ਗ੍ਰਹਿਣ ਕਰਕੇ ਚੰਗੇ ਅਹੁਦੇ ’ਤੇ ਪਹੁੰਚ ਸਕਣ ਅਤੇ ਸਰਕਾਰੀ ਸਕੂਲਾਂ ਦਾ ਨਾਂਅ ਰੌਸ਼ਨ ਕਰਨ।

Ad Position 21
No active advertisement
ਅਜੀਤ ਡੈਸਕ 09-09-2026
ਪੱਟੀ, 15 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਬਲਾਕ ਦੇ ਸਿੱਖਿਆ ਅਫਸਰ ਦਿਲਬਾਗ ਸਿੰਘ ਵਲੋਂ ਸਕੂਲ ਮੁਖੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ, ਆਪਾਂ ਪੂਰੀ ਤਨਦੇਹੀ ਨਾਲ ਉਨ੍ਹਾਂ ਦੇ ਸਿੱਖਿਆ ਮਿਆਰ ਨੂੰ ਉੱਚਾ ਚੁੱਕਣਾ ਹੈ ਤਾਂ ਕਿ ਉਹ ਚੰਗੀ ਸਿੱਖਿਆ ਗ੍ਰਹਿਣ ਕਰਕੇ ਚੰਗੇ ਅਹੁਦੇ ’ਤੇ ਪਹੁੰਚ ਸਕਣ ਅਤੇ ਸਰਕਾਰੀ ਸਕੂਲਾਂ ਦਾ ਨਾਂਅ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਿਡ ਡੇ ਮੀਲ ਯੋਜਨਾ ਸਕੂਲਾਂ ਵਿੱਚ ਚਲਾਈ ਜਾ ਰਹੀ ਹੈ, ਉਹ ਖਾਣਾ ਮੀਨੂੰ ਮੁਤਾਬਿਕ ਹੀ ਬਣਿਆ ਹੋਣਾ ਚਾਹੀਦਾ ਹੈ। ਉਸ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਵਰਤੀ ਜਾਵੇ ਨਹੀਂ ਤਾਂ ਇਸ ਦੇ ਲਈ ਸਕੂਲ ਮੁਖੀ ਖੁਦ ਜਿੰਮੇਵਾਰ ਹੋਵੇਗਾ। ਇਸ ਮਹੀਨੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਖੇਡਾਂ ਕਰਵਾਈਆਂ ਜਾਣੀਆਂ ਹਨ, ਉਨ੍ਹਾਂ ਦੀ ਵੀ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਮੌਕੇ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਨੇ ਬਲਾਕ ਸਿੱਖਿਆ ਅਫਸਰ ਅਤੇ ਸਮੂਹ ਸਕੂਲ ਮੁਖੀਆਂ ਨੂੰ ਜੀ ਆਇਆ ਕਿਹਾ ਅਤੇ ਨਾਲ ਹੀ ਉੱਥੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੇਵ ਸਿੰਘ ਲੋਹਾਰੀਆ, ਮਨਜੀਤ ਸਿੰਘ ਪਨਗੋਟਾ, ਜਗਦੀਪ ਸਿੰਘ ਲਖਣਾ, ਗੁਰਪ੍ਰੀਤ ਸਿੰਘ ਟੱਕਰਪੁਰਾ, ਰਵਿੰਦਰ ਸਿੰਘ ਬੁਰਜ, ਸੁਰਿੰਦਰ ਸਿੰਘ ਵਿਕਰਮਜੀਤ ਸਿੰਘ ਬਾਠ, ਤਜਿੰਦਰ ਕੁਮਾਰ, ਸੁਖਰਾਜ ਕੌਰ ਮਾਣਕਪੁਰਾ, ਕਮਲੇਸ਼ ਰਾਣੀ, ਮੰਜੂ ਭੱਟੀ, ਸ਼ਹਿਨਾਜ਼ਦੀਪ ਪਰਾਗਪੁਰਾ, ਪਰਵਿੰਦਰ ਕੌਰ ਘਰਿਆਲਾ, ਰਣਜੀਤ ਕੌਰ, ਹਰਪਾਲ ਸਿੰਘ ਬੁੱਟਰ, ਹਰਪਾਲ ਸਿੰਘ ਧਾਮੀ, ਦਿਵਿਆ, ਗੁਰਦੇਵ ਸਿੰਘ ਕਿਰਤੋਵਾਲ, ਰਣਜੀਤ ਕੌਰ, ਗੁਰਪ੍ਰੀਤ ਕੌਰ ਬੀ.ਆਰ.ਸੀ. ਸੁਰਜੀਤ ਸਿੰਘ, ਸਮੂਹ ਸਕੂਲ ਮੁਖੀ ਅਤੇ ਦਫ਼ਤਰੀ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਚੋਟੀ ਦੇ 6 ਆਈ.ਏ.ਐਸ. ਅਧਿਕਾਰੀ ਘੁਟਾਲੇ 'ਚ ਫਸੇ ਅਗਲੀ ਖ਼ਬਰ ਮਰਾਠਾ ਗਣੇਸ਼ ਮੰਡਲ ਵਲੋਂ 24ਵਾਂ ਵਿਸ਼ਾਲ ਗਣੇਸ਼ ਉਤਸਵ ਤੇ ਜਾਗਰਣ ਕਰਵਾਇਆ
Ad Position 24